ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਅਲੌਕਿਕ ਕਵੀ ਦਰਬਾਰ ਦੀਆਂ ਰੌਣਕਾਂ

by Sandeep Verma
0 comment
Trident AD
Trident AD

ਜਲੰਧਰ : ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 428ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲ ਰਹੇ ਦੀਵਾਨਾਂ ਦੀ ਲੜੀ ਵਿੱਚ ਅੱਜ ਰਾਤ ਅਲੌਕਿਕ ਕਵੀ ਦਰਬਾਰ ਸਜਾਇਆ ਗਿਆ। ਜੋ ਕਿ ਹੁਣ ਤੱਕ ਦੇ ਕਵੀ ਦਰਬਾਰਾਂ ਦੇ ਇਤਿਹਾਸ ਵਿਚ ਸਭ ਤੋਂ ਇਤਿਹਾਸਕ ਹੋ ਨਿਬੜਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਅਤੇ ਕਾਰਜਕਾਰੀ ਪ੍ਰਧਾਨ ਗੁਰਕਿਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਜੋ ਰਾਤ ਦੇ ਵੱਡੇ ਪੱਧਰ ਦੇ ਦੀਵਾਨ ਸਜਾਏ ਜਾਂਦੇ ਹਨ, ਉਨ੍ਹਾਂ ਵਿਚੋਂ ਕਵੀ ਦਰਬਾਰ ਦਾ ਦੀਵਾਨ ਸਭ ਤੋਂ ਅਹਿਮ ਸਥਾਨ ਰੱਖਦਾ ਹੈ। ਅੱਜ ਦੇ ਕਵੀ ਦਰਬਾਰ ਦੇ ਪਹਿਲੇ ਦੌਰ ਵਿਚ ਪੰਜਾਬ ਦੇ ਰਫ਼ੀ ਰਛਪਾਲ ਸਿੰਘ ਪਾਲ, ਧਾਰਮਿਕ ਸਟੇਜਾਂ ਦੇ ਸ਼ਿੰਗਾਰ ਡਾਕਟਰ ਹਰੀ ਸਿੰਘ ਜਾਚਕ, ਉਰਦੂ ਅਦਬ ਦੇ ਉਸਤਾਦ ਸ਼ਾਇਰ ਸਰਦਾਰ ਪੰਛੀ, ਸ਼ੁਕਰਗੁਜ਼ਾਰ ਸਿੰਘ ਅਤੇ ਬੀਬੀ ਅਮਿੰਦਰਪ੍ਰੀਤ ਕੌਰ ਰੂਬੀ ਨੇ ਛੇਵੇਂ ਪਾਤਸ਼ਾਹ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਕਵੀ ਦਰਬਾਰ ਦੀ ਕਾਮਯਾਬੀ ਲਈ ਗਵਾਹੀ ਭਰ ਰਿਹਾ ਸੀ। ਸੰਗਤਾਂ ਨੇ ਵੀ ਜੈਕਾਰਿਆਂ ਦੀ ਗੂੰਜ ਨਾਲ ਕਵੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਕਵੀ ਦਰਬਾਰ ਦੇ ਦੂਜੇ ਦੌਰ ਵਿਚ ਕਵੀਆਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਦਰਸਾਉਂਦੀਆਂ ਕਵਿਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਵਰਨਣਯੋਗ ਹੈ ਕਿ ਅੱਜ ਦੇ ਕਵੀ ਦਰਬਾਰ ਦੀ ਸਮੁੱਚੀ ਸੇਵਾ ਗੁਰਦੁਆਰਾ ਦੇ ਕਾਰਜਕਾਰੀ ਪ੍ਰਧਾਨ ਅਤੇ ਸਮਾਜ ਸੇਵਕ ਸ੍ਰ ਗੁਰਕਿਰਪਾਲ ਸਿੰਘ ਅਤੇ ਨਾਮਵਰ ਵਕੀਲ ਅਤੇ ਕੋਰ ਕਮੇਟੀ ਦੇ ਚੇਅਰਮੈਨ ਸ੍ਰ ਹਰਜੀਤ ਸਿੰਘ ਐਡਵੋਕੇਟ ਵਲੋਂ ਸਮੂਹਿਕ ਤੌਰ ਤੇ ਕੀਤੀ ਗਈ। ਅੱਜ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਸੰਗਤਾਂ ਵਿੱਚ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਅਤੇ ਪ੍ਰਸਿੱਧ ਸਮਾਜ ਸੇਵਕ ਸ੍ਰ ਜਸਵਿੰਦਰ ਸਿੰਘ ਮੱਕੜ, ਸੀਨੀਅਰ ਮੀਤ ਪ੍ਰਧਾਨ ਸ੍ਰ ਦਵਿੰਦਰ ਸਿੰਘ ਰਹੇਜਾ, ਅਮਰੀਕ ਸਿੰਘ, ਕੁਲਵੰਤਬੀਰ ਸਿੰਘ ਕਾਲੜਾ, ਚਰਨਜੀਤ ਸਿੰਘ ਸਰਾਫ, ਸਤਿੰਦਰਪਾਲ ਸਿੰਘ ਛਾਬੜਾ, ਬਲਵਿੰਦਰ ਸਿੰਘ ਸਰਾਫ, ਬਲਵਿੰਦਰ ਸਿੰਘ ਹੇਅਰ, ਜਨਰਲ ਸਕੱਤਰ ਗਿਆਨੀ ਗੁਰਮੀਤ ਸਿੰਘ, ਸਕੱਤਰ ਸ੍ਰ ਇੰਦਰਪਾਲ ਸਿੰਘ, ਜਗਜੀਤ ਸਿੰਘ ਖਜਾਨਚੀ, ਤਰਲੋਚਨ ਸਿੰਘ ਭਾਟੀਆ ਦੁਬਈ ਤੋਂ ਅਮਰਜੀਤ ਸਿੰਘ ਭਾਟੀਆ, ਕੁਲਵਿੰਦਰ ਸਿੰਘ ਚੀਮਾ, ਚਰਨਜੀਤ ਸਿੰਘ ਲੱਕੀ, ਮਾਸਟਰ ਮਹਿੰਦਰ ਸਿੰਘ ਅਨੇਜਾ, ਅਕਾਲੀ ਰਛਪਾਲ ਸਿੰਘ, ਸੁਖਵਿੰਦਰ ਸਿੰਘ ਟੋਨੀ, ਪਰਮਜੀਤ ਸਿੰਘ ਨੈਨਾ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਅਮਨਦੀਪ ਸਿੰਘ ਭੋਲਾ ਛਾਬੜਾ, ਬਿਸ਼ਨ ਸਿੰਘ, ਡਾਕਟਰ ਸਤਨਾਮ ਸਿੰਘ, ਹਰਸਿਮਰਨਜੀਤ ਸਿੰਘ ਮੱਕੜ, ਹਰਬੰਸ ਸਿੰਘ ਫੋਨ ਵਿਭਾਗ, ਅੰਮ੍ਰਿਤਪਾਲ ਸਿੰਘ ਸੁਪ੍ਰਿੰਟੈਂਡੈਂਟ, ਮਹਿੰਦਰ ਸਿੰਘ ਲੱਕੀ ਬਵੇਜਾ, ਜਸਬੀਰ ਸਿੰਘ ਸੇਠੀ, ਇਤਿ ਆਦਿ ਪਤਵੰਤੇ ਹਾਜਰ ਸਨ। ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਅਤੁੱਟ ਲੰਗਰ ਵੀ ਛਕਾਏ ਗਏ। ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਸ੍ਰ ਇੰਦਰਪਾਲ ਸਿੰਘ ਨੇ ਦੱਸਿਆ ਕਿ 4 ਜੂਨ ਐਤਵਾਰ ਨੂੰ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹੀਨਾਵਾਰੀ ਪੁੰਨਿਆ ਦੇ ਦੀਵਾਨ ਸਜਾਏ ਜਾਣਗੇ ਅਤੇ ਇਸ ਦੇ ਨਾਲ ਹੀ ਸਵੇਰੇ 10 ਵਜੇ ਮਹਾਨ ਅੰਮ੍ਰਿਤ ਸੰਚਾਰ ਹੋਵੇਗਾ। ਸ੍ਰੀ ਅਕਾਲ ਤੱਖ਼ਤ ਸਾਹਿਬ ਤੋਂ ਪੰਜ ਪਿਆਰੇ ਆ ਕੇ ਸ਼ਰਧਾਲੂ ਸਿੱਖ ਪ੍ਰਵਾਰਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਗੁਰੂ ਵਾਲੇ ਬਨਾਉਣਗੇ।

You Might Be Interested In
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786