ਜਲੰਧਰ : ਸਿੰਘ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਦੀ ਇੱਕ ਜਰੂਰੀ ਮੀਟਿੰਗ ਗੁਰੂ ਘਰ ਕ੍ਰਿਸ਼ਨਾ ਨਗਰ ਜਲੰਧਰ ਵਿੱਖੇ ਹੋਈ ਜਿਸ ਵਿਚ ਸਾਰੇ ਨੁਮਾਇੰਦੇਆਂ ਨੇ ਇੱਕ ਆਵਾਜ਼ ਚ ਪ੍ਰਸਾਸ਼ਨ ਵਲੋਂ ਭਾਈ ਅਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਕਾਰਵਾਈ ਦੇ ਗਲਤ ਢੰਗ ਦੀ ਸੱਖਤ ਸ਼ਬਦਾਂ ਚ ਨਿੰਦਾ ਕੀਤੀ l
ਇਸ ਮੌਕੇ ਸਿੰਘ ਸਭਾਵਾਂ ਅਤੇ ਸਿੱਖ ਤਾਲਮੇਲ ਕਮੇਟੀ ਦੇ ਨੁਮਾਇੰਦੇ ਜਥੇਦਾਰ ਜਗਜੀਤ ਸਿੰਘ ਗਾਬਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਹਰਪਾਲ ਸਿੰਘ ਚੱਢਾ, ਤੇਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ ਅਤੇ ਗੁਰਮੀਤ ਸਿੰਘ ਬਿੱਟੂ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਸੱਮਝਦਾਰੀ ਅਤੇ ਸਹਿਜਤਾ ਨਾਲ ਚੱਲਦੇ ਹੋਏ ਨਿਮਰਤਾ ਚ ਰਹਿ ਕੇ ਇੰਤਜਾਰ ਕਰਣ ਅਤੇ ਜਲਦਬਾਜੀ ਚ ਕੋਈ ਵੀ ਕਦਮ ਨਾ ਚੁੱਕਣ l ਉਨ੍ਹਾਂ ਪ੍ਰਸਾਸ਼ਨ ਨੂੰ ਕਿਹਾ ਕਿ ਇੱਕ ਸਿੱਖ ਨੋਜਵਾਨ ਆਪਣੀ ਕੌਮ ਲਈ ਪ੍ਰਚਾਰ ਕਰ ਰਿਹਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤ ਛੱਕਾ ਰਿਹਾ ਸੀ ਤਾਂ ਹੀਂ ਉਹ ਵਿਰੋਧੀਆਂ ਨੂੰ ਚੁੱਭ ਰਿਹਾ ਸੀ l ਇਸ ਮੋੱਕੇ ਗੁਰਵਿੰਦਰ ਸਿੰਘ ਨਾਗੀ, ਜਤਿੰਦਰਪਾਲ ਸਿੰਘ ਮਝੈਲ, ਗੁਰਜੀਤ ਸਿੰਘ ਟੱਕਰ, ਹਰਪ੍ਰੀਤ ਸਿੰਘ ਰੋਬਿਨ, ਹਰਜਿੰਦਰ ਸਿੰਘ ਵਿੱਕੀ, ਸਨੀ ਓਬਰਾਏ, ਗੁਰਦੀਪ ਸਿੰਘ, ਅਮ੍ਰਿਤਪਾਲ ਸਿੰਘ, ਜਤਿੰਦਰ ਸਿੰਘ ਕੋਹਲ਼ੀ, ਕਰਣ ਵੱਧਵਾ, ਅਤੇ ਹੋਰ ਨੌਜਵਾਨਾਂ ਅਤੇ ਜਥੇਬੰਦੀਆਂ ਦੇ ਨੁਮਾਇੰਦੇਆ ਨੇ ਕਿਹਾ ਕਿ ਪ੍ਰਸਾਸ਼ਨ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਬਿਨਾ ਕਿਸੇ ਕਾਰਣ ਵਧਾ ਚੜਾ ਰਹੀ ਏ ਤੇ ਜਾਣਬੁਝ ਕੇ ਬਦਨਾਮ ਕਰ ਰਹੀ ਏ ਜਦ ਕਿ ਜੇ ਕੋਈ ਕਸੂਰ ਸੀ ਤਾਂ ਉਨ੍ਹਾਂ ਨੂੰ ਅਰਾਮ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ l