ਜਲੰਧਰ : ਜਲੰਧਰ ਲੋਕ ਸਭਾ ਹਲਕੇ ਵਿੱਚ ਪੈਂਦੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਵੱਲੋਂ ਰੱਖੀ ਗਈ ਇੱਕ ਵਰਕਰ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਤੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਗੜ੍ਹ ਵਿੱਚ ਹੋਈ ਇਸ ਮੀਟਿੰਗ ਦੌਰਾਨ ਵੱਡੀ ਗਿਣਤੀ
ਵਿੱਚ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦਿੱਤਾ। ਵੈਸਟ ਹਲਕੇ ਦੇ ਵਾਰਡ ਨੰਬਰ 42 ਵਿੱਚ ਹੋਈ ਇਸ ਚੋਣ ਮੀਟਿੰਗ ਦੌਰਾਨ ਰਾਜ ਕੁਮਾਰ ਹੰਸ, ਕਮਲਜੀਤ ਧਨੋਆ, ਸਿਮਰਨ,ਗੁਲਸ਼ਨ ਕੋਰ,ਗੁਲਸ਼ਨ ਜੋਸ਼ਨ,ਮਨੋਜ,ਸੋਨੀ,ਸੂਰਜ ਪੰਕਜ,ਅਕਾਸ਼,ਸਾਜਨ,ਸ਼ਿਵ ਤੇ ਲੋਵੇਸ਼ ਸਮੇਤ ਸੈਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਭਾਜਪਾ,ਬਸਪਾ ਅਤੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਤੇ ਇਸ ਮੌਕੇ ਤੇ ਹਾਜ਼ਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ,ਸੇਵਾ ਮੁਕਤ ਐਸ.ਐਸ.ਪੀ ਰਜਿੰਦਰ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਵਿਧਾਇਕ ਰਜਿੰਦਰ ਬੇਰੀ ਨੇ ਇਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।ਇਸ ਦੌਰਾਨ ਪ੍ਰਸਿੱਧ ਸੂਫ਼ੀ ਗਾਇਕ ਜੋਤੀ ਨੂਰਾਂ ਅਤੇ ਉਹਨਾਂ ਦੇ ਪਿਤਾ ਗੁਲਸ਼ਨ ਇਸ ਮੌਕੇ ਤੇ ਲੋਕਾਂ ਨੂੰ ਸੰਬੋਧਨ ਕਰਦਿਆ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਂਵੇ ਕਿ ਇਸ ਹਲਕੇ ਦੀ ਨੁਮਾਇੰਦਗੀ ਕਰਨ ਵਾਲਿਆਂ ਨੇ ਆਪਣੀ ਰਾਜਨੀਤਕ ਪਾਰਟੀਆਂ ਬਦਲ ਲਈਆਂ ਹਨ ਪਰ ਇਸ ਹਲਕੇ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਖੜ੍ਹੇ ਹਨ ਤੇ ਇਹਨਾਂ ਲੋਕਾਂ ਨੇ ਦਲ-ਬਦਲੂ ਲੀਡਰਾਂ ਤੋਂ ਖਹਿੜਾ ਛੁਡਾ ਲਿਆ ਹੈ।ਉਨਾਂ ਕਿਹਾ ਕਿ ਵੈਸਟ ਇਲਾਕੇ ਦੇ ਲੋਕਾਂ ਦੇ ਇਸ ਪਿਆਰ ਨੇ ਉਹਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਬਲ ਦਿੱਤਾ ਤੇ ਇਸ ਹਲਕੇ ਦੀਆ ਸਮੱਸਿਆਵਾ ਦੂਰ ਕਰ ਉਹ ਲੋਕਾਂ ਦੇ ਪਿਆਰ ਦਾ ਮੁੱਲ ਮੋੜਨਗੇ। ਸ. ਚੰਨੀ ਨੇ ਇਸ ਹਲਕੇ ਵਿੱਚ ਨਸ਼ੇ, ਦੜੇ-ਸੱਟੇ ਸਮੇਤ ਹੋਰ ਗੈਰ ਕਨੂੰਨੀ ਕੰਮਾਂ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਚੌਂਕੀਦਾਰ ਹੀ ਚੋਰ ਨਾਲ ਰਲ ਜਾਵੇ ਤਾਂ ਫਿਰ ਅਜਿਹੇ ਗੈਰ ਕਨੂੰਨੀ ਕੰਮਾਂ ਨੂੰ ਹੋਰ ਵਧਾਵਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੈਸਟ ਹਲਕੇ ਵਿੱਚ ਆ ਕੇ ਉਨਾਂ ਨੂੰ ਜਦੋਂ ਲੋਕਾਂ ਨੇ ਆਪਣੇ ਹਾਲਾਤ ਤੇ ਸਮੱਸਿਆਵਾਂ ਦੱਸੀਆਂ ਤਾਂ ਉਹ ਹੈਰਾਨ ਰਹਿ ਗਏ।ਉਨਾਂ ਕਿਹਾ ਕਿ ਇਥੋਂ ਦੇ ਲੀਡਰ ਇਲਾਕੇ ‘ਤੇ ਲੋਕਾਂ ਦਾ ਵਿਕਾਸ ਕਰਨ ਦੀ ਬਜਾਏ ਗੈਰ ਕਨੂੰਨੀ ਕੰਮਾਂ ਜ਼ਰੀਏ ਆਪਣਾ ਵਿਕਾਸ ਹੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੇਸ਼ ਦਾ ਸੰਵਿਧਾਨ ਬਲਦਣਾ ਚਾਹੁੰਦੀ ਹੈ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ ਨਾਮ ਵੀ ਦੇਸ਼ ਦੇ ਇਤਿਹਾਸ ਚੋਂ ਖ਼ਤਮ ਕਰਨ ਦੇ ਰਾਹ ਤੇ ਤੁਰੀ ਹੋਈ ਹੈ ਇਸ ਕਰਕੇ ਇਸ ਵਾਰ ਭਾਜਪਾ ਨੂੰ ਹਰਾਉਣਾ ਸਮੇਂ ਦੀ ਜ਼ਰੂਰਤ ਹੈ ਇਸ ਮੌਕੇ ਤੇ ਅਸ਼ਵਨੀ ਜਾਰੰਗਲ,ਸੁਰਿੰਦਰ,ਕਮਲ ਲੋਵੇਸ਼,ਰਮਨ ਜਾਰੰਗਲ,ਬਲਬੀਰ ਅੰਗੁਰਾਲ, ਗੁਲਜ਼ਾਰੀ ਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ।