
ਜ਼ਿਲ੍ਹਾ ਸਾਂਝ ਕੇਂਦਰ ਕਮਿਸ਼ਨਰੇਟ ਜਲੰਧਰ ਤੇ ਜਨ ਕਲਿਆਣ ਸੋਸ਼ਲ ਵੇਲਫ਼ਅਰ ਸੋਸਾਇਟੀ ਵਲੋਂ ਸਰਕਾਰੀ ਹਾਈ ਸਕੂਲ ਮੋਹਲਾ ਕਿਸ਼ਨ ਪੁਰਾ ਵਿਖੇ ਨਾਸ਼ਾ ਮੁੁਕਤੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰ ਡਵੀਜ਼ਨ ਪੰਜਾਬ, ਪੁਲਿਸ ਕਮਿਸ਼ਨਰ ਜਲੰਧਰ ਤੇ ਵਧੀਕ ਡਿਪਟੀ ਕਮਿਸ਼ਨਰ ਪੁੁਲਿਸ ਸਥਾਨਿਕ ਕਮ-ਡਿਸਟ੍ਰਿਕਟ ਕਮਿਊਨਿਟੀ ਪੁੁਲਿਸ ਅਫਸਰ ਕਮਿਸ਼ਨਰੇਟ ਜਲੰਧਰ ਸੋਸਾਇਟੀ ਦੇ ਚੇਅਰਮੈਨ ਡਾ.ਸੁਰਿੰਦਰ ਕਲਿਆਣ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਵਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਨਸ਼ਿਆਂ ਨਾਲ ਸਰੀਰ ਤੇ ਪੈ ਰਹੇ ਬੁਰੇ ਭਰਵਾਵਾਂ ਪਿਆਰ ਨਾਲ ਜਾਣੂ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਤੇ ਇੰਸਪੈਕਟਰ ਗੁਰਦੀਪ ਲਾਲ ਨੇ ਸੈਮੀਨਾਰ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਗਰੂਕ ਕੀਤਾ ਸੈਮੀਨਾਰ ਦੌਰਾਨ ਇੰਸਪੈਕਟਰ ਸੰਜੀਵ ਭਨੋਟ ਨੇ ਐਮਰਜੈਂਸੀ ਪੁਲਿਸ ਹੈਲਪ ਲਾਈਨ ਨੰਬਰ 112 ਤੇ ਸਾਈਬਰ ਕ੍ਰਾਈਮ ਹੈਲਪ ਲਾਈਨ ਨੰਬਰ 1930 ਬਾਰੇ ਤੇ ਪੁਲਿਸ ਸਾਂਝ ਐਪ ਨੂੰ ਆਨਲਾਈਨ ਸਾਂਝ ਸੇਵਾਵਾਂ ਅਪਲਾਈ ਕਰਨ ਵੈਬਸਾਈਟ ਬਾਰੇ ਜਾਗਰੂਕ ਕੀਤਾ |ਪ੍ਰਧਾਨ ਕੀਰਤੀ ਕਾਂਤ ਕਲਿਆਣ ਦੇ ਸਹਿਯੋਗ ਨਾਲ ਨਸ਼ਿਆ ਦੀ ਰੋਕਥਾਮ ਸਬੰਧੀ ਇੱਕ ਜਾਗਰੂਕਤਾ ਕੈਂਪ ਆਮ ਪਬਲਿਕ ਨੂੰ ਸੈਮੀਨਾਰ ਦੌਰਾਨ ਇਹ ਸੰਦੇਸ਼ ਦਿੱਤਾ ਕਿ ਆਉਣ ਵਾਲੀ ਨੋਜਵਾਨ ਪੀੜੀ ਨੂੰ ਇਸ ਨਸ਼ੇ ਦੇ ਕੌੜ ਤੋਂ ਦੂਰ ਰਹਿ ਕੇ ਅਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਅਪਣੇ ਖ਼ਾਲੀ ਸਮੇਂ ਵਿੱਚ ਖੇਡਾਂ ਵੱਲ ਧਿਆਨ ਦੇਣ ਦੀ ਲੋੜ ਹੈ, ਨਸ਼ੇ ਦੇ ਦਲਦਲ ਤੋਂ ਬੱਚ ਕੇ ਹੀ ਤੰਦਰੁਸਤ ਰਿਹਾ ਜਾ ਸਕਦਾ ਹੈ | ਇਸ ਮੌਕੇ ਤੇ ਆਸ਼ੂਤੋਸ਼ ਦੱਤਾ, ਵਿਜੈ ਸਬਰਵਾਲ, ਸਾਬ ਸਿੰਘ ਸਾਬੀ, ਵਿਜੇ ਗੁਪਤਾ, ਰਜਿੰਦਰ ਨੀਟਾ, ਰਾਮਪਾਲ ਵਰਮਾ, ਅਮਿਤ ਗਿੱਲ, ਅਰੁਣ ਕਲਿਆਣ, ਜਥੇਦਾਰ ਜੋਗਿੰਦਰ ਸਿੰਘ, ਸੰਨੀ ਗਿੱਲ, ਮਨੀਸ਼ ਸਿੱਦੀ, ਜਤਿੰਦਰ ਸਿੰਘ ਭਾਟੀਆ, ਐਡਵੋਕੇਟ ਸੁਨੀਤਾ ਕੁਮਾਰੀ, ਦੀਪਾਲੀ ਬਾਗੜੀਆ, ਜਸਪ੍ਰੀਤ ਕੌਰ, ਪਰਵੀਨ ਅਬਰੋਲ, ਬਬੀਤਾ ਮਲਿਕ, ਮਾਨਵੀ ਹਰਦੀਪ ਕੌਰ ਅਤੇ ਸਕੂਲ ਸਟਾਫ ਮੌਜੂਦ ਸਨ। ਸਕੂਲ ਦੇ ਪ੍ਰਿੰਸੀਪਲ ਸ੍ਰੀ ਪਰਮਿੰਦਰ ਸਿੰਘ ਨੇ ਕਮਿਊਨਿਟੀ ਪੁਲਿਸਿਂਗ ਪੰਜਾਬ ਤੇ ਜਨ ਕਲਿਆਣ ਵੈੱਲਫੇਅਰ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਸੈਮੀਨਾਰ ਸਮੇਂ-ਸਮੇਂ ‘ਤੇ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅੰਤ ਵਿੱਚ ਵਿਜੇ ਸੱਭਰਵਾਲ ਨੇ ਸੁੁਸਾਇਟੀ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ







