ਮੁੱਖ ਦਫਤਰ ਦੇ ਅਧਿਕਾਰੀਆਂ ਨਾਲ ਮਿਲ ਕੇ ਲੱਖਾਂ ਰੁਪਏ ਦਾ ਇੱਕ ਬਹੁਤ ਕੀਤਾ ਵੱਡਾ ਘੁਟਾਲਾ

by Sandeep Verma
0 comment
Trident AD
Trident AD

ਅਮਨਦੀਪ ਕੌਰ ਆਈ ਏ ਐਸ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਕਮ, ਮੈਨੇਜਿੰਗ ਡਾਇਰੈਕਟਰ,ਪੱਨ ਬਸ ਨੂੰ ਵੱਡੇ ਵਿੱਤੀ ਨੁਕਸਾਨ ਕਰਕੇ ਖੜਨ ਕਿਨਾਰੇ ਲਿਜਾਣ ਸੰਬੰਧੀ ਦਤਾਰ ਸਿਕਿਉਰਟੀ ਸਰਵਿਸ ਗਰੁੱਪ ਨੂੰ ਡਿਫਾਲਟਰ ਹੁੰਦੇ ਹੋਏ ਠੇਕਾ ਦੇਣਾ, ਵਿਭਾਗ ਦੇ ਡਰਾਈਵਰ ਅਤੇ ਕੰਡਕਟਰ ਦੇਣ ਵਾਲੇ ਠੇਕੇਦਾਰ ਦਤਾਰ ਸਿਕਿਉਰਟੀ ਸਰਵਿਸ ਗਰੁੱਪ ਵਲੋਂ ਵਰਕਰਾਂ ਦਾ ਈ ਪੀ ਐਫ ਅਤੇ ਈ ਐਸ ਆਈ ਨਾ ਜਮਾਂ ਕਰਵਾਉਣ ਤੋਂ ਬਾਅਦ ਵੀ ਐਮ ਡੀ ਪਨਬਸ ਵਲੋਂ ਇਸ ਕੰਪਨੀ ਵਿਰੁੱਧ ਕਾਰਵਾਈ ਨਾਂ ਕਰਕੇ ਸਗੋਂ ਨਵਾਂ ਟੈਂਡਰ ਜੋ ਕਿ ਸਾਲ 2022,23 ਨੂੰ ਹੋਇਆ ਉਸ ਦੀ ਐਨ ਉ ਸੀ ਦਿੱਤੀ ਗਈ ਅਤੇ ਇਸ ਕੰਪਨੀ ਨੂੰ ਉਸ ਨਵੇਂ ਟੈਂਡਰ ਵਿਚ 70% ਕੰਮ ਅਵਾਰਡ ਕੀਤਾ ਗਿਆ ‌। ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡੀਪੂ ਵਿੱਚ ਹੋਏ ਕੈਸ਼ ਘੁਟਾਲੇ ਸਬੰਧੀ। ਇਸ ਸਬੰਧੀ ਦੱਸਿਆ ਜਾਂਦਾ ਹੈ ਕਿ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਦੇ ਕੰਪਿਊਟਰ ਬ੍ਰਾਂਚ ਅਤੇ ਕੈਸ਼ੀਅਰ ਨੇ ਮੁੱਖ ਦਫਤਰ ਦੇ ਅਧਿਕਾਰੀਆਂ ਨਾਲ ਮਿਲ ਕੇ ਲੱਖਾਂ ਰੁਪਏ ਦਾ ਇੱਕ ਬਹੁਤ ਵੱਡਾ ਘੁਟਾਲਾ ਕੀਤਾ ਹੈ। ਇਸ ਘੁਟਾਲੇ ਸਬੰਧੀ ਪਤਾ ਲੱਗਣ ਤੇ ਡੀਪੂ ਦੇ ਅਧਿਕਾਰੀ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਕੈਸ਼ ਬ੍ਰਾਂਚ ਅਤੇ ਕੈਸ਼ੀਅਰ ਨੂੰ ਮੁਅੱਤਲ ਕਰਕੇ ਰਿਪੋਰਟ ਐਮ ਡੀ ਪਨਬਸ ਨੂੰ ਦਿੱਤੀ।