ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਰਕਾਰ ਵਲੋਂ ਕੀਤੀ ਗਈ ਨੋਟੀਫਿਕੇਸ਼ਨ ਦੇ ਖਿਲਾਫ ਕਾਂਗਰਸ ਪਾਰਟੀ ਫਿਰ ਜਾਵੇਗੀ ਹਾਈਕੋਰਟ : ਰਜਿੰਦਰ ਬੇਰੀ

by Sandeep Verma
0 comment
Trident News

Trident News

Trident News

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਰਕਾਰ ਵਲੋ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਾਂਗਰਸ ਪਾਰਟੀ ਸੋਮਵਾਰ ਨੂੰ ਉਸ ਨੋਟੀਫਿਕੇਸ਼ਨ ਦੇ ਖਿਲਾਫ ਹਾਈਕੋਰਟ ਜਾਵੇਗੀ ਰਜਿੰਦਰ ਬੇਰੀ ਨੇ ਕਿਹਾ ਕਿ ਸਰਕਾਰ ਵਲੋਂ ਪਹਿਲਾਂ ਜਾਰੀ ਕੀਤੀ ਲਿਸਟ ਜੋ ਸ਼ੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀ ਸੀ, ਪਰ ਹੁਣ ਜੋ ਸਰਕਾਰ ਨੇ ਗਜਟ ਜਾਰੀ ਕੀਤਾ ਹੈ ਉਸ ਵਿਚੋਂ ਘਟੋ ਘਟ 28 ਵਾਰਡ ਬਦਲ ਦਿਤੇ ਗਏ ਹਨ ।ਇਹ ਸਰਕਾਰ ਦੀ ਸ਼ਰੇਆਮ ਧੱਕੇਸ਼ਾਹੀ ਹੈ । ਇਸ ਤੋਂ ਸਾਫ ਪਤਾ ਲਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਨੁਮਾਇੰਦਿਆਂ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਇਹ ਅਦਲਾ ਬਦਲੀਆਂ ਕੀਤੀਆਂ ਹਨ ਤੇ ਜੋ ਵਾਰਡਵੰਦੀ ਸੰਬੰਧੀ ਕਮੇਟੀ ਬਣੀ ਸੀ ਉਸ ਦੇ ਜੋ ਮੈਂਬਰ ਬਣਾਏ ਗਏ ਸਨ ਉਨਾਂ ਕੋਲੋ ਵੀ ਕੋਈ ਰਾਏ ਨਹੀ ਲਈ ਗਈ । ਇਹ ਸਰਾਸਰ ਗਲਤ ਹੈ ।

ਵਾਰਡਾਂ ਦਾ ਵੇਰਵਾ :

ਵਾਰਡ ਨੰ 2 : ਜਰਨਲ ਤੋਂ ਐਸ.ਸੀ

ਵਾਰਡ ਨੰ 3 : ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਤੋਂ ਇਸਤਰੀ ਮੈਂਬਰਾਂ ਲਈ ਰਾਖਵਾਂ

ਵਾਰਡ ਨੰ 4 : ਐਸ ਸੀ ਤੋ ਜਰਨਲ

ਵਾਰਡ ਨੰ 7 : ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਤੋਂ ਇਸਤਰੀ ਮੈਂਬਰਾਂ ਲਈ

ਰਾਖਵਾਂ ਵਾਰਡ ਨੰ 17: ਇਸਤਰੀ ਮੈਂਬਰਾਂ ਲਈ ਰਾਖਵਾਂ ਤੋਂ ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ

ਵਾਰਡ ਨੰ 22 ਜਨਰਲ ਤੋਂ ਐਸ ਸੀ

ਵਾਰਡ ਨੰ 23 : ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ ਤੋਂ ਇਸਤਰੀ ਮੈਂਬਰਾਂ ਲਈ ਰਾਖਵਾਂ

ਵਾਰਡ ਨੰ 26 : ਐਸ ਸੀ ਤੋ ਜਰਨਲ

ਵਾਰਡ ਨੰ 39 : ਇਸਤਰੀ ਮੈਂਬਰਾਂ ਲਈ ਰਾਖਵਾਂ ਤੋਂ ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ

ਵਾਰਡ ਨੰ 43 : ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਤੋਂ ਇਸਤਰੀ ਮੈਂਬਰਾਂ ਲਈ

ਰਾਖਵਾਂ

ਵਾਰਡ ਨੰ 46 : ਜਰਨਲ ਤੋਂ ਐਸ ਸੀ

ਵਾਰਡ ਨੰ 47 : ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਤੋ ਇਸਤਰੀ ਮੈਂਬਰਾਂ ਲਈ

ਰਾਖਵਾਂ ਵਾਰਡ ਨੰ 48 : ਜਰਨਲ ਤੋਂ ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ

ਵਾਰਡ ਨੰ 51 : ਇਸਤਰੀ ਮੈਂਬਰਾਂ ਲਈ ਰਾਖਵਾਂ ਤੋ ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ

ਰਾਖਵਾਂ

ਵਾਰਡ ਨੰ 52 : ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ ਤੋ ਐਸ ਸੀ

ਵਾਰਡ ਨੰ 53; ਇਸਤਰੀ ਮੈਂਬਰਾਂ ਲਈ ਰਾਖਵਾਂ ਤੋਂ ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ

ਰਾਖਵਾਂ

ਵਾਰਡ ਨੰ 54 : ਐਸ ਸੀ ਤੋ ਜਰਨਲ ਵਾਰਡ ਨੰ 55 : ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਤੋਂ ਪਛੜੀਆਂ ਸ਼੍ਰੇਣੀਆਂ

ਲਈ ਰਾਖਵਾਂ

ਵਾਰਡ ਨੰ 58 : ਜਰਨਲ ਤੋਂ ਐਸ ਸੀ ਵਾਰਡ ਨੰ 59 : ਇਸਤਰੀ ਮੈਂਬਰਾਂ ਲਈ ਰਾਖਵਾਂ ਤੋਂ ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ

ਰਾਖਵਾਂ

ਵਾਰਡ ਨੰ 62 : ਐਸ ਸੀ ਤੋ ਜਰਨਲ

ਵਾਰਡ ਨੰ 72 : ਜਰਨਲ ਤੋ ਐਸ ਸੀ ਵਾਰਡ ਨੰ 74 : ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਤੋ ਜਰਨਲ

ਵਾਰਡ ਨੰ 75 : ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਤੇ ਇਸਤਰੀ ਮੈਂਬਰਾਂ ਲਈ

ਰਾਖਵਾਂ

ਵਾਰਡ ਨੰ 78 : ਐਸ ਸੀ ਤੋ ਜਰਨਲ

ਵਾਰਡ ਨੰ 79 : ਇਸਤਰੀ ਮੈਂਬਰਾਂ ਲਈ ਰਾਖਵਾਂ ਤੋ ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ

ਵਾਰਡ ਨੰ 80 : ਐਸ ਸੀ ਤੋ ਜਰਨਲ ਵਾਰਡ ਨੰ 82 : ਜਰਨਲ ਤੋਂ ਐਸ ਸੀ

Trident News Trident News Trident News Trident News Trident News
Trident News
Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page