ਪੰਜਾਬ ਦੀ ਆਪ ਸਰਕਾਰ ਹਰ ਮੁੱਦੇ ਦੇ ਹੋਈ ਫੇਲ : ਰਜਿੰਦਰ ਬੇਰੀ

by Sandeep Verma
0 comment

ਆਯੂਸ਼ਮਾਨ ਸਕੀਮ ਦੇ ਤਹਿਤ ਪੰਜਾਬ ਵਿਚ ਬੰਦ ਹੋਇਆ ਮਰੀਜਾਂ ਦਾ ਇਲਾਜ । ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਆਮ ਜਨਤਾ ਨੂੰ ਸਿਹਤ ਸੰਬੰਧੀ ਸਹੂਲਤਾਂ ਦੇਣ ਵਿਚ ਵੀ ਹੋਈ ਫੇਲ । ਆਮ ਆਦਮੀ ਪਾਰਟੀ ਜੋ ਕਿ ਚੋਣਾਂ ਤੋ ਪਹਿਲਾ ਵਡੇ ਵਡੇ ਵਾਅਦੇ ਕਰਦੀ ਸੀ ਕਿ ਅਸੀ ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਵੱਧ ਧਿਆਨ ਦੇਵਾਂਗੇ ਪਰ ਅੱਜ ਕੁਝ ਦੇਖਣ ਨੂੰ ਕੁਝ ਹੋਰ ਹੀ ਮਿਲ ਰਿਹਾ ਹੈ । ਆਯੂਸ਼ਮਾਨ ਸਕੀਮ ਦੇ ਤਹਿਤ ਜੋ ਪੰਜਾਬ ਦੇ ਗਰੀਬੀ ਰੇਖਾ ਤੋ ਥੱਲੇ ਵਾਲੇ ਲੋਕਾਂ ਦਾ ਫ੍ਰੀ ਇਲਾਜ ਹੁੰਦਾ ਹੈ ਉਸ ਤੇ ਵੀ ਪ੍ਰਾਈਵੇਟ ਹਸਪਤਾਲਾਂ ਨੇ ਹੱਥ ਖੜੇ ਕਰ ਦਿਤੇ ਹਨ ਅਤੇ ਇਲਾਜ ਬੰਦ ਕਰ ਦਿੱਤਾ ਹੈ ਇਸ ਦਾ ਕਾਰਨ ਹੈ ਕਿ ਸਰਕਾਰ ਵਲੋ ਹਸਪਤਾਲਾਂ ਨੂੰ ਪੇਮੈਂਟ ਨਹੀ ਕੀਤੀ ਜਾ ਰਹੀ । ਪਰ ਇਹ ਬਹੁਤ ਹੀ ਗਲਤ ਹੈ । ਕਿਉਕਿ ਆਮ ਆਦਮੀ ਪਾਰਟੀ ਸਿੱਖਿਆ ਅਤੇ ਸਿਹਤ ਦੀਆਂ ਸਹੂਲਤਾਂ ਦਾ ਨਾਅਰਾ ਮਾਰ ਕੇ ਹੀ ਸੱਤਾ ਵਿਚ ਆਈ ਸੀ । ਇਸ ਸੰਸਥਾ ਦੇ ਪ੍ਰਮੁੱਖ ਨੇ ਕਹਿਣ ਮੁਤਾਬਕ ਇਸ ਯੋਜਨਾ ਦੇ ਤਹਿਤ ਸੂਬੇ ਦੇ ਲਗਭਗ 500 ਹਸਪਤਾਲ ਇਸ ਦੇ ਅਧੀਨ ਆਉਂਦੇ ਹਨ , ਪਰ ਸਰਕਾਰ ਵਲੋ ਪੇਮੈਂਟ ਨਹੀ ਹੋ ਰਹੀ । ਪੰਜਾਬ ਦੀ ਮੌਜੂਦਾ ਸਰਕਾਰ ਹਰ ਇਕ ਮੁੱਦੇ ਤੇ ਫੇਲ ਹੋ ਚੁੱਕੀ ਹੈ । ਆਮ ਆਦਮੀ ਕਲੀਨਿਕ ਵੀ ਬੁਰੀ ਤਰਾਂ ਨਾਲ ਫੇਲ ਹੋ ਗਏ ਹਨ , ਇਨਾਂ ਕਲੀਨਿਕਾ ਵਿਚ ਵੀ ਲੋਕਾਂ ਨੂੰ ਕੋਈ ਸੁਵਿਧਾ ਨਹੀ ਮਿਲ ਰਹੀ । ਜਿਨਾਂ ਪੈਸਾ ਸਰਕਾਰ ਨੇ ਮੁਹਲਾ ਕਲੀਨਿਕਾਂ ਦੇ ਚੱਕਰ ਵਿਚ ਆਪਣੀ ਮਸ਼ਹੂਰੀ ਕਰਨ ਤੇ ਲਗਾਇਆ , ਜੇਕਰ ਉਨਾਂ ਪੈਸਾ ਦਵਾਈਆਂ ਉੱਪਰ ਲਗਾਇਆ ਹੁੰਦਾ ਤਾਂ ਲੋਕਾਂ ਨੂੰ ਕੋਈ ਸਹੂਲਤ ਮਿਲ ਜਾਂਦੀ ।

Trident AD Trident AD
Trident AD
Trident AD Trident AD Trident AD Trident AD Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page