ਐਮ ਡੀ ਪਨਬਸ ਵਲੋਂ ਮਿਤੀ 22,3,2023 ਤੋਂ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸਗੋਂ ਇਹ ਰਿਪੋਰਟ ਠੰਡੇ ਬਸਤੇ ਵਿੱਚ ਪਾਉਣਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸੋ ਕਰਮਚਾਰੀ ਕੈਸ਼ ਬ੍ਰਾਂਚ ਵਿਚ ਡਿਊਟੀ ਕਰਦੇ ਸਨ । ਉਹ ਕਰਮਚਾਰੀ ਐਮ ਡੀ ਪਨਬਸ ਵਲੋਂ ਲਗਾਏ ਗਏ ਸਨ। ਡੀ ਐਸ ਟੀ,ਕਮ ਐਮ ਡੀ ਪਨਬਸ ਵਲੋਂ ਸਰਕਾਰੀ ਸਟਾਫ ਅਤੇ ਸਰਕਾਰੀ ਕਾਰਾਂ ਦੀ ਦੁਰ ਵਰਤੋਂ ਨਿੱਜੀ ਕੰਮਾਂ ਵਾਸਤੇ ਕਰਨ ਸਬੰਧੀ। ਇਥੇ ਆਪ ਜੀ ਧਿਆਂਨ ਵਿਚ ਲਿਆਇਆ ਜਾਂਦਾ ਹੈ ਕਿ ਡੀ ਐਸ ਟੀ ਕਮ ਐਮ ਡੀ ਪਨਬਸ ਵਲੋਂ ਸਰਕਾਰੀ ਸਟਾਫ ਕਾਰ ਨੰਬਰ pb 65=Au=9505 ਹੋਂਡਾ ਸਿਟੀ ਅਤੇ pb 02=n=0700 ਇਨੋਵਾ ਗੱਡੀ ਦੀ ਦੁਰ ਵਰਤੋਂ ਕਰਕੇ ਆਪਣੇ ਨਿੱਜੀ ਕੰਮਾਂ ਲਈ ਪਿਛਲੇ ਇਕ ਸਾਲ ਤੋਂ ਵਰਤੀ ਜਾ ਰਹੀ ਹੈ। ਤਾਂ ਡੀ ਐਸ ਟੀ ਕਮ ਐਮ ਡੀ ਪਨਬਸ ਦੀ ਸ਼ਿਕਾਇਤ ਕੀਤੀ ਗਈ ਤਾਂ ਉਸ ਵਲੋਂ ਦੁਰਵਰਤੋਂ ਦੀ ਬਣਦੀ ਰਕਮ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾ ਦਿੱਤੀ।ਇਹ ਇਕ ਦਿਨ ਦਾ ਮਸਲਾ ਨਹੀਂ ਇਹ ਪਿਛਲੇ ਇਕ ਸਾਲ ਤੋਂ ਕਾਰਾਂ ਦੀ ਦੁਰ ਵਰਤੋਂ ਕੀਤੀ ਜਾ ਰਹੀ ਹੈ। ਸਬੂਤ ਵਜੋਂ ਵੀਡੀਓ ਅਤੇ ਹਲਫ਼ੀਆ ਬਿਆਨ ਵੀ ਲਗਾਇਆ ਗਿਆ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਇਸ ਵਿਭਾਗ ਤੋਂ ਬਦਲ ਕੇ ਕਿਸੇ ਹੋਰ ਵਿਭਾਗ ਵਿੱਚ ਲਗਾਇਆ ਜਾਵੇ।ਜੇਕਰ ਸਰਕਾਰ ਨੇ ਇਸ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਸਾਨੂੰ ਮਜ਼ਬੂਰਨ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੈਗਾ

Trident AD
Trident AD Trident AD
Trident AD
Trident AD Trident AD Trident AD Trident AD Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page