ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ ਅਖਿਲ ਭਾਰਤੀ ਮਹਿਲਾ ਕਾਂਗਰਸ ਦੇ ਪ੍ਰਧਾਨ ਮੈਡਮ ਨੀਟਾ ਡਿਸੂਜਾ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਡਵੋਕੇਟ ਮਧੂ ਰਚਨਾ ਨੂੰ ਪੰਜਾਬ ਲੀਗਲ ਏਡ ਕੋਡੀਨੇਟਰ (ਮਹਿਲਾ) ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਜੀ ਵੱਲੋਂ ਨਿਯੁਕਤੀ ਪੱਤਰ ਸੌਂਪ ਕੇ ਕੀਤੀ ਗਈ ਹੈ। ਐਡਵੋਕੇਟ ਮਧੂ ਰਚਨਾ ਨੇ ਜਿੱਥੇ ਕਾਂਗਰਸ ਹਾਈ ਕਮਾਂਡ ਸ੍ਰੀ ਮਲਿਕਾਅਰਜੁਨ ਖੜਗੇ ਜੀ, ਸ਼੍ਰੀ ਰਾਹੁਲ ਗਾਂਧੀ ਜੀ, ਸੋਨੀਆ ਗਾਂਧੀ ਜੀ, ਮੈਡਮ ਨੇਟਾ ਡਿਸੂਜਾ ਜੀ ਅਤੇ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਜੀ ਅਤੇ ਸਰਦਾਰ ਪਰਗਟ ਸਿੰਘ ਐਮਐਲਏ ਦਾ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਉਪਰੋਕਤ ਜ਼ਿੰਮੇਦਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਵਫਾਦਾਰੀ ਦੇ ਨਾਲ ਨਿਭਾਉਣਗੇ। ਸਟੇਟ ਲੀਗਲ ਸੈਲ ਦਾ ਮੁੱਖ ਕੰਮ ਆਮ ਲੋਕਾਂ ਦੀ ਦੀਆਂ ਕਾਨੂੰਨੀ ਮੁਸ਼ਕਿਲਾਂ ਵਿੱਚ ਸਹਾਇਤਾ ਕਰਨਾ ਅਤੇ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨਾ ਹੋਵੇਗਾ। ਪੰਜਾਬ ਰਾਜ ਦੇ ਵਿੱਚ ਲੀਗਲ ਸੈਲ ਨੂੰ ਆਉਂਦੇ ਦਿਨਾਂ ਵਿੱਚ ਹੋਰ ਮਜ਼ਬੂਤ ਕੀਤਾ ਜਾਏਗਾ। ਸੰਗਠਨ ਦੀ ਮਜਬੂਤੀ ਦੇ ਨਾਲ ਹੀ ਭਾਰਤੀ ਸੰਵਿਧਾਨ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਕਾਂਗਰਸ ਦਾ ਮਜਬੂਤ ਆਧਾਰ ਹੀ ਦੇਸ਼ ਨੂੰ ਇਸ ਵਕਤ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਬਚਾ ਸਕਦਾ ਹੈ ਅਤੇ ਜਿੰਨਾ ਸਮਾਂ ਭਾਰਤ ਦੇਸ਼ ਦੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਰਾਜ ਰਿਹਾ ਹੈ ਕਦੇ ਵੀ ਸੰਵਿਧਾਨ ਨੂੰ ਅਤੇ ਲੋਕਤੰਤਰ ਨੂੰ ਖਤਰਾ ਨਹੀਂ ਹੋਇਆ। ਕਾਂਗਰਸ ਪਾਰਟੀ ਨੇ ਹੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਤਹਿ ਕੀਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਅਤੇ ਅਤੇ ਸੰਵਿਧਾਨ ਦੇ ਮੂਲ ਢਾਂਚੇ ਨੂੰ ਕਾਇਮ ਰੱਖਣ ਲਈ ਹਮੇਸ਼ਾ ਕੰਮ ਕੀਤਾ ਹੈ ਅਤੇ ਮੂਲ ਭਾਵਨਾ ਦੇਸ਼ ਦੀ ਸੇਵਾ ਅਤੇ ਲੋਕਹਿਤ ਦੀ ਭਲਾਈ ਲਈ ਕਾਂਗਰਸ ਪਾਰਟੀ ਨੇ ਸਦਾ ਹੀ ਸਿਰ ਕੱਢਵਾਂ ਕੰਮ ਕੀਤਾ ਹੈ। ਸਿਰਫ ਭਾਰਤੀ ਨੈਸ਼ਨਲ ਕਾਂਗਰਸ ਹੀ ਦੇਸ਼ ਦੇ ਹਿੱਤ ਦੇ ਵਿੱਚ ਕੰਮ ਕਰਦੀ ਆਈ ਹੈ ਅਤੇ ਅੱਗੇ ਵੀ ਮਿਹਨਤ ਨਾਲ ਕੰਮ ਕਰਦੀ ਰਹੇਗੀ। ਇਸ ਮੌਕੇ ਤੇ ਮਹਿਲਾ ਕਾਂਗਰਸ ਇਕਾਈ ਪਟਿਆਲਾ ਤੋਂ ਜ਼ਿਲ੍ਹਾ ਪ੍ਰਧਾਨ ਰੇਖਾ ਅਗਰਵਾਲ (ਸ਼ਹਿਰੀ), ਅਮਰਜੀਤ ਕੌਰ ਭੱਠਲ ( ਦਿਹਾਤੀ) ਅਤੇ ਕੰਚਨ ਠਾਕੁਰ ਜਲੰਧਰ (ਸ਼ਹਿਰੀ) ਮੌਜੂਦ ਸਨ।