ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਦੀ ਅਗਵਾਈ ਹੇਠ PSPCL ਜਲੰਧਰ ਦੇ ਚੀਫ ਇੰਜੀਨੀਅਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਨਾਲ ਮਜੂਦ ਰਹੇ ਕੌਂਸਲਰ ਅਤੇਜਿੱਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਉਪ ਪ੍ਰਧਾਨ ਸ਼ੈਰੀ ਚੱਢਾ ਅਤੇ ਰੈਣੁਕ ਬਾਜ਼ਾਰ ਅਤੇ ਸ਼ੇਖਾ ਬਾਜ਼ਾਰ ਦੇ ਦੁਕਾਨਦਾਰ ਸਾਹਿਬਾਨ ਹਰੀਸ਼ ਚੱਢਾ, ਸੁਰਿੰਦਰ ਭੰਡਾਰੀ,ਲਕੀ,ਅਸ਼ੋਕ,ਬੰਟੀ ਅਤੇ ਸੇਵਾ ਰਾਮ ਆਦਿ । ਇਸ ਮੰਗ ਪੱਤਰ ਵਿਚ ਜਲੰਧਰ ਦੇ ਰੈਣੁਕ ਬਾਜ਼ਾਰ ਤੋਂ ਸ਼ੇਖਾਂ ਬਾਜ਼ਾਰ ਚ ਲਟਕ ਰਹੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਲਈ ਲਗਭਗ 2.5 ਕਰੋੜ ਦਾ ਕੰਮ ਕਾਂਗਰਸ ਸਰਕਾਰ ਵੇਲੇ ਗਰਾਂਟ ਨਾਲ ਪਾਸ ਹੋਇਆ ਸੀ ਉਸ ਵਿੱਚੋ 50 % ਕੰਮ ਹੋਇਆ ਸੀ ਬਾਕੀ ਲਟਕ ਗਿਆ ਸੀ ਇਹਨਾਂ ਬਾਜ਼ਾਰਾਂ ਚ ਇਕਲੇ ਐਤਵਾਰ ਨੂੰ ਹੀ ਨਹੀਂ ਬਲਕਿ ਹਰ ਰੋਜ ਭੀੜ ਦਾ ਮੰਜਰ ਦੇਖਣ ਨੂੰ ਮਿਲਦਾ ਹੈ, ਇਹਨਾਂ ਲਟਕ ਦੀਆਂ ਤਾਰਾਂ ਕਾਰਣ ਪਹਿਲਾ ਵੀ ਕਈ ਵਾਰੀ ਹਾਦਸੇ ਹੋ ਚੁਕੇ ਹਨ ਜਿਸ ਨਾਲ ਮਾਲੀ ਅਤੇ ਜਾਨੀ ਨੁਕਸਾਨ ਹੋ ਚੁੱਕਾ ਹੈ | ਇਸ ਮੰਗ ਪੱਤਰ ਰਹੀ PSPCL ਨੂੰ ਪੁਰ ਜ਼ੋਰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਹ ਹਾਈ ਵੋਲਟੇਜ ਤਾਰਾਂ ਨੂੰ ਹਟਾਉਂਣ ਦਾ ਕੰਮ ਪੂਰਾ ਕੀਤਾ ਜਾਵੇ ਤਾ ਜੋ ਉਥੇ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਨੂੰ ਇਸ ਖ਼ਤਰੇ ਤੋਂ ਨਿਯਾਤ ਮਿਲ ਸਕੇ ।