ਟਾਂਡਾ ਪੁਲਿਸ ਵਲੋ ਖੋਹ ਕਰਨ ਵਾਲੇ ਗ੍ਰਿਫਤਾਰ

by Sandeep Verma
0 comment
Trident News

Trident News

Trident News

ਟਾਂਡਾ : ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ IPS ਜੀ ਨੇ ਜਿਲੇ ਅੰਦਰ ਮਾੜੇ ਅਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਸ਼੍ਰੀ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਚੋਰੀ ਦੀਆ ਵਾਰਦਤਾ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਮਿਤੀ 28-10-23 ਨੂੰ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਅੱਡਾ ਚੋਲਾਗ ਵਿਖੇ ਗੁਰਦਿਆਲ ਸਿੰਘ ਪੁੱਤਰ ਬੇਅੰਤ ਸਿੰਘ ਵਾਮੀ ਦਾਂਤਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਪਾਸੋ ਨਾ ਮਾਲਮ ਸਕਾਰਪਿਓ ਗੱਡੀ ਸਵਾਰ 5-6 ਵਿਅਕਤੀਆ (ਬਾਬਿਆ ਦੇ ਭੇਸ) ਵਾਲਿਆਂ ਨੇ ਉਸ ਪਾਸੋਂ 5000 ਰੁਪਏ ਖੋਹ ਕਰਕੇ ਲੈ ਗਏ ਸਨ। ਇਸ ਘਟਨਾ ਦੀ ਇਤਹਾਲ ਮਿਲਣ ਤੇ ਟਾਂਡਾ ਪੁਲਿਸ ਵਲੋਂ ਮੁਕੱਦਮਾ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਟਰੇਸ ਕੀਤਾ।ਇਹਨਾ ਨਾ ਮਾਲਮ ਵਿਅਕਤੀਆਂ ਵਿਚੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 2000 ਰੁਪਏ ਭਾਰਤੀ ਕਰੰਸੀ ਅਤੇ ਵਾਰਦਾਤ ਵਿੱਚ ਵਰਤੀ ਸਕਾਰਪਿਉ ਰੰਗ ਗਰੇਅ ਨੰਬਰ PB 12 G 0688 ਬ੍ਰਾਮਦ ਕਰ ਲਈ ਹੈ । ਬਾਕੀ ਦੋਸ਼ੀਆ ਦੀ ਭਾਲ ਜਾਰੀ ਹੈ ਇਹਨਾ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ।

*ਦਰਜ ਮੁੱਕਦਮਾ* ਨੰਬਰ 347 ਮਿਤੀ 28-10-2023 ਅ/ਧ 379-ਬੀ,34,411 IPC ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ

*ਗ੍ਰਿਫਤਾਰ ਦੋਸ਼ੀ ਦਾ ਨਾਮ ਪਤਾ* :-1.ਗੋਮਤ ਗਿਰੀ ਪੁੱਤਰ ਤੋਜਾ ਗਿਰੀ ਵਾਸੀ ਮਕਾਨ ਨੰਬਰ 73 ਮੁਹੱਲਾ ਸੰਤਪੁਰ ਜਲੰਧਰ

2. ਸੰਭਮ ਗਿਰੀ ਪੁੱਤਰ ਕਰਤਾਰ ਗਿਰੀ ਵਾਸੀ ਮੁਹੱਲਾ ਸੰਤਪੁਰ ਜਲੰਧਰ।

*ਬ੍ਰਾਮਦਗੀ* :-

1,2000 ਰੁਪਏ ਭਾਰਤੀ ਕਰੰਸੀ
2, ਸਕਾਰਪਿਓਂ ਰੰਗ ਰਹਿਆਂ ਨੰਬਰ PB 12G 0688

Trident News Trident News Trident News Trident News Trident News
Trident News
Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page