ਪੁਲੀਸ ਲਾਈਨ ਵਿੱਚ ਕ੍ਰਾਇਮ ਕੀਤੀ ਗਈ ਮੀਟਿੰਗ : ਕੁਲਦੀਪ ਸਿੰਘ ਚਾਹਲ

by Sandeep Verma
0 comment
Trident AD
Trident AD

ਜਲੰਧਰ : ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਕੁਲਦੀਪ ਸਿੰਘ ਚਾਹਲ ਆਈ ਪੀ ਐੱਸ, ਜੀ ਦੀ ਅਗੁਵਾਈ ਹੇਠ ਪੁਲੀਸ ਲਾਈਨ ਵਿੱਚ ਕ੍ਰਾਇਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਅੰਕੁਰ ਗੁਪਤਾ ਆਈਪੀਐਸ, ਡੀਸੀਪੀ ਲਾਅ ਐਂਡ ਆਰਡਰ, ਜਗਮੋਹਨ ਸਿੰਘ ਪੀਪੀਐਸ, ਡੀਸੀਪੀ ਸਿਟੀ,ਸ਼ੀ ਹਰਿਦੰਰ ਸਿੰਘ ਵਿਰਕ ਪੀਪੀਐਸ, ਡੀਸੀਪੀ ਇਨਵੈਸਟੀਗੇਸ਼ਨ  ਹਰਪ੍ਰੀਤ ਸਿੰਘ ਬੈਨੀਪਾਲ ਪੀਪੀਐਸ, ਡੀ ਸੀ ਪੀ ਅਪਰੇਸ਼ਨ ਐਂਡ ਸਕਿਉਰਿਟੀ,ਏਡੀਸੀਪੀ ਸਾਹਿਬਾਨ,ਏਸੀਪੀ ਸਾਹਿਬਾਨ ਅਤੇ ਕਮਿਸ਼ਨਰੇਟ ਦੇ ਥਾਣਾ ਮੁਖੀ, ਚੌਂਕੀ ਇੰਚਾਰਜ ਅਤੇ ਸਾਰੇ ਯੂਨਿਟਾਂ ਦੇ ਇੰਚਾਰਜ ਹਾਜ਼ਰ ਸਨ। ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਘੱਲੂਘਾਰਾ ਦਿਵਸ ਮੌਕੇ ਤੇ ਸਖ਼ਤ ਹਦਾਇਤਾਂ ਜਾਰੀ ਕਰਦੇ ਹੋਏ ਪੁਲਿਸ ਅਫਸਰਾਂ ਨੂੰ ਆਖਿਆ ਕਿ ਹਰ ਹਾਲਤ ਵਿਚ ਸ਼ਹਿਰ ਦਾ ਮਾਹੌਲ ਬਿਲਕੁਲ ਸ਼ਾਂਤ ਰੱਖਿਆ ਜਾਵੇ। ਕਿਸੇ ਨੂੰ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਗਰ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਨਾਂ ਵਕਤ ਗਵਾਏ ਸਖਤੀ ਨਾਲ ਪੇਸ਼ ਆਇਆ ਜਾਵੇ।DSC 6056 1      ਸ਼ਹਿਰ ਭਰ ਵਿਚ ਨਾਕਾਬੰਦੀ, ਪੈਟਰੋਲਿੰਗ ਪਾਰਟੀਆਂ ਨੂੰ ਪੀਸੀਆਰ ਮੋਟਰਸਾਈਕਲ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਕਰਾਈਮ ਡਾਟਾ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਬਾਰ ਬਾਰ ਕਰਾਈਮ ਕਰਨ ਵਾਲੇ ਅਤੇ ਕਰਿਮੀਨਲ ਪ੍ਰਵਿਰਤੀ ਦੇ ਵਿਅਕਤੀਆਂ ਨੂੰ ਨੱਥ ਪਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਹਨਾਂ ਨੇ ਆਖਿਆ ਕਿ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਮਾਹੌਲ ਪ੍ਰਦਾਨ ਕਰਨ ਲਈ ਹਰ ਹਾਲਤ ਵਿੱਚ ਕਰਾਇਮ ਫ੍ਰੀ ਹੋਣਾ ਚਾਹੀਦਾ ਹੈ। ਜਿਸ ਵਿੱਚ ਸਭ ਤੋਂ ਪਹਿਲਾਂ ਭਗੌੜੇ ਵਿਅਕਤੀਆਂ ਦੀ ਗ੍ਰਿਫਤਾਰੀ ਬਹੁਤ ਜ਼ਰੂਰੀ ਹੈ। ਸ਼ਹਿਰ ਵਿਚ ਨਜਾਇਜ਼ ਲਾਟਰੀ, ਦੜਾ ਸੱਟਾ ਸਮੇਤ ਸਨੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਮਿਸ਼ਨਰ ਸਾਹਿਬ ਨੇ ਟ੍ਰੈਫਿਕ ਵਿਵਸਥਾ ਉੱਤੇ ਜ਼ੋਰ ਦਿੰਦੇ ਹੋਏ ਆਖਿਆ ਕਿ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੁਲਾਜ਼ਮਾਂ ਦੀ ਵਧੀਆ ਕਾਰਗੁਜ਼ਾਰੀ ਹੋਣੀ ਚਾਹੀਦੀ ਹੈ।ਚੰਗਾ ਕੰਮ ਕਰਨ ਵਾਲਿਆਂ ਨੂੰ ਸਨਮਾਨਤ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇਗੀ। ਟ੍ਰਿਪਲ ਰਾਈਡਿੰਗ ਅਤੇ ਉੱਚੀ ਆਵਾਜ਼ ਵਿੱਚ ਹਾਰਨ ਵਜਾਉਣ ਵਾਲਿਆਂ ਵਿਰੁੱਧ ਸਖਤੀ ਕਰਦੇ ਹੋਏ ਬੰਦ ਕਰਵਾਇਆ ਜਾਵੇ। ਮਾਨਯੋਗ ਕਮਿਸ਼ਨਰ ਸਾਹਿਬ ਨੇ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ ਆਖਿਆ ਕਿ ਪੁਲਿਸ ਉਹਨਾਂ ਦੀ ਸੇਵਾ ਲਈ ਹਰ ਵਕਤ ਹਾਜ਼ਿਰ ਹੈ। ਪੁਲੀਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।
ਕਮਿਸ਼ਨਰ ਸਾਹਿਬ ਨੇ ਜੋਰ ਦਿੰਦੇ ਹੋਏ ਆਖਿਆ ਕਿ ਕੁਰੱਪਸ਼ਨ ਵਿਰੁਧ ਜ਼ੀਰੋ ਟੌਲਰੈਂਸ ਨੂੰ ਸੌ ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ।

Snow
Forest
Mountains
Snow
Forest
the trident news the trident news the trident news the trident news the trident news

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page