

ਕਾਂਗਰਸ ਪਾਰਟੀ ਵਲੋ ਸਿਵਲ ਹਸਪਤਾਲ ਦੇ ਬਾਹਰ ਪੰਜਾਬ ਦੇ ਸਿਹਤ ਮੰਤਰੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਜੋ ਆਕਸੀਜਨ ਦੀ ਘਾਟ ਨਾਲ 3 ਲੋਕਾਂ ਦੀ ਮੌਤ ਹੋਈ ਹੈ ਇਸ ਦਾ ਪੰਜਾਬ ਦੇ ਸਿਹਤ ਮੰਤਰੀ ਜਵਾਬ ਦੇਣ ਅਤੇ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋ ਅਸਤੀਫ਼ਾ ਦੇਣ । ਇਸ ਲਾਪਰਵਾਹੀ ਲਈ ਹਸਪਤਾਲ ਦਾ ਸਟਾਫ ਪੂਰੀ ਤਰਾਂ ਨਾਲ ਜ਼ਿੰਮੇਵਾਰ ਹੈ, ਹਸਪਤਾਲ ਵਿਚ ਭਰਤੀ ਮਰੀਜਾਂ ਦੀ ਪੂਰੀ ਜਿੰਮੇਵਾਰੀ ਹਸਪਤਾਲ ਸਟਾਫ ਦੀ ਹੁੰਦੀ ਹੈ । ਹਸਪਤਾਲ ਵਿਚ ਦਾਖਲ ਮਰੀਜਾਂ ਨੂੰ ਆਕਸੀਜਨ ਦੀ ਘਾਟ ਕਿਵੇਂ ਪਹੁੰਚੀ ਇਹ ਸਟਾਫ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਦੇ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ । ਇਸ ਹਾਦਸੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਵੀ ਹਵਾ ਨਿਕਲ ਚੁੱਕੀ ਹੈ । ਇਹ ਸਰਕਾਰ ਸਿਰਫ ਫਲੈਕਸ ਬੋਰਡ ਦੁਆਰਾ ਆਪਣੀ ਮਸ਼ਹੂਰੀਆ ਕਰਨ ਵਿੱਚ ਲਗੀ ਹੋਈ ਹੈ । ਜਿਨਾਂ ਮਰੀਜਾਂ ਦੀ ਮੌਤ ਹੋਈ ਹੈ ਹੁਣ ਪ੍ਰਸ਼ਾਸਨ ਬਹਾਨੇ ਲਗਾ ਰਿਹਾ ਹੈ । ਹਸਪਤਾਲ ਦੇ ਸਟਾਫ ਨੂੰ ਇਨਾਂ ਮਰੀਜਾਂ ਦਾ ਪੋਸਟਮਾਰਟਮ ਜਰੂਰ ਕਰਵਾਉਣਾ ਚਾਹੀਦਾ ਸੀ, ਵੈਸੇ ਤਾਂ ਸਿਵਲ ਹਸਪਤਾਲ ਵਾਲੇ ਜੇਕਰ ਕਿਸੇ ਵਿਅਕਤੀ ਦੀ ਛੋਟੇ ਜਿਹੇ ਐਕਸੀਡੈਂਟ ਨਾਲ ਵੀ ਮੌਤ ਹੋ ਜਾਵੇ ਤਾਂ ਉਸਦਾ ਪੋਸਟਮਾਰਟਮ ਕਰਵਾ ਕੇ ਹੀ ਬਾਡੀ ਪਰਿਵਾਰ ਨੂੰ ਦਿੰਦੇ ਹਨ ਪਰ ਇਨਾਂ ਵੱਡਾ ਹਾਦਸਾ ਹੋ ਜਾਣ ਦੇ ਬਾਵਜੂਦ ਵੀ ਪੋਸਟਮਾਰਟਮ ਨਹੀ ਕਰਵਾਇਆ ਗਿਆ ਕਿਉਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਰੀ ਲਾਪਰਵਾਹੀ ਹਸਪਤਾਲ ਦੇ ਸਟਾਫ ਦੀ ਨਿਕਲਣੀ ਸੀ । ਕਾਂਗਰਸ ਪਾਰਟੀ ਇਹ ਮੰਗ ਕਰਦੀ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿਚ ਦੋਸ਼ੀ ਵਿਅਕਤੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ । ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ, ਪਰਮਜੋਤ ਸਿੰਘ ਸ਼ੈਰੀ ਚੱਢਾ ਸੀਨੀਅਰ ਮੀਤ ਪ੍ਰਧਾਨ ਜਿਲਾ ਕਾਂਗਰਸ, ਅਸ਼ਵਨ ਭੱਲਾ ਸੀਨੀਅਰ ਮੀਤ ਪ੍ਰਧਾਨ ਜਲੰਧਰ ਦਿਹਾਤੀ, ਰਣਦੀਪ ਸਿੰਘ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ ਜਲੰਧਰ ਸ਼ਹਿਰੀ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਨਰੇਸ਼ ਵਰਮਾ, ਸੁਦੇਸ਼ ਭਗਤ, ਰੋਹਨ ਚੱਢਾ, ਸੁਖਵਿੰਦਰ ਸੁੱਚੀ ਪਿੰਡ, ਬ੍ਰਹਮ ਦੇਵ ਸਹੋਤਾ, ਜਤਿੰਦਰ ਜੋਨੀ, ਮਨੋਜ ਮਨੂੰ ਵੜ੍ਹਿੰਗ , ਦੀਨਾ ਨਾਥ ਪ੍ਰਧਾਨ, ਜਗਜੀਤ ਜੀਤਾ, ਡਾ ਜਸਲੀਨ ਸੇਠੀ, ਰਵੀ ਸੈਣੀ, ਸਤਪਾਲ ਰਾਏ, ਵਿਨੋਦ ਕੌਲ, ਹਰਸ਼ ਸੋਂਧੀ ਬਿੱਲਾ, ਬਚਨ ਲਾਲ , ਸਪੋਕਸਪਰਸਨ ਵਿਪਨ ਕੁਮਾਰ, ਜਗਦੀਪ ਸੋਨੂੰ ਸੰਧਰ, ਰਛਪਾਲ ਜੱਖੂ, ਸੁਰਿੰਦਰ ਚੌਧਰੀ, ਅਵਤਾਰ ਵਿਰਦੀ, ਸੁਰਜੀਤ ਕੌਰ, ਸਤਨਾਮ ਸਿੰਘ, ਮੁਨੀਸ਼ ਪਾਹਵਾ, ਗੁਲਸ਼ਨ ਮਿੱਡਾ, ਅਨਿਲ ਬਿੱਲੂ, ਗੋਰਾ ਗਿੱਲ, ਕਰਨ ਵਰਮਾ, ਰਵਿੰਦਰ ਲਾਡੀ, ਪ੍ਰੇਮ ਸੈਣੀ, ਨਵਦੀਪ ਜਰੇਵਾਲ, ਰਵੀ ਬੱਗਾ, ਮਨਦੀਪ ਕੌਰ, ਮੀਨੂ ਬੱਗਾ, ਪਰਮਜੀਤ ਬਲ , ਸ਼ਿਵਮ ਪਾਠਕ, ਗੁਰੀ ਬਾਹੀਆ, ਸੌਰਵ ਉੱਪਲ, ਸਾਹਿਲ ਸਹਿਦੇਵ, ਰਜਨੀ, ਪਿੰਕੀ, ਸਿਲਕੀ, ਨਿਰਮਲਾ ਮੱਟੂ, ਰਣਜੀਤ ਰਾਣੋ, ਆਸ਼ਾ ਸਹੋਤਾ, ਆਸ਼ਾ ਅਗਰਵਾਲ, ਚੰਦਰ ਕਾਂਤਾ, ਆਰਤੀ ਸੱਭਰਵਾਲ, ਸਿਮਰਨ, ਮੌਜੂਦ ਸਨ








