ਜਲੰਧਰ : ਗੁਰੂ ਸਾਹਿਬ ਮਿਹਰਵਾਨ ਹੋ ਜਾਣ ਤਾਂ ਕਿਸੇ ਤਰ੍ਹਾਂ ਦੀ ਰੁਕਾਵਟ ਸੰਗਤ ਨੂੰ ਰੋਕ ਨਹੀਂ ਸਕਦੀ। ਇਸੇ ਤਰ੍ਹਾਂ ਦਾ ਮਾਹੌਲ ਅੱਜ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਚੱਲ ਰਹੇ ਬਾਣੀ ਦੇ ਪ੍ਰਵਾਹ ਚੁਪਹਿਰਾ ਸਮਾਗਮ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਭਾਰੀ ਬਰਸਾਤ ਕਾਰਣ ਸ਼ਹਿਰ ਦੇ ਸਾਰੇ ਰਸਤੇ ਬੰਦ ਹੋਣ ਕਰਕੇ ਆਵਾਜਾਈ ਤੇ ਜਨ ਜੀਵਨ ਪ੍ਰਭਾਵਿਤ ਹੋਇਆ ਉਥੇ ਸੰਗਤ ਦੀ ਆਸਥਾ ਦੀ ਜਿੱਤ ਹੋਈ। ਸੰਗਤਾਂ ਹਰ ਤਰ੍ਹਾਂ ਦੇ ਹੀਲੇ ਵਸੀਲੇ ਕਰਕੇ ਚੁਪਹਿਰਾ ਸਮਾਗਮ ਵਿਚ ਪੁੱਜੀਆਂ ਅਤੇ ਬਾਣੀ ਦੇ ਪ੍ਰਵਾਹ ਅਤੇ ਅਰਦਾਸ ਵਿੱਚ ਸ਼ਾਮਿਲ ਹੋਈਆਂ। ਪ੍ਰਬੰਧਕ ਕਮੇਟੀ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਲਈ ਵੋਟਾਂ ਬਣਵਾਉਣ ਦੀ ਪੁਰਜੋਰ ਅਪੀਲ ਕੀਤੀ ਗਈ। ਸਮਾਪਤੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਗੁਰਜੀਤ ਸਿੰਘ ਟੱਕਰ, ਪ੍ਰਦੀਪ ਸਿੰਘ ਵਿੱਕੀ, ਨਿਰਮਲ ਸਿੰਘ ਬੇਦੀ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਮਨਕੀਰਤ ਸਿੰਘ, ਹਰਮਨ ਸਿੰਘ, ਪਰਮਿੰਦਰ ਸਿੰਘ, ਜਸਦੀਪ ਸਿੰਘ, ਡਿਸਪ੍ਰਰੀਤ ਸਿੰਘ, ਭਵਜੋਤ ਸਿੰਘ , ਗਗਨ ਸਿੰਘ ਆਦਿ ਸ਼ਾਮਿਲ ਸਨ।







