“ਜੈ ਹੋ ਸਪੋਰਟਸ ਅਤੇ ਯੂਥ ਕਲੱਬ” ਦੇ ਪ੍ਰਧਾਨ ਅਤੇ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸਮਾਜ ਸੇਵਾਵਾਂ ਨਿਭਾ ਰਹੇ ਇੰਜੀਨੀਅਰ ਵਿਸ਼ਾਲ ਦਾਦਰਾ ਅਤੇ ਉਹਨਾਂ ਦੇ ਸਾਥੀ ਕਰਨ ਮੰਗੋਤਰਾ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਉਹਨਾਂ ਦੀ ਪਾਰਟੀ ਵਿੱਚ ਸ਼ਮੂਲੀਅਤ ਮੌਕੇ ਊਚੇਚੇ ਤੌਰ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਅਤੇ ਜੱਥੇਦਾਰ ਅੰਮ੍ਰਿਤਬੀਰ ਸਿੰਘ ਦੁਆਰਾ ਕੀਤੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ਼ ਰੀੜ੍ਹ ਦੀ ਹੱਡੀ ਵਾਂਗ ਖੜ੍ਹੀ ਹੈ। ਇੰਜੀਨੀਅਰ ਵਿਸ਼ਾਲ ਦਾਦਰਾ ਪਿੱਛਲੇ ਸਮੇਂ ਵਿੱਚ “ਯੂਵਾ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ” ਵਿੱਚ ਬਤੋਰ ਰਾਸ਼ਟਰੀ ਯੂਥ ਵਲੰਟੀਅਰ ਵੀ ਰਹਿ ਚੁੱਕੇ ਹਨ ਬਿਹਤਰ ਸੇਵਾਵਾਂ ਨਿਭਾਉਣ ਲਈ ਓਹਨਾ ਨੂੰ 2015-16 ਵਿੱਚ ਜ਼ਿਲ੍ਹਾ ਯੂਥ ਅਵਾਰਡ ਨਾਲ਼ ਵੀ ਸਨਮਾਨਿਤ ਕੀਤਾ ਗਿਆ । ਉਹਨਾਂ ਕਿਹਾ ਕਿ ਅਸੀਂ ਪੰਜਾਬ, ਪੰਜਾਬੀਅਤ, ਪੰਜਾਬੀ ਭਾਸ਼ਾ, ਪੰਜਾਬ ਦੇ ਲੋਕ, ਪੰਜਾਬ ਦੇ ਪਾਣੀ, ਬੇਰੋਜ਼ਗਾਰੀ, ਸਮਾਜਿਕ ਸਮਾਨਤਾ ਅਤੇ ਆਰਥਿਕ ਮੁਕਤੀ ਦੇ ਹੱਕਾਂ ਲਈ ਹਮੇਸ਼ਾਂ ਹੀ ਲੜਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਸੁਨੀਲ ਦਾਦਰਾ, ਗੋਪੀ, ਲਲਿਤ, ਪਰਵਿੰਦਰ ਮਹੇ, ਪੰਕਜ, ਅਮਿਤ, ਸੁਨੀਲ, ਬੰਟੀ ਬੈਂਸ, ਲੱਕੀ, ਅਮਨ ਦਾਦਰਾ, ਮਨੋਜ ਦਾਦਰਾ, ਵਿਸ਼ਾਲ, ਸੌਰਵ, ਸਨੀ ਟੰਡਨ, ਬੌਬੀ ਬੈਂਸ, ਵਿੱਕੀ ਰੱਤੂ, ਆਦਿ ਮੌਜੂਦ ਸਨ।







