ਮਾਣਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਕੁਲਦੀਪ ਸਿੰਘ ਚਾਹਲ ਆਈ.ਪੀ.ਐੱਸ, ਜੀ ਦੇ ਆਦੇਸ਼ ਮੁਤਾਬਿਕ ਅੱਜ ਜਲੰਧਰ ਬੱਸ ਸਟੈਂਡ, ਰੇਲਵੇ ਸਟੇਸ਼ਨ ਸ਼ਹਿਰੀ ਅਤੇ ਛਾਉਣੀ ਵਿਖੇ ਅਦਿੱਤਿਆ ਆਈਪੀਐਸ, ਏਡੀਸੀਪੀ ਸਿਟੀ 2 ਦੀ ਯੋਗ ਅਗਵਾਈ ਹੇਠ ਏਸੀਪੀ ਸਾਹਿਬਾਨ ਦੀ ਸੁਪਰਵੀਜ਼ਨ ਹੇਠ ਇੱਕੋ ਹੀ ਸਮੇਂ ਵਿੱਚ ਇਲਾਕਾ ਥਾਣਾ ਮੁਖੀਆਂ ਸਮੇਤ ਥਾਣਾ ਪੁਲਿਸ, ਬੰਬ ਨਿਰੋਧਕ ਟੀਮਾਂ, ਡਾਗ ਸਕੁਐਡ ਅਤੇ ਹੋਰ ਕਮਿਸ਼ਨਰਰੇਟ ਪੁਲੀਸ ਦੀਆਂ ਨਰੀਖਣ ਕਰਨ ਵਾਲੀਆਂ ਟੀਮਾਂ ਦੇ ਨਾਲ ਵੱਡੇ ਤੌਰ ਤੇ ਸਪਰਾਈਜ਼ ਚੈਕਿੰਗ ਕੀਤੀ ਗਈ। ਇਸ ਦੌਰਾਨ ਆਉਣ ਜਾਣ ਵਾਲੇ ਸ਼ੱਕੀ ਪੁਰਸ਼ਾਂ ਦੀ ਗਹਿਨਤਾ ਦੇ ਨਾਲ ਜਾਂਚ ਪੜਤਾਲ ਕੀਤੀ ਗਈ। ਸ਼ੱਕੀ ਵਿਅਕਤੀਆਂ ਦਾ ਸਮਾਨ ਚੈੱਕ ਕੀਤਾ ਗਿਆ। ਬੱਸ ਸਟੈਂਡ, ਰੇਲਵੇ ਸਟੇਸ਼ਨ ਆਉਣ-ਜਾਣ ਦੇ ਕਾਰਨਾਂ ਬਾਰੇ ਵੀ ਪੁੱਛਿਆ ਗਿਆ ਅਤੇ ਆਈ ਡੀ ਚੈੱਕ ਕੀਤੀਆਂ ਗਈਆਂ। ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਪਰ ਤਾਇਨਾਤ ਸੁਰੱਖਿਆ ਕਰਮਚਾਰੀਆਂ/ ਅਧਿਕਾਰੀਆ ਨੂੰ ਮਾਣਯੋਗ ਕਮਿਸ਼ਨਰ ਸਾਹਿਬ ਵੱਲੋਂ ਆਈਆਂ ਹੋਈਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ। ਅਤੇ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ।