ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਜਨਰਲ ਸਕੱਤਰ ਚਾਨਣ ਸਿੰਘ ਨੇ ਪ੍ਰੈਸ ਨੂੰ ਬਿਆਨ ਕਰਦਿਆਂ ਕਿਹਾ ਯੂਨੀਅਨ ਲੰਮੇ ਸਮੇ ਤੋਂ ਸੰਘਰਸ਼ ਕਰਦੀ ਆ ਰਹੀ ਹੈ ਸਰਕਾਰ ਅਤੇ ਮਨੇਜਮੈਂਟ ਵੱਲੋਂ ਹਰ ਵਾਰ ਭਰੋਸਾ ਦੇ ਕੇ ਸੰਘਰਸ਼ ਨੂੰ ਪੋਸਟ ਪੋਨ ਕਰਵਾਇਆ ਗਿਆ ਮੰਗਾਂ ਤੇ ਲਿਖਤੀ ਰੂਪ ਵਿੱਚ ਭਰੋਸਾ ਦੇਣ ਦੇ ਬਾਵਜੂਦ ਵੀ ਮੰਗਾ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਲਗਭਗ 10 ਤੋ 15 ਮੀਟਿੰਗ ਦੇ ਵਿੱਚ ਭਰੋਸੇ ਤੋਂ ਬਿਨਾਂ ਕੁਝ ਨਹੀਂ ਮਿਲਿਆ । ਸਰਕਾਰ ਲਗਾਤਾਰ ਬਿਆਨ ਬਾਜੀ ਕਰਦੀ ਆ ਰਹੀ ਹੈ ਕਿ ਪਹਿਲ ਦੇ ਆਧਾਰ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਹੁਣ ਤੱਕ ਟਰਾਂਸਪੋਰਟ ਵਿਭਾਗ ਦੇ ਵਿੱਚ ਇੱਕ ਮੁਲਾਜ਼ਮ ਵੀ ਪੱਕਾ ਨਹੀਂ ਕੀਤਾ ਗਿਆ ਇਸ ਤੋਂ ਉਲਟ ਪਿੱਛਲੀਆਂ ਸਰਕਾਰਾਂ ਦੇ ਦਿੱਤੇ ਵਾਧੇ ਨੂੰ ਵੀ ਰੋਕ ਲਿਆ ਗਿਆ 15/09/2021 ਦੇ ਵਿੱਚ 30% ਅਤੇ ਹਰ ਸਾਲ 5% ਦੇ ਵਾਧੇ ਕੀਤੇ ਗਏ ਸੀ ਜਦੋ ਤੋ ਆਮ ਆਦਮੀ ਦੀ ਸਰਕਾਰ ਆਈ ਉਸ ਦਿਨ ਤੋ ਇਹ ਵਾਧੇ ਨੂੰ ਮਨੇਜਮੈਂਟ ਜਾਣ ਬੁੱਝ ਕੇ ਦੱਬੀ ਬੈਠੀ ਹੈ । ਲਾਰੇ ਤੇ ਲਾਰਾ ਲਾ ਰਹੀ ਹੈ ਸਰਕਾਰ ਨੂੰ ਅੜਿੱਕਾ ਦੱਸਿਆ ਜਾ ਰਿਹਾ ਸੀ ਪਰ ਜਦੋਂ ਕਿ ਫਨਾਇਸ ਡਿਪਾਰਟਮੇਂਟ ਨੇ ਵੀ ਸਾਫ਼ ਕਹਿ ਦਿੱਤਾ ਕਿ ਵਿਭਾਗ ਆਪਣੇ ਪੱਧਰ ਤੇ ਲਾਗੂ ਕਰ ਸਕਦਾ ਹੈ । ਵਰਕਰਾਂ ਨੂੰ ਜਾਣ ਬੁੱਝ ਕੇ ਸੰਘਰਸ਼ ਤੇ ਰਾਹ ਤੇ ਤੋਰਿਆ ਜਾ ਰਿਹਾ ਹੈ ਉਹਨਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਕੇ ਜਿਵੇਂ ਕਿ ਮਾਰੂ ਕੰਡੀਸ਼ਨਾ ਲਾ ਕੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਕੰਡੀਸ਼ਨਾ ਦੇ ਵਿੱਚ ਨਾ ਹੀ ਸੋਧ ਕੀਤੀ ਜਾ ਰਹੀ ਜਦੋਂ ਪਿਛਲੀਆ ਮੀਟਿੰਗ ਦੇ ਵਿੱਚ ਇਹ ਮੰਗਾਂ ਮੰਨ ਲਈਆਂ ਸੀ ਪਰ ਲਾਗੂ ਨਹੀਂ ਕੀਤੀਆਂ ਜਾ ਰਹੀਆਂ ।ਜਨਰਲ ਸਕੱਤਰ ਚਾਨਣ ਸਿੰਘ ਰਣਜੀਤ ਸਿੰਘ ਗੁਰਪ੍ਰਕਾਰ ਸਿੰਘ ਅਮਰਜੀਤ ਸਿੰਘ ਗੋਰਵ ਸ਼ਰਮਾ ਸੁਖਜਿੰਦਰ ਸਿੰਘਨੇ ਬੋਲਦਿਆਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੀ ਮਨੇਜਮੈਂਟ ਜਾਣ ਬੁੱਝ ਕੇ ਵਿਭਾਗ ਦੇ ਨੁਕਸਾਨ ਵਾਲੇ ਪਾਸੇ ਨੂੰ ਜਾਣ ਲਈ ਮਜਬੂਰ ਕਰ ਰਹੀ ਵਰਕਰਾਂ ਨੂੰ ਕਿਉਂਕਿ ਦਿਨ ਰਾਤ ਮਿਹਨਤ ਕਰਨ ਵਾਲੇ ਮੁਲਾਜ਼ਮਾਂ ਦਾ ਘੱਟ ਤਨਖਾਹ ਤੇ ਸੋਸਣ ਕਰਨਾ ਚਹੁੰਦੀ ਹੈ ਸਰਕਾਰ ਅਤੇ ਮਨੇਜਮੈਂਟ ਵੱਲੋ ਇੱਕ ਕੰਮ ਦੀਆਂ ਦੋ ਤਨਖਾਹ ਦਿੱਤੀਆਂ ਜਾ ਰਹੀ ਹਨ ਟਰਾਂਸਪੋਰਟ ਵਿਭਾਗ ਦੇ ਵਿੱਚ ਜ਼ੋ ਮੁਲਾਜ਼ਮਾਂ 15/09/2021 ਤੋਂ ਬਾਅਦ ਬਹਾਲ ਹੋ ਕੇ ਭਾਵੇਂ ਨਵੀਂ ਭਰਤੀ ਰਹੀ ਆਏ ਹਨ ਸਰਕਾਰ ਤੇ ਮਨੇਜਮੈਂਟ 20 ਤੋ 25 ਕਰੋੜ ਰੁਪਏ gst ਦੇ ਰੂਪ ਵਿਚ ਨੁਕਸਾਨ ਤਾਂ ਠੇਕੇਦਾਰ ਸਿਸਟਮ ਰਹੀ ਕਰਵਾ ਸਕਦੀ ਹੈ ਪਰ ਕੰਮ ਕਰਦੇ ਕਾਮਿਆਂ ਨੂੰ ਕੁਝ ਨਹੀਂ ਦੇਣਾ ਚਹੁੰਦੀ ਕਿਉਂਕਿ ਇਸ ਮਹਿੰਗਾਈ ਦੇ ਸਮੇਂ ਵਿੱਚ ਘੱਟ ਤਨਖਾਹ ਤੇ ਘਰ ਦੇ ਗੁਜ਼ਾਰੇ ਕਰਨ ਬਹੁਤ ਹੀ ਮੁਸ਼ਕਲ ਹਨ । ਜੇਕਰ ਕਲ ਨੂੰ ਹੋਣ ਵਾਲੀ 20 ਸਤੰਬਰ ਦੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਹੋਣ ਤੱਕ ਟਰਾਂਸਪੋਰਟ ਕਾਮਿਆਂ ਦੀ ਮੰਗਾ ਹੱਲ ਨਾ ਕੱਢਿਆ ਗਿਆ ਤਾਂ ਹੜਤਾਲ ਜਾਰੀ ਰਹੇਗੀ ਜੇਕਰ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਭੁਲਰ ਨੇ ਮੰਗਾਂ ਦਾ ਹੱਲ ਨਾ ਕੀਤਾ ਸਿਰਫ ਭਰੋਸਾ ਦਿੱਤਾ ਮੁੜ ਤੋਂ 21 ਸਤੰਬਰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਤੇ ਮਨੇਜਮੈਂਟ ਦੀ ਹੋ