ਜਲੰਧਰ : ਖੂਨਦਾਨ ਨੂੰ ਜੀਵਨ ਦਾ ਸਭ ਤੋਂ ਵੱਡਾ ਦਾਨ ਕਿਹਾ ਗਿਆ ਹੈ।ਇਕ 85 ਸਾਲਾ ਔਰਤ ਨੂੰ ਬੀ-ਨੈਗੇਟਿਵ ਖੂਨ ਦੀ ਲੋੜ ਸੀ। ਜੋ ਕਿ ਪੂਰੇ ਸ਼ਹਿਰ ਵਿੱਚ ਨਹੀਂ ਮਿਲਿਆ। ਸੂਚਨਾ ਤੋਂ ਬਾਅਦ ਜਲੰਧਰ ਦੇ ਡੀਸੀ ਵਿਸ਼ੇਸ਼ ਸਾਰੰਗਲ ਖੁਦ ਖੂਨਦਾਨ ਕਰਨ ਲਈ ਹਸਪਤਾਲ ਪਹੁੰਚੇ। ਇਸ ਨਾਲ ਉਕਤ ਔਰਤ ਦੀ ਜਾਨ ਬਚ ਗਈ। ਜਾਣਕਾਰੀ ਮੁਤਾਬਕ ਔਰਤ ਨੂੰ ਸ਼੍ਰੀ ਗੁਰੂ ਰਵਿਦਾਸ ਚੌਕ ਨੇੜੇ ਘਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿਸ ਨੂੰ ਅੰਦਰੂਨੀ ਖੂਨ ਵਹਿਣ ਕਾਰਨ ਬੀ-ਨੈਗੇਟਿਵ ਖੂਨ ਦੀ ਲੋੜ ਸੀ। ਇਸ ਖੂਨ ਦੀ ਉੱਤਰੀ ਭਾਰਤ ਵਿੱਚ ਵੱਡੇ ਪੱਧਰ ‘ਤੇ ਘਾਟ ਪਾਈ ਜਾਂਦੀ ਹੈ। ਉਕਤ ਬਲੱਡ ਗਰੁੱਪ ਦੇ ਯੂਨਿਟ ਦੀ ਪੂਰੇ ਸ਼ਹਿਰ ਵਿੱਚ ਕਾਫੀ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ ਪਰ ਨਹੀਂ ਮਿਲਿਆ। ਜਦੋਂ ਮਾਮਲਾ ਡੀਸੀ ਕੋਲ ਪੁੱਜਿਆ ਤਾਂ ਉਹ ਖੂਨਦਾਨ ਕਰਨ ਲਈ ਪਹੁੰਚੇ।ਇਸ ਤੋਂ ਪਹਿਲਾਂ ਤਿੰਨ-ਚਾਰ ਬਲੱਡ ਬੈਂਕਾਂ ਤੋਂ ਬੀ-ਨੈਗੇਟਿਵ ਖੂਨ ਬਾਰੇ ਪੁੱਛਿਆ ਗਿਆ ਤਾਂ ਉਸ ਦਾ ਕਿਧਰੋਂ ਵੀ ਪ੍ਰਬੰਧ ਨਹੀਂ ਹੋ ਸਕਿਆ। ਫਿਰ ਡੀਸੀ ਵਿਸ਼ੇਸ਼ ਸਾਰੰਗਲ ਨੂੰ ਫੋਨ ’ਤੇ ਗੱਲ ਕਰਕੇ ਸਾਰੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਦੁਪਹਿਰ 1 ਵਜੇ ਦੇ ਕਰੀਬ ਖੂਨਦਾਨ ਕਰਨ ਲਈ ਡੀ.ਸੀ. ਪਹੁੰਚੇ। ਜਿਸ ਕਾਰਨ ਔਰਤ ਦੀ ਜਾਨ ਬਚ ਗਈ।