ਆਦਮਪੁਰ/ਜਲੰਧਰ : ਵਿਧਾਇਕ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਮੋਹਰਬਤ ਵਿਅਕਤੀਆਂ ਵਲੋਂ ਲੋਕ ਮੁੱਦਿਆਂ ਅਤੇ ਸਬ ਡਵੀਜ਼ਨ ਆਦਮਪੁਰ ਦੇ ਡੀ.ਐਸ.ਪੀ. ਸੁਖਨਾਜ ਸਿੰਘ ਦੇ ਆਮ ਪਬਲਿਕ ਨੂੰ ਖ਼ਰਾਬ ਕਰਨ ਅਤੇ ਅੜੀਅਲ ਵਤੀਰੇ ਨੂੰ ਲੈਕੇ ਥਾਣਾ ਆਦਮਪੁਰ ਦਾ ਘੇਰਾਓ ਕੀਤਾ ਗਿਆ। ਇਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਜਦੋਂ ਡੀ.ਐਸ.ਪੀ. ਆਦਮਪੁਰ ਕੋਲ ਕੋਈ ਵੀ ਆਮ ਵਿਅਕਤੀ ਸ਼ਿਕਾਇਤ ਲੈਕੇ ਜਾਂਦਾ ਹੈ ਤਾਂ ਉਸ ਘੰਟਿਆਂ ਬੱਧੀ ਦਫ਼ਤਰ ਦੇ ਬਾਹਰ ਬਿਠਾ ਕੇ ਇੰਤਜ਼ਾਰ ਕਰਵਾਇਆ ਜਾਂਦਾ ਹੈ ਅਤੇ ਪੇਸ਼ ਹੋਣ ਤੇ ਮਾੜੀ ਸ਼ਬਦਾਂਵਲੀ ਬੋਲੀ ਜਾਂਦੀ ਹੈ, ਦਫ਼ਤਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਇਕ ਮਸਲੇ ਨੂੰ ਲੈਕੇ ਮੈਂ ਨਿੱਜੀ ਤੌਰ ਤੇ ਮੁੱਦਈ ਨਾਲ ਗਿਆ ਤਾਂ ਮੇਰੇ ਨਾਲ ਵੀ ਮਾੜਾ ਵਰਤਾਓ ਕੀਤਾ ਗਿਆ। ਵਿਧਾਇਕ ਕੋਟਲੀ ਨੇ ਕਿਹਾ ਮੈਂ ਆਮ ਲੋਕਾਂ ਦੀ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਸੈਂਕੜੇ ਲੋਕਾਂ ਨਾਲ ਇਕ ਡੈਪੂਟੇਸ਼ਨ ਲੈਕੇ ਸਾਰਾ ਮਾਮਲਾ ਐਸ ਐਸ ਪੀ ਜਲੰਧਰ ਦਿਹਾਤੀ ਦੇ ਧਿਆਨ ਵਿੱਚ ਲਿਆਂਦਾ ਸੀ, ਐਸ ਐਸ ਪੀ ਜਲੰਧਰ ਦਿਹਾਤੀ ਚਾਰ ਦਿਨ ਬੀਂਤ ਜਾਣ ਦੇ ਬਾਵਜੂਦ ਕੋਈ ਨੋਟਿਸ ਨਹੀਂ ਲਿਆ ਤਾਂ ਅੱਜ ਮੋਹਰਬਤ ਲੋਕਾਂ ਵਲੋਂ ਡੀਐਸਪੀ ਆਦਮਪੁਰ ਦੇ ਖਿਲਾਫ਼ ਥਾਣਾ ਆਦਮਪੁਰ ਦਾ ਘੇਰਾਓ ਕੀਤਾ ਗਿਆ। ਵਿਧਾਇਕ ਕੋਟਲੀ ਨੇ ਕਿਹਾ ਕਿ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਨ ਵਾਲੇ ਡੀਐਸਪੀ ਵਲੋਂ ਜਦ ਤੱਕ ਜਨਤਕ ਤੌਰ ਮਾਫ਼ੀ ਨਹੀਂ ਮੰਗੀ ਜਾਂਦੀ ਤਾਂ ਧਰਨਾ ਨਹੀਂ ਉਠਾਇਆ ਜਾਵੇਗਾ। ਪਰ ਮੌਕੇ ਤੇ ਅਫ਼ਸਰਾਂ ਵਲੋਂ ਅਤੇ ਉੱਚ ਅਧਿਕਾਰੀਆਂ ਵਲੋਂ ਵਿਸ਼ਵਾਸ ਦਿਵਾਉਣ ਤੇ ਕਿ ਸ਼ਾਮ ਤੱਕ ਮਸਲਾ ਹੱਲ ਕਰਵਾ ਦਿੱਤਾ ਜਾਵੇਗਾ ਤਾਂ ਧਰਨਾ ਉਠਾਇਆ। ਵਿਧਾਇਕ ਕੋਟਲੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਡੀਐਸਪੀ ਦਾ ਆਮ ਲੋਕਾਂ ਪ੍ਰਤੀ ਰੱਵਈਆ ਨਾ ਬਦਲਿਆ ਤਾਂ ਸਾਨੂੰ ਡੀਐਸਪੀ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਉਣ ਲਈ ਮਜ਼ਬੂਰ ਹੋਣਾ ਪਵੇਗਾ। ਵਿਧਾਇਕ ਕੋਟਲੀ ਨੇ ਅੱਗੇ ਕਿਹਾ ਮੈਂ ਸਰਕਾਰ ਦੇ ਇਸ਼ਾਰੇ ਤੇ ਆਦਮਪੁਰ ਹਲਕੇ ਦੇ ਕਿਸੇ ਵੀ ਵਿਅਕਤੀ ਦਾ ਅਪਮਾਨ ਨਹੀਂ ਹੋਣ ਦੇਵਾਂਗਾ। ਉਨ੍ਹਾਂ ਕਿਹਾ ਕਿ ਮੈਂ ਸਦਾ ਜ਼ੁਲਮ ਦੇ ਖਿਲਾਫ਼ ਅਤੇ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ਸ਼ੀਲ ਰਿਹਾ ਹਾਂ ਅਤੇ ਰਹਾਂਗਾ। ਇਸ ਮੌਕੇ ਸਰਵ ਅੰਮ੍ਰਿਤਪਾਲ ਭੌਂਸਲੇ, ਅਸ਼ਵਨ ਭੱਲਾ, ਦਰਸ਼ਨ ਸਿੰਘ ਕਰਵਲ, ਰਣਦੀਪ ਸਿੰਘ ਰਾਣਾ ਬਲਾਕ ਪ੍ਰਧਾਨ, ਬਲਵੀਰ ਮੰਡੇਰ ਚੇਅਰਮੈਨ, ਮੁਕੱਦਰ ਲਾਲ ਐਮ ਸੀ, ਜਗਦੀਪ ਢੱਡਾ, ਜੋਗਿੰਦਰ ਐਮ ਸੀ, ਅੰਮ੍ਰਿਤਪਾਲ ਸਿੰਘ ਜੌਲੀ, ਜਤਿੰਦਰ ਕੁਮਾਰ, ਰਾਜੇਸ਼ ਕੁਮਾਰ ਰਾਜੂ, ਗਿਆਨ ਸਿੰਘ, ਲਖਵੀਰ ਸਿੰਘ ਕੋਟਲੀ, ਵਰੁਣ ਸੋਫ਼ੀ ਪਿੰਡ, ਰਣਵੀਰ ਖੇੜਾ, ਪਲਵੀਰ ਟੁੱਟ, ਦੀਪਕ ਗੁਪਤਾ, ਸੁਭਾਸ਼ ਭਨੋਟ, ਅਮਰਦੀਪ ਦੀਪਾ ਸੱਗਰਾਂ ਮੁਹੱਲਾ, ਕਮਲ ਭੰਗੂ, ਲਾਡੀ ਨੰਗਲ ਸ਼ਾਮਾ, ਮੋਨੂੰ ਚੋਮੋਂ, ਵਰੁਣ ਚੋਡਾ, ਚੇਤਨ ਚੋਡਾ, ਸ਼ੁਭਮ ਅਗਰਵਾਲ, ਅੰਕੁਰ ਮਿਸ਼ਰਾ, ਲਖਨ ਬਾਹਰੀ ਆਦਿ ਹਾਜ਼ਰ ਸਨ।
ਆਦਮਪੁਰ ਦੇ ਲੋਕਾਂ ਅਪਮਾਨ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਾਂਗਾ : ਸੁਖਵਿੰਦਰ ਸਿੰਘ ਕੋਟਲੀ ਐਮਐਲਏ
previous post