ਜਲੰਧਰ : ਕਾਂਗਰਸ ਭਵਨ ਵਿਖੇ ਜਲੰਧਰ ਵੈਸਟ ਅਤੇ ਕੈਂਟ ਹਲਕੇ ਦੇ ਕੁੱਝ ਕੌਂਸਲਰਾਂ ਨਾਲ ਵਾਰਡਬੰਦੀ ਸੰਬੰਧੀ ਮੀਟਿੰਗ ਕੀਤੀ ਗਈ I ਇਸ ਮੀਟਿੰਗ ਵਿੱਚ ਸਾਰੇ ਕਾਂਗਰਸੀ ਕੌਸਲਰਾਂ ਨੇ ਕਿਹਾ ਮੌਜੂਦਾ ਸਰਕਾਰ ਦੇ ਨੁਮਾਇੰਦੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਮਰਜ਼ੀ ਨਾਲ ਵਾਰਡਬੰਦੀ ਕਰਵਾ ਰਹੇ ਹਨ ਪਰ ਕਾਂਗਰਸ ਪਾਰਟੀ ਦੇ ਖ਼ਿਲਾਫ਼ ਡਟ ਕੇ ਲੜਾਈ ਲੜੇਗੀ ਅਤੇ ਜੇਕਰ ਜ਼ਰੂਰਤ ਪਈ ਤਾਂ ਕੋਰਟ ਦਾ ਵੀ ਦਰਵਾਜ਼ਾ ਖੜਕਾਏਗੀ ਇਸ ਮੀਟਿੰਗ ਵਿੱਚ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਸਾਰੇ ਕੌਂਸਲਰਾਂ ਨੂੰ ਕਿਹਾ ਕਿ ਉਹ ਵਾਰਡਬੰਦੀ ਦੇ ਸੰਬੰਧ ਵਿੱਚ ਆਪਣੇ ਇਤਰਾਜ਼ ਜ਼ਰੂਰ ਦੇਣ I ਵੈਸਟ ਅਤੇ ਕੈਂਟ ਹਲਕੇ ਦੇ ਰਹਿੰਦੇ ਬਾਕੀ ਕੌਂਸਲਰਾਂ ਨਾਲ ਵੀ ਜਲਦ ਮੀਟਿੰਗ ਕੀਤੀ ਜਾਏਗੀ I ਜਿਸ ਤਰੀਕੇ ਨਾਲ ਨਵੀਂ ਵਾਰਡਬੰਦੀ ਕੀਤੀ ਗਈ ਇਸ ਤੋ ਇਹ ਸਾਫ ਪਤਾ ਲਗਦਾ ਹੈ ਕਿ ਇਹ ਵਾਰਡਬੰਦੀ ਸ਼ਹਿਰ ਦੇ ਵਿਕਾਸ ਨੂੰ ਮੁੱਖ ਕਰਕੇ ਨਹੀ ਸਗੋਂ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੇ ਤਰੀਕੇ ਨਾਲ ਕੀਤੀ ਗਈ ਹੈ I ਇਸ ਮੀਟਿੰਗ ਵਿੱਚ ਮੈਡਮ ਸੁਰਿੰਦਰ ਕੌਰ, ਮੈਡਮ ਅਰੁਣਾ ਅਰੌੜਾ, ਪਵਨ ਕੁਮਾਰ, ਬਲਰਾਜ ਠਾਕੁਰ, ਬਚਨ ਲਾਲ, ਤਰਸੇਮ ਲਖੋਤਰਾ, ਜਗਦੀਸ਼ ਸਮਰਾਏ, ਮਨਮੋਹਨ ਸਿੰਘ ਮੋਨਾ, ਪ੍ਰਭਦਿਆਲ ਭਗਤ, ਹਰੀਸ਼ ਢੱਲ , ਮੌਜੂਦ ਸਨ







