ਹਰਕਮਲਪ੍ਰੀਤ ਸਿੰਘ ਖੱਖ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਪੁਲਿਸ ਲਾਈਨ ਜਲੰਧਰ ਵਿਖੇ ਪੈਨਸ਼ਨਰਜ ਦਿਵਸ ਦਾ ਆਯੋਜਿਤ ਕੀਤਾ ਗਿਆ।ਜਿਸ ਵਿਚ ਮੁੱਖ ਮਹਿਮਾਨ ਤੋਰ ਤੇ ਮੁਖਤਿਆਰ ਰਾਏ ਪੁਲਿਸ ਕਪਤਾਨ ਸਥਾਨਿਕ ਪੀ.ਪੀ.ਐਸ ਜਲੰਧਰ ਦਿਹਾਤੀ, ਅਤੇ ਰਾਜੇਸ਼ ਕੁਮਾਰ ਉਪ ਪੁਲਿਸ ਕਪਤਾਨ ਸਥਾਨਿਕ ਜਲੰਧਰ ਦਿਹਾਤੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੁਖਤਿਆਰ ਰਾਏ ਪੁਲਿਸ ਕਪਤਾਨ ਸਥਾਨਿਕ ਪੀ.ਪੀ.ਐਸ, ਜਲੰਧਰ ਦਿਹਾਤੀ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਹਰ ਤਰਾਂ ਦੀ ਸਮੱਸਿਆ ਨੂੰ ਜਲਦੀ ਦੂਰ ਕਰਨ ਦਾ ਭਰੋਸਾ ਦਿਤਾ।ਇਸ ਮੋਕੇ ਤੇ ਮੁੱਖ ਮਹਿਮਾਨ ਮੁਖਤਿਆਰ ਰਾਏ ਪੁਲਿਸ ਕਪਤਾਨ ਸਥਾਨਿਕ ਪੀ.ਪੀ.ਐਸ ਜਲੰਧਰ ਦਿਹਾਤੀ, ਰਾਜੇਸ਼ ਕੁਮਾਰ ਉਪ ਪੁਲਿਸ ਕਪਤਾਨ ਸਥਾਨਿਕ ਜਲੰਧਰ ਦਿਹਾਤੀ, ਅਤੇ ਚਰਨ ਸਿੰਘ ਬਾਠ ਰਿਟਾਇਰਡ ਡੀ.ਐਸ.ਪੀ. ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ ਞੈਲਫੇਅਰ ਐਸੋਸੀਏਸ਼ਨ ਭਲਾਈ ਸੰਸਥਾ ਕਮਿਸ਼ਨਰੇਟ ਜਲੰਧਰ, ਵਲੋਂ
ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਵਿਚੋਂ ਬਖਸ਼ੀਸ਼ ਸਿੰਘ ਇੰਸਪੈਕਟਰ ਰਿਟਾਇਰਡ, ਸ਼੍ਰੀ ਕਰਮ ਸਿੰਘ ਏ.ਐਸ.ਆਈ, ਰਿਟਾਇਰਡ, ਹਰਦੇਵ ਸਿੰਘ ਏ.ਐਸ.ਆਈ, ਰਿਟਾਇਰਡ, ਬਲਬੀਰ ਚੰਦ ਐਚ.ਸੀ, ਰਿਟਾਇਰਡ, ਅਜੀਤ ਮਸੀਹ ਐਚ.ਸੀ, ਰਿਟਾਇਰਡ, ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਬੀਤੇ ਸਾਲ ਦੌਰਾਨ ਜੋ ਪੈਨਸ਼ਨਰਜ ਸਵਰਗ ਸਿਧਾਰ ਗਏ ਹਨ ਉਹਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖ ਕਰ ਸ਼ਰਧਾਂਜ਼ਲੀ ਦਿੱਤੀ ਗਈ।ਇਸ ਮੋਕੇ ਤੇ ਗੁਰਮੁੱਖ ਸਿੰਘ ਸੀਨੀਅਰ ਮੀਤ ਪ੍ਰਧਾਨ ਰਿਟਾਇਰਡ ਇੰਸਪੈਕਟਰ, ਹਰਪਾਲ ਸਿੰਘ ਬੋਪਾਰਾਏ ਜਨਰਲ ਸਕੱਤਰ, ਨਰਿੰਦਰ ਮੋਹਨ ਸਕੱਤਰ, ਰਾਜੀਵ ਕੁਮਾਰ ਕੈਸ਼ੀਅਰ, ਹਰਭਜਨ ਸਿੰਘ ਰਿਟਾਇਰਡ ਡੀ.ਐਸ.ਪੀ, ਅਮਰੀਕ ਸਿੰਘ ਰਿਟਾਇਰਡ ਡੀ.ਐਸ.ਪੀ, ਗੁਰਮੇਲ ਸਿੰਘ ਰਿਟਾਇਰਡ ਡੀ.ਐਸ.ਪੀ, ਸ਼੍ਰੀ ਸੁਖਦੇਵ ਸਿੰਘ ਰਿਟਾਇਰਡ ਡੀ.ਐਸ.ਪੀ, ਸ਼੍ਰੀ ਮਹਿੰਦਰ ਸਿੰਘ ਬਾਜਵਾ ਰਿਟਾਇਰਡ ਡੀ.ਐਸ.ਪੀ, ਸੁਰਿੰਦਰ ਕੁਮਾਰ ਰਿਟਾਇਰਡ ਇੰਸਪੈਕਟਰ, ਪਰਮਜੀਤ ਸਿੰਘ ਰਿਟਾਇਰਡ ਇੰਸਪੈਕਟਰ, ਸੁਰਿੰਦਰ ਸਿੰਘ ਰਿਟਾਇਰਡ ਇੰਸਪੈਕਟਰ, ਜਸਪਾਲ ਸਿੰਘ ਰਿਟਾਇਰਡ ਇੰਸਪੈਕਟਰ, ਸੰਜੀਵ ਕੁਮਾਰ ਰਿਟਾਇਰਡ ਇੰਸਪੈਕਟਰ, ਲੇਡੀ ਏ.ਐਸ.ਆਈ ਕਿਰਨਦੀਪ ਕੌਰ ( ਪੈਨਸ਼ਨ ਕਲਰਕ ) ਅਮਨਦੀਪ ਸਿੰਘ
ਸਮੇਤ ਪੰਜਾਬ ਪੁਲਿਸ ਦੇ ਕਈ ਹੋਰ ਰਿਟਾਇਰਡ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।