ਕਾਂਗਰਸ ਪਾਰਟੀ ਵਲੋ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬਲਕਾਰ ਸਿੰਘ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ । ਪੰਜਾਬ ਦੀ ਮੌਜੂਦਾ ਸਰਕਾਰ ਆਮ ਜਨਤਾ ਨੂੰ ਮੁਢਲੀਆ ਸਹੂਲਤਾਂ ਦੇਣ ਵਿਚ ਫੇਲ ਸਾਬਿਤ ਹੋ ਗਈ ਹੈ । ਲੋਕਾਂ ਨੂੰ ਪੀਣ ਵਾਲਾ ਪਾਣੀ ਗੰਦਾ ਮਿਲ ਰਿਹਾ ਹੈ , ਸੀਵਰੇਜ ਭਰੇ ਪਏ ਹਨ । ਸਟ੍ਰੀਟ ਲਾਈਟਾਂ ਬੰਦ ਪਈਆ ਹਨ । ਸ਼ਹਿਰ ਵਿਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ।
ਪੰਜਾਬ ਦੀ ਸਰਕਾਰ ਪੂਰੀ ਤਰਾਂ ਨਾਲ ਫੇਲ ਸਾਬਿਤ ਹੋ ਗਈ ਹੈ । ਪਿਛਲੇ ਮੰਗਲਵਾਰ ਕਾਂਗਰਸ ਪਾਰਟੀ ਵਲੋ ਨਗਰ ਨਿਗਮ ਜਲੰਧਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਜਲੰਧਰ ਸ਼ਹਿਰ ਦੇ ਹਾਲਾਤ ਸੁਧਾਰੇ ਜਾਣ ਪਰ ਕੋਈ ਵੀ ਕੰਮ ਨਹੀ ਕੀਤਾ ਗਿਆ । ਇਸ ਕਾਰਨ ਅੱਜ ਸੰਬੰਧਤ ਮੰਤਰੀ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ।
ਜੇਕਰ ਹੁਣ ਵੀ ਨਗਰ ਨਿਗਮ ਜਲੰਧਰ ਵਲੋ ਕੋਈ ਕੰਮ ਨਾ ਕੀਤਾ ਗਿਆ ਤਾਂ ਆਉਣ ਵਾਲੇ 15 ਦਿਨਾ ਬਾਅਦ ਨਗਰ ਨਿਗਮ ਦਫ਼ਤਰ ਵਿਚ ਤਾਲਾ ਲਗਾਇਆ ਜਾਵੇਗਾ ।
ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ , ਜਲੰਧਰ ਨਾਰਥ ਹਲਕੇ ਤੋ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਪਵਨ ਕੁਮਾਰ ਸੀ.ਉਪ ਪ੍ਰਧਾਨ , ਬਲਦੇਵ ਸਿੰਘ ਦੇਵ ਸਾਬਕਾ ਪ੍ਰਧਾਨ ਜ਼ਿਲਾ ਕਾਂਗਰਸ , ਬਲਰਾਜ ਠਾਕੁਰ ਸਾਬਕਾ ਪ੍ਰਧਾਨ ਜ਼ਿਲਾ ਕਾਂਗਰਸ , ਜਗਜੀਤ ਸਿੰਘ ਕੰਬੋਜ , ਰਣਦੀਪ ਸਿੰਘ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ ,
ਰਜਿੰਦਰ ਸਿੰਘ ਚੌਹਾਨ , ਨਰੇਸ਼ ਵਰਮਾ ਸਕੱਤਰ ਪੰਜਾਬ ਕਾਂਗਰਸ , ਗੁਰਵਿੰਦਰ ਸਿੰਘ ਬੰਟੀ ਨੀਲਕੰਠ , ਭਗਤ ਬਿਸ਼ਨ ਦਾਸ , ਜਗਜੀਤ ਸਿੰਘ ਜੀਤਾ , ਮਹਿੰਦਰ ਸਿੰਘ ਗੁਲੂ , ਬਚਨ ਲਾਲ , ਬਲਬੀਰ ਅੰਗੁਰਾਲ , ਲਖਵੀਰ ਸਿੰਘ ਬਾਜਵਾ , ਪ੍ਰਭਦਿਆਲ ਭਗਤ , ਪਰਮਜੀਤ ਸਿੰਘ ਪੰਮਾ , ਬਿਕਰਮ ਖੈਰਾ , ਗਿਆਨ ਚੰਦ , ਮਾਇਕ ਖੋਸਲਾ , ਬਿਸ਼ੰਬਰ ਕੁਮਾਰ , ਸਚਿਨ ਸਰੀਨ , ਸੁਰਿੰਦਰ ਚੌਧਰੀ , ਸਾਹਿਲ ਸਹਿਦੇਵ , ਲਛਮਣ ਮਹੇ , ਮੁਨੀਸ਼ ਪਾਹਵਾ , ਸੁਦੇਸ਼ ਭਗਤ , ਯਸ਼ ਪਾਲ ਮੈਂਡਲੇ , ਵਿਕਾਸ ਸੰਗਰ ,ਇੰਦਰਜੀਤ ਸਿੰਘ ਨਾਗਰਾ, ਹਰਮੀਤ ਸਿੰਘ ਸਭਾ, ਬੰਟੀ ਅਰੋੜਾ, ਵਿਕਾਸ ਤਲਵਾੜ, ਗੌਰਵ ਸ਼ਰਮਾ ਨੋਨੀ, ਹਰਪ੍ਰੀਤ ਵਾਲੀਆ, ਪਰਦੀਪ ਸ਼ਰਮਾ, ਟੋਨੀ ਸ਼ਰਮਾ, ਗਗਨ, ਸੁਰਿੰਦਰ ਬਿੱਲਾ, ਕਰਨ ਕਪੂਰ,ਅਤੁਲ ਚੱਢਾ , ਜਗਦੀਪ ਸਿੰਘ ਸੋਨੂੰ ਸੰਧਰ , ਅਸ਼ਵਨੀ ਜੰਗਰਾਲ , ਬੋਬ ਮਲਹੋਤਰਾ , ਰਾਘਵ ਜੈਨ , ਯਸ਼ ਪਾਲ ਸਫਰੀ , ਸੁਖਜਿੰਦਰ ਪਾਲ ਮਿੰਟੂ , ਹਰਭਜਨ ਸਿੰਘ , ਕੀਮਤੀ ਸੈਣੀ , ਰਾਣਾ ਹਰਸ਼ ਵਰਮਾ , ਵਿਪਨ ਕੁਮਾਰ , ਰਵੀ ਬੱਗਾ , ਹਰਮੀਤ ਸਿੰਘ , ਬ੍ਰਹਮ ਦੇਵ ਸਹੋਤਾ , ਵਰਿੰਦਰ ਕਾਲੀ , ਕੁਲਵਿੰਦਰ ਕੌਰ , ਦੀਪਕ ਟੈਲਾ , ਸਤਪਾਲ ਮਿੱਕਾ , ਵਿਕਰਮ ਸ਼ਰਮਾ , ਨਿਰਮਲ ਕੁਮਾਰ , ਵਿਨੋਦ ਨਾਰੰਗ , ਕਰਨ ਵਰਮਾ , ਅਰੁਣ ਸਹਿਗਲ , ਗੋਗੀ ਮਖਦੂਮਪੁਰਾ ਮੌਜੂਦ ਸਨ