ਜਿਸ ਦੀ ਕੋਈ ਉਮੀਦ ਨਹੀਂ ਓਸ ਦੀ ਹੈ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ.

by Sandeep Verma
0 comment
Trident AD

ਜਲੰਧਰ : ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਸੜਕਾਂ ਤੇ ਨਰਕਾਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਬੇਘਰ, ਬੇਸਹਾਰਾ ਜੀਆਂ ਦੀ ਸੇਵਾ ਸੰਭਾਲ ਕਾਫ਼ੀ ਲੰਬੇ ਸਮੇਂ ਤੋਂ ਸਾਰੀ ਸੰਗਤ ਦੇ ਸਹਿਯੋਗ ਸਦਕਾ ਕੀਤੀ ਜਾਂਦੀ ਹੈ.ਕੱਲ ਇੱਕ ਫੋਨ ਆਇਆ ਕਿ ਇੱਕ ਬਜ਼ੁਰਗ ਉਮਰ ਤਕਰੀਬਨ 65 ਸਾਲਾਂ ਜੋ ਕਿ ਖਾਲਸਾ ਕਾਲਜ ਦੇ ਫਲਾਈ ਓਵਰ ਦੇ ਥੱਲੇ ਪਿਛਲੇ ਕਈ ਦਿਨਾਂ ਤੋਂ ਬਿਨਾਂ ਕਪੜਿਆਂ ਤੋਂ ਨੰਗੇ ਹੀ ਬੈਠੇ ਹੋਏ ਹਨ. ਕਾਲਜ਼ ਦੀਆਂ ਕੁੜੀਆਂ, ਲੜਕੇ, ਬੱਚੇ ਓਥੋਂ ਹੀ ਨਿਕਲ ਕੇ ਜਾਂਦੇ ਹਨ.ਤਾਂ ਮੌਕੇ ਤੇ ਪੁੱਜ ਕੇ ਸਮੁੱਚੀ ਟੀਮ ਵੱਲੋਂ ਬਜ਼ੁਰਗਾਂ ਦੀ ਹਾਲਤ ਦੇਖ ਕੇ ਅੱਖਾਂ ਨਮ ਹੋ ਗਈਆਂ , ਇਹਨੀਂ ਗਰਮੀ ਵਿੱਚ ਸੜਕ ਤੇ ਬਿਨਾਂ ਰੋਟੀ, ਕਪੜੇ, ਛੱਤ ਤੋਂ ਨੰਗੇ ਪਏ ਬਜ਼ੁਰਗਾਂ ਦੀ ਲੈਟਰੀਨ ਬਾਥਰੂਮ ਵਿਚ ਹੀ ਨਿਕਲਿਆ ਹੋਇਆ ਸੀ. ਕਾਫੀ ਲੰਬੇ ਸਮੇਂ ਤੋਂ ਕਿਸੇ ਨੇ ਵੀ ਸਾਰ ਨਹੀਂ ਲਈ. ਕੋਈ ਰੋਟੀ ਦੇ ਗਿਆ ਤਾਂ ਖਾ ਲਈ, ਨਹੀਂ ਮਿਲੀ ਤਾਂ ਨਹੀਂ ਖਾਦੀ. ਕਲਯੁਗ ਦਾ ਇਹਨਾਂ ਪ੍ਰਕੋਪ ਪਸਾਰਾ ਹੋਇਆ ਕਿ ਸਾਡਾ ਖ਼ੂਨ ਸਫ਼ੇਦ ਹੋ ਗਿਆ ਅਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਵੀ ਨਹੀਂ ਕਰਦੇ.Aakhri Umeed NGO ਵਲੋਂ ਬਜ਼ੁਰਗਾਂ ਨੂੰ ਅਪਣੇ ਨਾਲ NGO ਦੇ ਮੁੱਖ ਦਫਤਰ ਬਸਤੀ ਸ਼ੇਖ, ਵਿੱਖੇ ਲਿਆਂਦਾ ਗਿਆ ਜਿਥੇ ਉਹਨਾਂ ਦੀ ਬਣਦੀ ਸੇਵਾ ਅਤੇ ਇਲਾਜ ਜਾਰੀ ਹੈ. Mentely upset ਹੋਣ ਕਾਰਨ ਬਜ਼ੁਰਗਾਂ ਨੂੰ ਅਪਣੀ ਅਤੇ ਪਰਿਵਾਰ ਦੀ ਕੋਈ ਪਛਾਣ ਨਹੀਂ ਹੈ.ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਇਨ੍ਹਾਂ ਬਜ਼ੁਰਗਾਂ ਨੂੰ ਇਹਨਾਂ ਦੇ ਘਰ ਪਰਿਵਾਰ ਤੱਕ ਪਹੁੰਚ ਕਰਨ ਲਈ ਮੱਦਦ ਕਰੀਏ.ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੀ ਮਦਦ ਕਰੋ ਤਾਂ ਕਿ ਇਹਨਾਂ ਦੀ ਪਛਾਣ ਕੀਤੀ ਜਾ ਸਕੇ.ਜੇਕਰ ਤੁਹਾਡੇ ਵੀ ਗਲੀ ਮੁਹੱਲੇ ਵਿੱਚ ਕੋਈ ਵੀ ਇਸ ਤਰ੍ਹਾਂ ਦੇ ਕੋਈ ਵੀ ਵੀਰ ਭੈਣ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਤਾਂ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਨਾਲ ਸੰਪਰਕ ਕਰੋ ਜੀ.

ਮੋਬਾਈਲ – 9115560161, 62, 63, 64, 65

You Might Be Interested In
Trident AD Trident AD
Trident AD
Trident AD Trident AD Trident AD Trident AD Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page