

ਜਲੰਧਰ : ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਆਟੋ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਤੇ ਉੱਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਟੋ ਚਾਲਕ ਵੀ ਸਾਡੀ ਜ਼ਿੰਦਗੀ ਦਾ ਵੱਡਾ ਹਿੱਸਾ ਹਨ ਕਿਉਂ ਕਿ ਇਹ ਸਾਨੂੰ ਆਪਣੀਆਂ ਮੰਜਿਲਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਕੰਮ ਕਰਦੇ ਹਨ।ਉੱਨਾਂ ਕਿਹਾ ਕਿ ਗਰੀਬ ਤੇ ਮੱਧਮ ਵਰਗ ਦੇ ਲੋਕਾਂ ਲਈ ਆਟੋ ਹੀ ਇੱਕ ਅਜਿਹਾ ਸਾਧਨ ਹੈ ਜਿਸਦੇ ਜ਼ਰੀਏ ਘੱਟ ਖ਼ਰਚੇ ਵਿੱਚ ਆਪਣੀ ਮੰਜਿਲ ਤੇ ਪਹੁੰਚਿਆ ਜਾ ਸਕਦਾ ਹੈ।ਉੱਨਾਂ ਕਿਹਾ ਕਿ ਇਹ ਆਟੋ ਚਾਲਕਾਂ ਦੀਆਂ ਵੀ ਵੱਡੀਆਂ ਸਮੱਸਿਆਵਾਂ ਹਨ ਤੇ ਰੋਜ਼ਾਨਾ ਮੇਹਨਤ ਕਰਕੇ ਰੋਜੀ ਰੋਟੀ ਕਮਾਉਣ ਵਾਲੇ ਇੰਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਹੱਲ ਕਰਵਾਉਣਾ ਵੀ ਜ਼ਰੂਰੀ ਹੈ ਕਿਉਂ ਕਿ ਇਹ ਵੀ ਸਮਾਜ ਦਾ ਇੱਕ ਮਹੱਤਵਪੂਰਨ ਅੰਗ ਹਨ।ਉੱਨਾਂ ਕਿਹਾ ਕਿ ਕੁੱਝ ਸਰਕਾਰੀ ਕਰਮਚਾਰੀ ਇੰਨਾਂ ਆਟੋ ਚਾਲਕਾਂ ਨਾਲ ਧੱਕਾ ਕਰਦੇ ਹਨ ਤੇ ਘੱਟ ਪੜੇ ਲਿਖੇ ਹੋਣ ਕਾਰਨ ਇੰਨਾਂ ਨੂੰ ਗੁਮਰਾਹ ਵੀ ਕਰਦੇ ਹਨ।ਸ.ਚੰਨੀ ਨੇ ਕਿਹਾ ਕਿ ਇੰਨਾਂ ਆਟੋ ਚਾਲਕਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਵੀ ਸਮੇਂ ਦੀ ਜ਼ਰੂਰਤ ਤੇ ਇੰਨਾਂ ਦੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਵੀ ਹੋਣਾ ਜ਼ਰੂਰੀ ਹੈ ਜਦ ਕਿ ਇੰਨਾਂ ਦੇ ਪਰਿਵਾਰਾਂ ਦੀ ਸਿਹਤ ਸੁਰੱਖਿਆ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ।ਸ.ਚੰਨੀ ਨੇ ਕਿ ਉਹਨਾਂ ਹਮੇਸ਼ਾ ਇਸ ਵਰਗ ਦਾ ਤੇ ਇੰਨਾਂ ਵੱਲੋਂ ਕੀਤੀ ਜਾਂਦੀ ਦਿਨ ਰਾਤ ਮੇਹਨਤ ਦਾ ਸਤਿਕਾਰ ਕੀਤਾ ਹੈ।ਉੱਨਾਂ ਕਿਹਾ ਕਿ ਆਟੋ ਚਾਲਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਤਾਂ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾ ਦਾ ਇਸ ਵਰਗ ਨੂੰ ਲਾਭ ਦਿਵਾਇਆ ਜਾ ਸਕੇ ਕਿਉਂ ਕਿ ਬਹੁਤੇ ਲੋਕ ਸਰਕਾਰੀ ਸਕੀਮਾ ਦਾ ਲਾਭ ਤੋ ਵਾਂਝੇ ਰਹਿ ਜਾਂਦੇ ਹਨ।ਇਸ ਦੌਰਾਨ ਆਟੋ ਚਾਲਕਾਂ ਨੇ ਵੀ ਕਿਹਾ ਕਿ ਕਿਸੇ ਵੀ ਰਾਜਨੀਤਕ ਨੇਤਾ ਨੇ ਉੱਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੀਆਂ ਤੇ ਉੱਨਾਂ ਨੂੰ ਚਰਨਜੀਤ ਸਿੰਘ ਚੰਨੀ ਵਰਗੇ ਨੁਮਾਇੰਦੇ ਦੀ ਜ਼ਰੂਰਤ ਹੈ ਜੋ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਸਮਝ ਤੇ ਹੱਲ ਕਰਵਾ ਸਕਦਾ ਹੈ।ਉੱਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਤੋ ਉੱਨਾਂ ਨੂੰ ਵੱਡੀਆਂ ਉਮੀਦਾਂ ਹਨ ਤੇ ਉਹਨਾਂ ਨੂੰ ਯਕੀਨ ਹੈ ਕਿ ਸ.ਚੰਨੀ ਉੱਨਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ।
You Might Be Interested In
- 9 ਦਿਨਾਂ ਤੋਂ ਚੱਲ ਰਹੇ ਛੇਵੇਂ ਪਾਤਸ਼ਾਹ ਜੀ ਦਾ ਚਰਨ ਪਾਵਨ ਦਿਵਸ ਹੋਇਆ ਸੰਗਤਾਂ ਦੀਆਂ ਰੌਣਕਾਂ ਨਾਲ ਸੰਪੂਰਨ
- ਜਲੰਧਰ ਕਾਂਗਰਸ ਦੇ ਲੀਗਲ ਸੈੱਲ ਦੀ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਲਈ ਲਗਾਈ ਗਈ ਜਿੰਮੇਵਾਰੀ
- ਜਲੰਧਰ ਜ਼ਿਮਨੀ ਚੋਣ ਵਿੱਚ ਔਰਤਾਂ ਬਣਾਉਣ ਸਭ ਤੋਂ ਜ਼ਿਆਦਾ ਵੋਟਿੰਗ ਦਾ ਰਿਕਾਰਡ : ਕਰਮਜੀਤ ਕੌਰ ਚੌਧਰੀ
- ਆਖਰੀ ਉਮੀਦ NGO ਵੱਲੋ ਲੋੜਵੰਦਾਂ ਲਈ 111 ਵਾਲੇ ਸ਼ੋਰੂਮ ਦਾ ਕੀਤਾ ਗਿਆ ਉਦਘਾਟਨ..
- ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਅਲੌਕਿਕ ਕਵੀ ਦਰਬਾਰ ਦੀਆਂ ਰੌਣਕਾਂ
- ਸਿੰਘ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਅਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਕਾਰਵਾਈ ਦੇ ਢੰਗ ਦੀ ਸਖਤ ਸ਼ਬਦਾਂ ਚ ਨਿੰਦਾ








