ਜਲੰਧਰ ਨਗਰ ਨਿਗਮ ਚੋਣਾਂ ਵਾਰਡ ਨੰਬਰ 83 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵਿੰਦਰ ਕੌਰ ਪਤਨੀ ਹਰਮੀਤ ਸਿੰਘ ਸਾਬਾ ਚੋਣ ਮੁਹਿਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਸ਼ਿਵ ਨਗਰ ਤੋਂ ਬੀਜੇਪੀ ਓ ਬੀ ਸੀ ਸੈੱਲ ਜ਼ਿਲ੍ਹਾ ਸਕੱਤਰ ਸੂਬੇਦਾਰ ਸਰਦਾਰ ਯਾਦਵ ਦਰਜਨਾਂ ਸਾਥੀਆਂ ਸਮੇਤ ਬੀਜੇਪੀ ਪਾਰਟੀ ਨੂੰ ਸਦਾ ਲਈ ਅਲਵਿਦਾ ਆਖਕੇ ਕਾਂਗਰਸ ਪਾਰਟੀ ਚ ਸ਼ਾਮਿਲ ਹੋ ਗਏ। ਇਨਾਂ ਸਮੂਹ ਵਰਕਰਾਂ ਦਾ ਵਿਧਾਨ ਸਭਾ ਹਲਕਾ ਉੱਤਰੀ ਤੋ ਹਲਕਾ ਵਿਧਾਇਕ ਸ੍ਰੀ ਬਾਬਾ ਹੈਨਰੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਚ ਬਣਦਾ ਮਾਨ ਸਤਿਕਾਰ ਦੇਣ ਦਾ ਵਿਸ਼ਵਾਸ ਦਵਾਇਆ ਗਿਆ ਬਾਬਾ ਹੈਨਰੀ ਨੇ ਆਪਣੇ ਸੰਬੋਧਨ ਦੌਰਾਨ ਮਹਲਾ ਸ਼ਿਵ ਨਗਰ ਵਾਸੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹਨਾਂ ਦੀ ਮੁੱਖ ਮੰਗ ਪਾਣੀ ਦੀ ਨਿਕਾਸੀ ਲਈ ਸੀਵਰੇਜ਼,ਪੀਣ ਵਾਲੇ ਪਾਣੇ ਅਤੇ ਗਲੀਆਂ ਨਾਲੀਆਂ ਨੂੰ ਜਲਦ ਹੀ ਐੱਮ ਪੀ ਫੰਡ ਚੋਂ ਪੱਕਿਆਂ ਕਰਵਾਇਆ ਜਾਵੇਗਾ ਦਾ ਮਸਲ ਜਲਦ ਹੱਲ ਕਰਵਾਇਆ ਜਾਵੇਗਾ।ਇਸ ਮੌਕੇ ਵਿਧਾਇਕ ਬਾਬਾ ਹੈਨਰੀ ਵੱਲੋਂ ਸ੍ਰ ਸੂਬੇਦਾਰ ਯਾਦਵ ਨੂੰ ਕਾਂਗਰਸ ਓ ਬੀ ਸੀ ਡਿਪਾਰਟਮੈਟ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਨਾਲ ਉਹਨਾਂ ਦੇ ਸਾਥੀਆਂ ਨੂੰ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਗਿਆ।