

ਜਲੰਧਰ ਸੈਂਟਰਲ ਹਲਕੇ ਦੇ ਅਧੀਨ ਆਉਂਦੇ ਅੰਬੇਡਕਰ ਨਗਰ ਦੇ ਲੋਕ ਜੋ ਕਿ ਪਿਛਲ਼ੇ 40-50 ਸਾਲ ਤੋ ਇਸ ਮੁਹਲੇ ਵਿਚ ਰਹਿ ਰਹੇ ਹਨ । ਸਾਰੇ ਘਰਾਂ ਵਿਚ ਬਿਜਲੀ, ਪਾਣੀ ਦੇ ਕਨੈਕਸ਼ਨ, ਸਾਰੇ ਦਸਤਾਵੇਜ ਇਸ ਜਗਾ ਦੇ ਬਣੇ ਹੋਏ ਹਨ । ਸਾਰੀਆਂ ਸਰਕਾਰੀ ਸਹੂਲਤਾਂ ਇਨਾਂ ਲੋਕਾਂ ਨੂੰ ਮਿਲ ਰਹੀਆਂ ਹਨ । ਪਰ ਪੰਜਾਬ ਦੀ ਮੌਜੂਦਾ ਸਤਾਧਿਰ ਪਾਰਟੀ ਆਮ ਆਦਮੀ ਪਾਰਟੀ ਇਸ ਮੁਹਲੇ ਦੇ ਲੋਕਾਂ ਨਾਲ ਰਾਜਨੀਤੀ ਖੇਡ ਰਹੀ ਹੈ । ਜੇਕਰ ਸਰਕਾਰ ਚਾਹੇ ਤਾਂ ਪੀ.ਐਸ.ਪੀ.ਸੀ.ਐਲ ਜੋ ਕਿ ਪੰਜਾਬ ਸਰਕਾਰ ਦੇ ਅਧੀਨ ਹੀ ਅਦਾਰਾ ਹੈ, ਇਨਾਂ ਲੋਕਾਂ ਨੂੰ ਇਹ ਜਮੀਨ ਅਲਾਟ ਕਰਵਾਉਣਾ ਕਿਨਾਂ ਕੁ ਔਖਾ ਕੰਮ ਹੈ । ਜੇਕਰ ਪੰਜਾਬ ਸਰਕਾਰ ਨੇ ਅੰਬੇਡਕਰ ਨਗਰ ਦੇ ਲੋਕਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਪਾਰਟੀ ਇਸਦਾ ਦਾ ਡਟ ਕੇ ਵਿਰੋਧ ਕਰੇਗੀ। ਪੰਜਾਬ ਸਰਕਾਰ ਨੇ ਜੋ ਸਰਕਾਰੀ ਜ਼ਮੀਨਾਂ ਵੇਚਣ ਜਾ ਰਹੀ ਹੈ, ਕਾਂਗਰਸ ਪਾਰਟੀ ਇਸ ਫੈਸਲੇ ਦਾ ਵਿਰੋਧ ਕਰਦੀ ਹੈ । ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਜਾ ਰਹੀ ਹੈ । ਇਸ ਫ਼ੈਸਲੇ ਦਾ ਵਿਰੋਧ ਕਰਨ ਦੇ ਸੰਬੰਧ ਵਿੱਚ ਬਿਜਲੀ ਵਿਭਾਗ ਦੇ ਪ੍ਰਮੁੱਖ ਸਚਿਵ ਅਜੇ ਕੁਮਾਰ ਸਿਨਹਾ ਦਾ ਤਬਾਦਲਾ ਕਰ ਦੀਆਂ ਗਿਆ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਉਪਰ ਭਾਸ਼ਣ ਦਿੰਦੇ ਹੋਏ ਕਹਿੰਦੇ ਪੰਜਾਬ ਦਾ ਖਜ਼ਾਨਾ ਭਰਿਆ ਹੋਇਆ ਹੈ ਅਤੇ ਪੁਰਾਣੀਆਂ ਸਰਕਾਰਾਂ ਦਾ ਮਜ਼ਾਕ ਉਡਾਉਂਦੇ ਹਨ । ਪਰ ਅੱਜ ਇਹੋ ਜਿਹੀ ਕਿ ਨੌਬਤ ਆ ਗਈ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਸਰਕਾਰ ਚਲਾਉਣ ਲਈ ਸਰਕਾਰੀ ਜ਼ਮੀਨਾਂ ਵੇਚਣੀਆਂ ਪੈ ਰਹੀਆਂ । ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ।
