ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੁਕਮਾਂ ਅਨੁਸਾਰ ਕੰਪਨੀ ਬਾਗ ਦੇ ਅੰਦਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਪ੍ਰਤਿਮਾ ਦੇ ਅੱਗੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਵਲੋਂ ਸਤਿਆਗ੍ਰਹਿ ਕੀਤਾ ਗਿਆ I ਇਹ ਸਤਿਆਗ੍ਰਹਿ ਜੋ ਸ਼੍ਰੀ ਰਾਹੁਲ ਗਾਂਧੀ ਜੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਰਦ ਕੀਤੀ ਗਈ ਉਸ ਦੇ ਸੰਬੰਧ ਵਿੱਚ ਕੀਤਾ ਗਿਆ I ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਦੇਸ਼ ਵਿਚ ਸ਼ਰੇਆਮ ਲੋਕਤੰਤਰ ਦੀ ਹਤਿਆ ਕੀਤੀ ਗਈ ਹੈ ਅੱਜ ਦੇਸ਼ ਵਿੱਚ ਤਾਨਾਸ਼ਾਹੀ ਰਾਜ ਹੈ I ਜਿਸ ਤਰ੍ਹਾਂ ਨਾਲ ਕੇਂਦਰ ਦੀ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸ ਨੂੰ ਕਾਂਗਰਸ ਪਾਰਟੀ ਬਿਲਕੁਲ ਵੀ ਬਰਦਾਸ਼ਤ ਨਹੀ ਕਰੇਗੀ ਪਰ ਦੇਸ਼ ਵਿੱਚ ਵਖ ਵਖ ਪਾਰਟੀਆਂ ਵਲੋਂ ਪਹਿਲਾ ਵੀ ਦੇਸ਼ ਵਿੱਚ ਰਾਜ ਕੀਤਾ ਹੈ ਪਰ ਇਹੋ ਤਾਨਾਸ਼ਾਹੀ ਨਹੀਂ ਕੀਤੀ I ਅੱਜ ਸਾਰਾ ਦੇਸ਼ ਡਾ. ਮਨਮੋਹਨ ਸਿੰਘ ਦੇ ਰਾਜ ਨੂੰ ਯਾਦ ਕਰ ਰਹੇ ਹਨ ਉਸ ਸਮੇਂ ਇਹੋ ਜਿਹੀ ਕੋਈ ਤਾਨਾਸ਼ਾਹੀ ਅਤੇ ਧੱਕੇਸ਼ਾਹੀ ਕਦੀ ਕਿਸੇ ਵੀ ਵਿਰੋਧੀ ਪਾਰਟੀ ਦੇ ਲੀਡਰ ਨਾਲ ਕਦੀ ਨਹੀਂ ਸੋਚਿਆ ਹੋਣਾ I ਜੋ ਇਹ ਲੋਕਤੰਤਰ ਦੀ ਹਤਿਆ ਕੀਤੀ ਗਈ ਹੈ ਇਸ ਤੋਂ ਇਹ ਸਾਫ ਸਾਬਿਤ ਹੁੰਦਾ ਹੈ ਕਿ ਜੋ ਸ਼੍ਰੀ ਰਾਹੁਲ ਗਾਂਧੀ ਜੀ ਵਲੋਂ ਭਾਰਤ ਜੋੜੋ ਯਾਤਰਾ ਕੀਤੀ ਗਈ ਉਸਨੂੰ ਜੋ ਸਾਰੇ ਦੇਸ਼ ਵਿੱਚ ਹੁੰਗਾਰਾ ਮਿਲਿਆ ਉਸ ਤੋ ਮੋਦੀ ਸਰਕਾਰ ਘਬਰਾ ਕੇ ਇਹੋ ਜਿਹੇ ਵਤੀਰੇ ਕਰ ਰਹੀ ਹੈ I ਇਸ ਮੌਕੇ ਤੇ ਕਰਮਜੀਤ ਕੌਰ ਚੋਧਰੀ, ਪ੍ਰਗਟ ਸਿੰਘ , ਸੁਖਵਿੰਦਰ ਸਿੰਘ ਕੋਟਲੀ , ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ,ਸ਼ੁਸੀਲ ਰਿੰਕੂ, ਸੁਰਿੰਦਰ ਸਿੰਘ ਚੋਧਰੀ, ਡਾ ਨਵਜੋਤ ਦਾਹੀਆ, ਪ੍ਰੇਮ ਨਾਥ ਦਕੋਹਾ, ਜਗਜੀਤ ਸਿੰਘ ਕੰਬੋਜ , ਦੀਪਕ ਸ਼ਰਮਾ ਮੋਨਾ, ਹਰੀਸ਼ ਢੱਲ, ਐਡਵੋਕੇਟ ਮਧੂ ਰਚਨਾ, ਰਵਿੰਦਰ ਸਿੰਘ ਲਾਡੀ, ਮੀਨੂ ਬਗਾ, ਗੁਰਪਾਲ ਸਿੰਘ, ਦਵਿੰਦਰ ਸਿੰਘ ਲਸਾੜਾ, ਰਕੇਸ਼ ਕੁਮਾਰ ਦੁੱਗਲ, ਬਲਜੀਤ ਸਿੰਘ ਜੌਹਲ, ਤਰਲੋਕ ਸਿੰਘ ਸੰਘਾ, ਪਰਮਿੰਦਰ ਸਿੰਘ ਮੱਲੀ, ਰਣਦੀਪ ਸਿੰਘ ਰਾਣਾ, ਮਹਿੰਦਰ ਪਾਲ ਸਿੰਘ ਟੁਰਨਾ, ਅਵਤਾਰ ਸਿੰਘ, ਰਵੀ ਸੈਣੀ, ਜਗਜੀਤ ਸਿੰਘ ਜੀਤਾ, ਮਨਮੋਹਨ ਸਿੰਘ ਰਾਜੂ, ਸੁਨੀਲ ਸ਼ਰਮਾ, ਸ਼ੈਰੀ ਚਢਾ, ਕਰਨ ਪਾਠਕ, ਪਲਣੀ ਸਵਾਮੀ, ਬੰਟੀ ਨੀਲਕੰਠ, ਸੁਰਿੰਦਰ ਭਾਪਾ, ਮਨਮੋਹਨ ਮੋਨਾ, ਨਰੇਸ਼ ਵਰਮਾ , ਸੰਜੂ ਅਰੌੜਾ, ਕੰਚਨ ਠਾਕੁਰ, ਵਿਨੋਦ ਖੰਨਾ, ਗੌਰਵ ਸ਼ਰਮਾ ਨੋਨੀ, ਨਿਸ਼ਾਂਤ ਘਈ, ਵਨਸ਼ਿਕਾ, ਸੁਨੀਲ ਦਕੋਹਾ, ਤਰਸੇਮ ਲਖੋਤਰਾ, ਪਰਮਜੀਤ ਸਿੰਘ ਪੰਮਾ, ਸੁੱਖਵਿੰਦਰ ਸੁਚੀ ਪਿੰਡ, ਹਰਜੋਧ ਜੋਧਾ, ਹਰਪਾਲ ਮਿੰਟੂ, ਅਮਨ ਧਨੋਵਾਲੀ, ਤਜਿੰਦਰ ਧਨੋਵਾਲੀ, ਰਾਣਾ ਹਰਸ਼ ਵਰਮਾ, ਪਾਸ਼ੀ ਦਕੋਹਾ, ਕਪਿਲ ਦੇਵ, ਗੋਲੀ ਹਾਂਡਾ ਮੌਜੂਦ ਸਨ