ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਦੇ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ I ਪੰਜਾਬ ਦਾ ਹਰ ਵਰਗ ਇਸ ਸਰਕਾਰ ਤੋਂ ਦੁੱਖੀ ਹੈ I ਅੱਜ ਸਰਕਾਰੀ ਦਫਤਰਾਂ ਵਿਚ ਹੜਤਾਲ ਹੋਇਆ ਨੂੰ ਲਗਭਗ ਇੱਕ ਮਹੀਨਾਂ ਹੋ ਗਿਆ ਹੈ ਪਰ ਸਰਕਾਰ ਵਲੋਂ ਮੁਲਾਜਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਹਜਾਰਾਂ ਲੋਕਾਂ ਦੇ ਕੰਮ ਫਸੇ ਹੋਏ ਹਨ I ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਚੋਣਾਂ ਤੋਂ ਪਹਿਲਾਂ ਵਡੇ ਵਡੇ ਦਾਅਵੇ ਕਰਦੇ ਸਨ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣਾਓ, ਕੋਈ ਧਰਨਾ ਨਹੀਂ ਲੱਗੇਗਾ, ਕੋਈ ਹੜਤਾਲ ਨਹੀਂ ਹੋਵੇਗੀ ਪਰ ਅੱਜ ਸਾਰੇ ਸਰਕਾਰੀ ਮੁਲਾਜਮ ਹੜ੍ਹਤਾਲ ਤੇ ਹਨ ਪਰ ਇਨਾਂ ਮੁਲਾਜਮਾਂ ਦੀ ਅੱਜ ਕੋਈ ਸਾਰ ਨਹੀਂ ਲੈ ਰਿਹਾ , ਜਦਕਿ ਇਨ੍ਹਾਂ ਪੰਜਾਬ ਵਿੱਚ ਆਮ ਆਦਮੀਂ ਦੀ ਸਰਕਾਰ ਬਣਾਉਣ ਵਿੱਚ ਇਨਾਂ ਸਰਕਾਰੀ ਮੁਲਾਜਮਾਂ ਦਾ ਬਹੁਤ ਅਹਿਮ ਰੋਲ ਸੀ I ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਤਾਂ ਜ਼ਰੂਰ ਬਣ ਗਈ ਪਰ ਜਿਨੀ ਜਲਦੀ ਇਸ ਪਾਰਟੀ ਦਾ ਗ੍ਰਾਫ ਡਿੱਗਿਆਂ ਹੈ ਇਨੀ ਜਲਦੀ ਅੱਜ ਤੱਕ ਕਿਸੀ ਪਾਰਟੀ ਦਾ ਗ੍ਰਾਫ ਨਹੀਂ ਡਿਗਿਆਂ I ਪੰਜਾਬ ਦੇ ਲੋਕ ਅੱਜ ਪਛਤਾ ਰਹੇ ਹਨ I ਹਿਮਾਚਲ, ਰਾਜਸਥਾਨ, ਮਧ ਪ੍ਰਦੇਸ਼, ਛਤੀਸਗੜ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਬੁਰੀ ਤਰਾਂ ਨਾਲ ਨਕਾਰ ਦਿੱਤਾ ਅਤੇ ਦਸ ਦਿੱਤਾ ਕਿ ਇਹ ਝੂਠੇ ਵਾਅਦੇ ਅਤੇ ਚੁਟਕਲੇ ਇਥੇ ਚਲਣ ਵਾਲੇ ਨਹੀਂ I ਅੱਜ ਸ਼ਹਿਰ ਦੀ ਦੁਰਦਸ਼ਾ ਹੋਈ ਪਈ ਹੈ I ਸੜਕਾਂ ਟੁਟੀਆਂ ਪਈਆਂ ਹਨ, ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜੋ ਕਿ ਖਤਰਨਾਕ ਬਿਮਾਰੀਆਂ ਨੂੰ ਸਦਾ ਦੇ ਰਹੇ ਹਨ I ਸੀਵਰੇਜ ਦੀ ਵਿਵਸਥਾ ਉੱਪਰ ਕੋਈ ਕੰਟਰੋਲ ਨਹੀ ਹੈ, ਮੁਹੱਲਿਆਂ ਵਿੱਚ ਸੀਵਰੇਜ ਭਰੇ ਪਏ ਹਨ I ਸਰਕਾਰ ਦੇ ਨੁਮਾੰਦਿਆਂ ਦਾ ਇੰਨਾ ਕੰਮਾਂ ਵੱਲ ਕੋਈ ਧਿਆਨ ਨਹੀ ਹੈ I ਸਰਕਾਰ ਨੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹ ਵੀ ਜਲਦ ਹੀ ਫਲਾਪ ਸਾਬਿਤ ਹੋਵੇਗਾ I