ਜਲੰਧਰ : ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਪੁਲਸ ਪ੍ਰਸਾਸਨ ਵੱਲੋ ਅਨਲੀਗਲ ਵਾਹਨ ਬੰਦ ਨਾ ਕਰਨ ਦੇ ਰੋਸ ਵਜੋ ਪੰਜਾਬ ਸਰਕਾਰ ਖ਼ਿਲਾਫ਼ ਯੂਨਾਈਟੇਡ ਟਰੇਡ ਯੂਨੀਅਨ ਪੰਜਾਬ ਵੱਲੋ ਪੰਜਾਬ ਸਰਕਾਰ ਖ਼ਿਲਾਫ਼ 26 ਅਪ੍ਰੈਲ ਤੋਂ ਪੱਕਾ ਮੋਰਚਾ ਲਾਉਣ ਦੀ ਤਿਆਰੀ ਸਥਾਨਕ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਅਤੇ ਸੂਬਾ ਮੀਤ ਪ੍ਰਧਾਨ ਲਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਮਿੰਨੀ ਟਰਾਂਸਪੋਰਟ ਅਤੇ ਡਰਾਈਵਰਾਂ ਨੂੰ ਆ ਰਹੀਆਂ ਸਮੱਸਿਆਵਾ ਦਾ ਕੋਈ ਹੱਲ ਨਹੀਂ ਕੀਤਾ ਗਿਆ ਅਤੇ ਨਹੀਂ ਅਨਲੀਗਲ ਵਾਹਨ ਅਤੇ ਮੋਟਰਸਾਈਕਲ ਰੇਹੜੀਆਂ ਬੰਦ ਨਾ ਕਰਨ ਕਰਕੇ ਓਹਨਾ ਦੇ ਰੋਜ਼ਗਾਰ ਤੇ ਮਾੜਾ ਅਸਰ ਪੈ ਰਿਹਾ ਹੈ ਕਰੋਨਾ ਦੀ ਮਾਰ ਅਤੇ ਸਰਕਾਰ ਦੀ ਬੇਰੁਖੀ ਕਾਰਨ ਉਹ ਆਰਥਿਕ ਤੌਰ ਤਬਾਹ ਹੋ ਗਏ ਹਨ ।ਆਗੂਆਂ ਨੇ ਕਿਹਾ ਕਿ ਯੂਨਾਈਟੇਡ ਟਰੇਡ ਯੂਨੀਅਨ ਪੰਜਾਬ ਨੇ ਜਲੰਧਰ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਡੱਟ ਕੇ ਵਿਰੋਧ ਕਰਾਂਗੇ । ਉਹਨਾ ਜਲੰਧਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ।ਯੂਨੀਅਨ ਵੱਖ ਵੱਖ ਟੀਮਾਂ ਬਣਾਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਖ਼ਿਲਾਫ਼ ਵੋਟਾਂ ਨਾਂ ਪਾਉਣ ਲਈ ਹੋਕਾ ਦੇਵੇਗੀ ਤਾਂ ਜ਼ੋ ਸੰਗਰੂਰ ਜਿਮਨੀ ਚੋਣ ਦੀ ਤਰ੍ਹਾਂ ਜਲੰਧਰ ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਕੇ ਭੇਜਿਆ ਜਾ ਸਕੇ। ਉਹਨਾ ਅੱਗੇ ਕਿਹਾ ਕਿ ਕਈ ਮਹੀਨਿਆਂ ਤੋਂ ਲਗਾਤਾਰ ਯੂਨੀਅਨ ਵੱਲੋਂ ਪੰਜਾਬ ਅੰਦਰ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ, ਪਰ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ, ਪੰਜਾਬ ਸਰਕਾਰ ਮਿੰਨੀ ਟਰਾਂਸਪੋਰਟ ਅਪਰੇਟਰਾਂ ਦੀ ਅਣਦੇਖੀ ਕਰ ਰਹੀ ਹੈ।ਓਹਨਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਗ ਪੱਤਰ ਅਤੇ ਯਾਦ ਪੱਤਰ ਰਾਹੀਂ ਮੋਟਸਾਈਕਲ ਰੇਹੜੀਆ ਤੇ ਅਨਲਿਗਲ ਵਾਹਨ ਬੰਦ ਕਰਨ , ਡਰਾਈਵਰ ਕਮਿਸ਼ਨ ਬਣਾਉਣ,ਟੁੱਟੇ ਟੈਕਸ ਮੁਆਫ਼ ਕਰਨ ,ਪਾਸਿੰਗ ਵਿੱਚ ਹੋ ਰਹੀ ਖੱਜਲ ਖੁਆਰੀ ਬੰਦ ਕਰਵਾਉਣ, ਡਰਾਇਵਿੰਗ ਲਾਇਸੈਂਸ ਨੂੰ ਇੰਸੋਰਿੰਸ ਕਵਰ ਹੇਠ ਲਿਆਉਣ ਲਈ ਮੰਗ ਕੀਤੀ ਗਈ ਸੀ। ਅਸੀ ਵਾਰ ਵਾਰ ਪੰਜਾਬ ਸਰਕਾਰ ਤੋਂ ਮੋਟਰ ਸਾਈਕਲ ਰੇਹੜੀਆਂ ਅਤੇ ਅਨਲਿਗਲ ਵਾਹਨ ਬੰਦ ਕਰਨ ਦੀ ਮੰਗ ਕਰ ਰਹੇ ਹਾਂ ਜਿਨ੍ਹਾਂ ਕਰਕੇ ਸਾਡੇ ਕਾਰੋਬਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਐਕਸੀਡੈਂਟ ਹੋ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਚਨ ਸਿੰਘ ਬਠਿੰਡਾ, ਹਰਜਿੰਦਰ ਸਿੰਘ ਕਲਾਲਮਾਜਰਾ,ਨਾਇਬ ਸਿੰਘ ਫਿਰੋਜ਼ਪੁਰ, ਕਰਮ ਚੰਦ ਪੱਪੀ ਸਾਦਿਕ, ਰਣਜੀਤ ਸਿੰਘ ਮੁਕਤਸਰ, ਹਰਜੀਤ ਸਿੰਘ ਕਪੂਰਥਲਾ,ਗੁਰਨਾਮ ਸਿੰਘ ਫ਼ਤਹਿਗੜ੍ਹ ਚੂੜੀਆਂ,ਜਸਵੀਰ ਸਿੰਘ ਗੁਰਦਾਪੁਰ, ਰਾਜਿੰਦਰ ਸਿੰਘ ਅੰਮ੍ਰਿਤਸਰ , ਲਖਵੀਰ ਸਿੰਘ ਭਿੱਖੀਵਿੰਡ,ਨਿਰਮਲ ਸਿੰਘ ਮਲਾਂਵਾਲਾ ਆਦਿ ਮੌਜੂਦ ਸਨ।
ਯੂਨਾਈਟੇਡ ਟਰੇਡ ਯੂਨੀਅਨ ਪੰਜਾਬ ਵੱਲੋ ਜਲੰਧਰ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਪਾਉਣ ਦੀ ਅਪੀਲ
previous post