ਫਿਲੌਰ : ਜਲੰਧਰ ਜ਼ਿਮਨੀ ਚੋਣ ਪ੍ਰਚਾਰ ਨੂੰ ਜਾਰੀ ਰੱਖਦੇ ਹੋਏ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਐਤਵਾਰ ਨੂੰ ਕਿਹਾ ਕਿ ਲੋਕ ਭਗਵੰਤ ਮਾਨ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਬੁਰੀ ਹਰ ਪੱਕੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਸੰਗਰੂਰ ‘ਚ ਹਾਰ ਤੋਂ ਬਾਅਦ ਜਲੰਧਰ ਜ਼ਿਮਨੀ ਚੋਣ ਵੀ ਹਾਰਨ ਦਾ ਡਰ ‘ਆਪ’ ਆਗੂਆਂ ਨੂੰ ਸਤਾ ਰਿਹਾ ਹੈ, ਜਿਸ ਕਾਰਨ ਉਹ ਵੋਟਰਾਂ ਨੂੰ ਡਰਾਉਣ ਧਮਕਾਉਣ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ‘ਚ ਲੱਗੇ ਹੋਏ ਹਨ। ਵਿਧਾਨ ਸਭਾ ਹਲਕਾ ਫਿਲੌਰ ਦੇ ਰਸੂਲਪੁਰ, ਭਾਰ ਸਿੰਘ ਪੁਰਾ, ਢੱਕ ਮਜਾਰਾ, ਮੰਡੀ, ਝੁੱਗੀਆਂ ਮਹਾਂ ਸਿੰਘ, ਮੁਠੱਡਾ ਕਲਾਂ, ਅੱਟਾ ਅਤੇ ਗੁਰਾਇਆ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਚੌਧਰੀ ਨੇ ਕਿਹਾ ਕਿ ਜਲੰਧਰ ਦੀ ਹਰ ਗਲੀ, ਵਾਰਡ ਅਤੇ ਪਿੰਡ ਵਿੱਚ ‘ਆਪ’ ਵਿਰੋਧੀ ਲਹਿਰ ਚੱਲ ਰਹੀ ਹੈ, ਅਤੇ ਵੱਡੀ ਹਾਰ ਤੋਂ ਡਰੀ ‘ਆਪ’ ਸਰਕਾਰ ਪੁਲਿਸ ਅਤੇ ਬੀ.ਡੀ.ਪੀ.ਓਜ਼ ਰਾਹੀਂ ਡਰਾਉਣ-ਧਮਕਾਉਣ ਦੀਆਂ ਚਾਲਾਂ ਚੱਲ ਰਹੀ ਹੈਉਨ੍ਹਾਂ ਨੇ ਕਿਹਾ ਕਿ ‘ਆਪ’ ਲੀਡਰਸ਼ਿਪ ਇੰਨੀ ਡਰੀ ਹੋਈ ਹੈ ਕਿ ਉਨ੍ਹਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਜਲੰਧਰ ਦੇ ਵੋਟਰਾਂ ਨੂੰ ਉਨ੍ਹਾਂ ਨੂੰ ਵੋਟ ਪਾਉਣ ਲਈ ਧਮਕਾਇਆ, ਪਰ ਪੰਜਾਬੀ ਬਹੁਤ ਸਵੈਮਾਣ ਵਾਲੇ ਲੋਕ ਹਨ ਅਤੇ ਉਹ ਉਨ੍ਹਾਂ ਨੂੰ ਜਾਅਲੀ ਗਾਰੰਟੀਆਂ ਦੇਣ ਵਾਲੇ ਕਿਸੇ ਵਿਅਕਤੀ ਤੋਂ ਨਹੀਂ ਡਰਦੇ ਬਲਕੌਰ ਸਿੰਘ ਸਿੱਧੂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਵਿਧਾਇਕ ਚੌਧਰੀ ਨੇ ਕਿਹਾ ਕਿ ਜਲੰਧਰ ਦੇ ਰਾਮਾ ਮੰਡੀ ਇਲਾਕੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਇਨਸਾਫ਼ ਦੀ ਦੁਹਾਈ ਦਾ ਸਮਰਥਨ ਕਰਨ ਲਈ ਹੋਇਆ ਵੱਡਾ ਇਕੱਠ ਮੁੱਖ ਮੰਤਰੀ ਮਾਨ ਨੂੰ ਰਾਸ ਨਹੀਂ ਆਇਆ। ਉਹਨਾਂ ਨੇ ਆਖਿਆ, “ਮੁੱਖ ਮੰਤਰੀ ਭਗਵੰਤ ਮਾਨ ਦੀ ਪੁਲਿਸ ਨੇ ਇਕੱਠੇ ਹੋਏ ਲੋਕਾਂ ਨੂੰ ਧਮਕਾਇਆ ਅਤੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਤਾਂ ਜੋ ਉਹ ਸਰਦਾਰ ਬਲਕੌਰ ਸਿੰਘ ਜੀ ਦੇ ਨਾਲ ਨਾ ਖੜੇ ਹੋ ਸਕਣ, ਪਰ ਲੋਕ ‘ਆਪ’ ਸਰਕਾਰ ਦੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੂੰ ਢੁੱਕਵਾਂ ਸਬਕ ਸਿਖਾਉਣਗੇ।”ਵਿਧਾਇਕ ਚੌਧਰੀ ਨੇ ਕਿਹਾ ਕਿ ਪਿਛਲੇ ਸਾਲ ਸੰਗਰੂਰ ਜ਼ਿਮਨੀ ਚੋਣ ਹਾਰਨ ਤੋਂ ਬਾਅਦ ‘ਆਪ’ ਨੂੰ ਜਲੰਧਰ ‘ਚ ਵੀ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਕੌਂਸਲਰਾਂ, ਸਰਪੰਚਾਂ, ਪੰਚਾਂ, ਵੋਟਰਾਂ ਆਦਿ ਨੂੰ ਡਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਪਹਿਲਾਂ ਵੀ ਫ਼ੇਲ੍ਹ ਹੋਈ ਹੈ ਅਤੇ ਇਸ ਵਾਰ ਵੀ ਫ਼ੇਲ੍ਹ ਹੋਵੇਗੀ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ ਸਰਕਾਰ ਬਣਾਉਣ ਲਈ ਇੱਕ ਮੌਕਾ ਮੰਗਦੇ ਸਨ, ਪਰ ਹੁਣ ਇੱਕ ਸਾਲ ਤੋਂ ਵੱਧ ਦੇ ਕਾਰਜਕਾਲ ‘ਚ ਬੁਰੀ ਤਰਾਂ ਫ਼ੇਲ੍ਹ ਹੋਣ ਦੇ ਬਾਵਜੂਦ ਵੀ ਉਹ ਬੇਸ਼ਰਮੀ ਨਾਲ ਇਕ ਸਾਲ ਦਾ ਸਮਾਂ ਹੋਰ ਮੰਗ ਰਹੇ ਹਨ, ਪਰ ਲੋਕਾਂ ਨੇ ‘ਐਡ ਆਦਮੀ ਪਾਰਟੀ’ ਨੂੰ ਨਕਾਰ ਦਿੱਤਾ ਹੈ ਅਤੇ ਉਹ 10 ਮਈ ਨੂੰ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਵੋਟਾਂ ਪਾਉਣ ਲਈ ਤਿਆਰ ਹਨ।