ਟਾਈਮਜ਼ ਨਾਓ ਦੀ ਰਿਪੋਰਟਰ ‘ਤੇ ਕੇਸ ਦਰਜ ਕਰਨਾ ਨਿੰਦਣਯੋਗ : ਮਾਣਕ

by Sandeep Verma
0 comment

ਜਲੰਧਰ : ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਇਕ ਬਿਆਨ ਵਿਚ ਬੀਤੇ ਦਿਨੀਂ ਲੁਧਿਆਣੇ ‘ਚ ‘ਟਾਈਮਜ਼ ਨਾਓ’ ਟੀਵੀ ਚੈਨਲ ਦੀ ਰਿਪੋਰਟਰ ਭਾਵਨਾ ਕਿਸ਼ੋਰ, ਉਸ ਦੇ ਡਰਾਈਵਰ ਤੇ ਕੈਮਰਾਮੈਨ ਨੂੰ ਇਕ ਫਰਜ਼ੀ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਸਖਤ ਆਲੋਚਨਾ ਕਰਦਿਆਂ ਸਰਕਾਰ ਨੂੰ ਇਹ ਕੇਸ ਤੁਰੰਤ ਵਾਪਿਸ ਲੈਣ ਲਈ ਕਿਹਾ ਹੈ।ਸ੍ਰੀ ਮਾਣਕ ਨੇ ਇਸ ਘਟਨਾਕ੍ਰਮ ਸਬੰਧੀ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਉਸ ਦੀਆਂ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਮੀਡੀਆ ਪ੍ਰਤੀ ਅਸਿਹਣਸ਼ੀਲਤਾ ਦਿਨੋ ਦਿਨ ਵਧਦੀ ਜਾ ਰਹੀ ਹੈ। ਜਿਹੜਾ ਵੀ ਮੀਡੀਆ ਅਦਾਰਾ ਤੇ ਪੱਤਰਕਾਰ ਆਜ਼ਾਦ ਅਤੇ ਨਿਰਪੱਖ ਰਹਿ ਕੇ ਪੱਤਰਕਾਰੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਟਾਈਮਜ਼ ਨਾਓ ਦੀ ਪੱਤਰਕਾਰ ਭਾਵਨਾ ਕਿਸ਼ੋਰ ਵੀ ਪੰਜਾਬ ਸਰਕਾਰ ਦੇ ਲੁਧਿਆਣੇ ਵਿਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਦੀ ਕਵਰੇਜ ਕਰਨ ਆਈ ਸੀ, ਜਿਸ ਸਬੰਧੀ ਬਾਕਾਇਦਾ ਟੀ. ਵੀ. ਚੈਨਲ ਨੂੰ ਸੱਦਾ ਵੀ ਦਿੱਤਾ ਗਿਆ ਸੀ ਪਰ ਕਿਉਂਕਿ ਟਾਈਮਜ਼ ਨਾਓ ਚੈਨਲ ਨੇ ਕੇਜਰੀਵਾਲ ਦੇ ਘਰ ‘ਤੇ ਖਰਚੇ ਗਏ 45 ਕਰੋੜ ਰੁਪਏ ਦੇ ਮਾਮਲੇ ਸਬੰਧੀ ਖਬਰ ਦੀ ਕਵਰੇਜ ਕੀਤੀ ਸੀ, ਇਸ ਲਈ ਉਕਤ ਰਿਪੋਰਟਰ ਨੂੰ ਫਰਜ਼ੀ ਕੇਸ ਵਿਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਇਸ ਵਿਰੁੱਧ ਸਖਤ ਪ੍ਰਤੀਕਰਮ ਪ੍ਰਗਟ ਕੀਤਾ ਹੈ ਅਤੇ ਸਰਕਾਰ ‘ਤੇ ਇਹ ਕੇਸ ਵਾਪਿਸ ਲੈਣ ਲਈ ਮੀਡੀਆ ਵਲੋਂ ਹੋਰ ਵੀ ਵਧੇਰੇ ਦਬਾਅ ਬਣਾ ਕੇ ਰੱਖਣਾ ਚਾਹੀਦਾ ਹੈ।

You Might Be Interested In
Trident AD Trident AD
Trident AD
Trident AD Trident AD Trident AD Trident AD Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page