ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਵਲੋ ਜਸਵਿੰਦਰ ਸਿੰਘ ਮਠਾਰੂ ਨੂੰ ਮੀਤ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ ਗਿਆ I ਜਸਵਿੰਦਰ ਸਿੰਘ ਵਲੋਂ ਇਸ ਨਿਯੁਕਤੀ ਲਈ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਦਾ ਧੰਨਵਾਦ ਕੀਤਾ ਗਿਆ I ਜਸਵਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਜੋ ਮੇਰੀ ਜਿੰਮੇਵਾਰੀ ਲਗਾਈ ਹੈ ਮੈਂ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ I ਇਸ ਮੌਕੇ ਤੇ ਚੌਧਰੀ ਸੁਰਿੰਦਰ ਸਿੰਘ, ਰਿਸ਼ੀ ਕੇਸ਼ ਵਰਮਾ, ਮਹਿੰਦਰ ਸਿੰਘ ਗੁਲੂ, ਨਵਦੀਪ ਜਰੇਵਾਲ, ਬਲਬੀਰ ਅੰਗੁਰਾਲ, ਅਮਰੀਕ ਕੇ ਪੀ, ਗੁਰਕਿਰਪਾਲ ਭਟੀ, ਅਕਸ਼ਵੰਤ ਖੋਸਲਾ, ਹਰਪ੍ਰੀਤ ਸਿੰਘ ਆਜ਼ਾਦ ਮੌਜੂਦ ਸਨ







