

ਜਲੰਧਰ : ਵੈਸਟ ਹਲਕੇ ਦੇ ਬਸਤੀ ਸ਼ੇਖ ਵਿਖੇ ਸ਼੍ਰੀ ਭਗਵਾਨ ਵਾਲਮੀਕੀ ਸਮਿਤੀ ਵੱਲੋਂ ਅੱਜ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਬੜੀ ਸ਼ਾਨ-ਸ਼ੌਕਤ ਅਤੇ ਧਾਰਮਿਕ ਜੋਸ਼ ਨਾਲ ਕੱਢੀ ਗਈ। ਇਹ ਸ਼ੋਭਾ ਯਾਤਰਾ ਘਾਹ ਮੰਡੀ ਚੁੰਗੀ ਤੋਂ ਸ਼ੁਰੂ ਹੋ ਕੇ ਬਾਬੂ ਜਗਜੀਵਨ ਰਾਮ ਚੌਂਕ, ਬਸਤੀ ਗੁਜਾਂ, ਬਸਤੀ ਨੌ, ਬਸਤੀ ਅੱਡਾ ਹੁੰਦੀ ਹੋਈ ਕੋਟ ਮੁਹੱਲੇ ‘ਚ ਸਮਾਪਤ ਹੋਈ।ਇਸ ਪਵਿੱਤਰ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਆਂਗੁਰਾਲ, ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ, ਤੇ ਸਮਾਜਸੇਵੀ ਕ੍ਰਿਸ਼ਨਾ ਮੀਨੀਆ ਹਾਜ਼ਰ ਰਹੇ।ਮਨਜੀਤ ਸਿੰਘ ਟੀਟੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਹਾਰਿਸ਼ੀ ਵਾਲਮੀਕੀ ਜੀ ਵੱਲੋਂ ਰਚੀ ਗਈ ‘ਰਾਮਾਇਣ’ ਸਿਰਫ਼ ਇੱਕ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਗਿਆਨ ਅਤੇ ਜੀਵਨ-ਮਰਯਾਦਾ ਦਾ ਵੱਡਾ ਸਰੋਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਹਾਰਿਸ਼ੀ ਵਾਲਮੀਕੀ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਮਲ ‘ਚ ਲਿਆਂਦੇ ਜਾਣਾ ਚਾਹੀਦਾ ਹੈ।ਸ਼ੋਭਾ ਯਾਤਰਾ ਦੌਰਾਨ ਸਥਾਨਕ ਬਸਤੀਆਂ ‘ਚ ਰੰਗ-ਬਿਰੰਗੀਆਂ ਝਾਂਕੀਆਂ, ਧਾਰਮਿਕ ਕੀਰਤਨ ਅਤੇ ਭਗਤੀ ਸੰਗੀਤ ਨੇ ਮਾਹੌਲ ਨੂੰ ਭਗਵਤੀ ਰੰਗਾਂ ਨਾਲ ਰੰਗ ਦਿੱਤਾ। ਇਲਾਕੇ ਦੇ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਅਤੇ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਵੈਲਕਮ ਪੰਜਾਬ ਦੇ ਮੁੱਖ ਸੰਪਾਦਕ ਸ. ਅਮਰਪ੍ਰੀਤ ਸਿੰਘ, ਦਵਿੰਦਰ ਗੋਲਾ, ਅਮਨਦੀਪ ਸਿੰਘ ਭੋਲਾ, ਵਿਪਨ ਸੱਬਰਵਾਲ, ਨਿੱਕਾ ਜੀ, ਨਨੀ ਬਤਰਾ, ਜੋਨੀ ਬਤਰਾ, ਸੁੱਖਾ ਪਹਿਲਵਾਨ, ਰਜੇਸ਼ ਲੂਥਰ ਜੱਜ, ਸੋਨੂ ਜੀ, ਤਰਲੋਚਨ ਸਿੰਘ ਛਾਬੜਾ, ਸੁਰਿੰਦਰ ਸ਼ਰਮਾ ਪੱਪੂ, ਜੀਵਨ ਜੋਤੀ ਟੰਡਨ, ਰਿੰਪਾ ਪ੍ਰਧਾਨ, ਗੁਰਸ਼ਰਨ ਸਿੰਘ ਛੰਨੂ, ਪੰਕਜ, ਰਾਜ ਕੁਮਾਰ ਸੂਰੀ, ਬਾਲ ਕਿਸ਼ਨ ਸ਼ਰਮਾ, ਰਾਕੇਸ਼ ਕੁਮਾਰ ਲਾਡੀ, ਰਮੇਸ਼ ਭਗਤ, ਕੁਕੂ ਭਾਰਦਵਾਜ, ਵਿਸ਼ਾਲ ਲੂਥਰ, ਨਿੱਕੀ ਅੰਬਾ, ਸੰਜੂ ਸੂਰੀ, ਗਗਨਦੀਪ ਗੋਰੀ, ਰਾਜੂ ਟੰਡਨ, ਅਨਿਲ ਕੁਮਾਰ, ਪਵਨ ਕਪੂਰ ਆਦਿ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ।ਇਸ ਮਹਾਨ ਸ਼ੋਭਾ ਯਾਤਰਾ ਨੇ ਨਾ ਸਿਰਫ਼ ਧਾਰਮਿਕ ਏਕਤਾ ਦਾ ਸੰਦੇਸ਼ ਦਿੱਤਾ, ਸਗੋਂ ਭਾਈਚਾਰੇ ਵਿੱਚ ਪਿਆਰ, ਸਤਿਕਾਰ ਅਤੇ ਆਪਸੀ ਇਕਜੁਟਤਾ ਦੀ ਵੀ ਮਿਸਾਲ ਪੇਸ਼ ਕੀਤੀ।










