






ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਦੇਸ਼ ਦੇ ਸਭ ਤੋ ਵਡੇ ਤਿਉਹਾਰ ਦੀਵਾਲੀ ਦੇ ਮੌਕੇ ਤੇ ਵੀ ਜਲੰਧਰ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਲਗਭਗ 10,000 ਸਟ੍ਰੀਟ ਲਾਇਟਾਂ ਬੰਦ ਪਾਈਆਂ ਹਨ ਜੋ ਕਿ ਦਰਸਾਉਂਦਾ ਹੈ ਕਿ ਨਗਰ ਨਿਗਮ ਜਲੰਧਰ ਦਾ ਸਿਸਟਮ ਬਿਲਕੁਲ ਫੇਲ ਹੈ ।ਜਿਸ ਤਿਉਹਾਰ ਦੇ ਲੋਕ ਆਪਣੇ ਘਰਾਂ ਵਿੱਚ ਲਾਇਟਾਂ ਲਗਾਉਂਦੇ ਹਨ ਪਰ ਗਲੀਆਂ ਮੁਹੱਲਿਆਂ ਦੀਆਂ ਲਾਇਟਾਂ ਬੰਦ ਹੋਣਗੀਆਂ ਜੋ ਕਿ ਬਹੁਤ ਹੀ ਮਾੜੀ ਗੱਲ ਹੈ । ਦਿਨ ਤਿਉਹਾਰ ਦੇ ਦਿਨਾਂ ਵਿੱਚ ਹੀ ਨਗਰ ਨਿਗਮ ਵਲੋ ਸ਼ਹਿਰ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਨਹੀ ਕੀਤੀਆ ਜਾ ਰਹੀਆਂ । ਸ਼ਹਿਰ ਦੇ ਮਾਣਯੋਗ ਕਮਿਸ਼ਨਰ ਸਾਹਿਬ ਅਤੇ ਨਗਰ ਨਿਗਮ ਜਲੰਧਰ ਦੇ ਮੇਅਰ ਸਾਹਿਬ ਨੂੰ ਇਨਾਂ ਕੰਮਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਨਗਰ ਨਿਗਮ ਜਲੰਧਰ ਸ਼ਹਿਰ ਦੀ ਆਮ ਜਨਤਾ ਨੂੰ ਮੁਢਲੀਆਂ ਸਹੂਲਤਾਂ ਮੁਹਈਆਂ ਕਰਵਾ ਰਹੀ ਹੈ ਜਾ ਨਹੀ । ਸ਼ਹਿਰ ਦੇ ਕਈ ਮੈਨ ਰੋਡਾਂ ਤੇ ਵੀ ਬਹੁਤ ਸਾਰੀਆਂ ਲਾਇਟਾਂ ਬੰਦ ਪਈਆਂ ਹਨ । ਚੋਣਾਂ ਤੋ ਪਹਿਲਾਂ ਤਾਂ ਆਮ ਆਦਮੀ ਪਾਰਟੀ ਵਡੇ ਵਡੇ ਵਾਅਦੇ ਕਰਦੀ ਸੀ ਸਾਡੀ ਸਰਕਾਰ ਆਉਣ ਤੇ ਲੋਕਾਂ ਨੂੰ ਕਿਸੇ ਵੀ ਸਹੂਲਤ ਤੋ ਵਾਂਝਾ ਨਹੀ ਰੱਖਿਆ ਜਾਵੇਗਾ । ਹੁਣ ਤਾਂ ਪੰਜਾਬ ਵਿੱਚ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ ਅਤੇ ਨਗਰ ਨਿਗਮ ਜਲੰਧਰ ਵਿੱਚ ਰਾਜ ਵੀ ਆਮ ਆਦਮੀ ਪਾਰਟੀ ਦਾ ਹੈ ਪਰ ਜਲੰਧਰ ਦੀ ਜਨਤਾ ਅਜ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝੀ ਹੈ ।










