ਕਮਿਸ਼ਨਰ ਜਲੰਧਰ ਦੀ ਤਮਾਮ ਪੀਸੀਆਰ ਮੋਟਰ ਸਾਈਕਲ ਟੀਮਾਂ ਅਤੇ ਜੂਲੋ ਟੀਮਾਂ ਨਾਲ ਪੁਲਿਸ ਲਾਈਨ ਵਿਖੇ ਵਿਸ਼ੇਸ਼ ਮੀਟਿੰਗ

by Sandeep Verma
0 comment
Trident AD

ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਕੁਲਦੀਪ ਸਿੰਘ ਚਾਹਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੰਕੁਰ ਗੁਪਤਾ ਆਈ ਪੀ ਐੱਸ, ਡੀ ਸੀ ਪੀ ਲਾਅ ਐਂਡ ਆਡਰ, ਸੁਖਵਿੰਦਰ ਸਿੰਘ ਪੀਪੀਐਸ, ਏਡੀਸੀਪੀ ਹੈਡਕੁਆਟਰ ਜੀਆਂ ਵੱਲੋਂ ਕਮਿਸ਼ਨਰ ਜਲੰਧਰ ਦੀ ਤਮਾਮ ਪੀਸੀਆਰ ਮੋਟਰ ਸਾਈਕਲ ਟੀਮਾਂ ਅਤੇ ਜੂਲੋ ਟੀਮਾਂ ਨਾਲ ਪੁਲਿਸ ਲਾਈਨ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਮਾਨਯੋਗ ਡੀਸੀਪੀ ਸਾਹਿਬ ਵੱਲੋਂ ਪੀਸੀਆਰ ਸਟਾਫ ਮੁਲਾਜ਼ਮਾਂ ਅਤੇ ਟੀਮਾਂ ਦੇ ਇੰਚਾਰਜ ਟੀਮਾਂ ਨੂੰ ਸਖ਼ਤ ਹਦਾਇਤਾਂ ਦਿੰਦੇ ਹੋਏ ਆਖਿਆ ਹੈ ਕਿ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਬੀਟ ਵਿੱਚ ਚੋਰੀ, ਸਨੇਚਿੰਗ ਜਾਂ ਲੁੱਟ ਖੋਹ ਵਾਲੀ ਕੋਈ ਅਪਰਾਧਿਕ ਵਾਰਦਾਤ ਸ਼ਹਿਰ ਵਿੱਚ ਨਹੀਂ ਹੋਣੀ ਚਾਹੀਦੀ।IMG 20230904 WA0361      ਮਾਨਯੋਗ ਡੀ.ਸੀ.ਪੀ ਸਾਹਿਬ ਨੇ ਚੇਤਾਵਨੀ ਦਿੰਦੇ ਹੋਏ ਆਖਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੰਗੀ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਪਹਿਲਾਂ ਦੀ ਤਰ੍ਹਾਂ ਮਾਣਯੋਗ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਸਰਟੀਫਿਕੇਟ ਅਤੇ ਉਚਿਤ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786