ਚੌਪਹਿਰਾ ਸਮਾਗਮ ਵਿੱਚ ਬਾਣੀ ਦੇ ਜਾਪ ਕਰਕੇ ਸੰਗਤਾਂ ਕਰ ਰਹੀਆਂ ਹਨ ਜੀਵਨ ਸਫਲਾ

by Sandeep Verma
0 comment
Trident AD

ਜਲੰਧਰ : ਧੰਨ ਧੰਨ ਬਾਬਾ ਦੀਪ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਚੋਪਹਿਰਾ ਸਮਾਗਮ ਹਰ ਐਤਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਮੱਖਣ ਸਿੰਘ, ਨਿਰਮਲ ਸਿੰਘ ਬੇਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਹਰ ਹਫ਼ਤੇ ਸੰਗਤਾਂ ਆਪਣੇ ਦੁੱਖ ਦਰਦ ਦੂਰ ਕਰਣ ਅਤੇ ਆਪਣੀਆਂ ਅਰਦਾਸਾਂ ਪੂਰੀਆਂ ਕਰਵਾਉਣ ਲਈ ਸੰਗਤੀ ਰੂਪ ਵਿੱਚ ਗੁਰਬਾਣੀ ਦੇ ਜਾਪ ਕਰਦੀਆਂ ਹਨ ।IMG 20240331 WA0675 ਪ੍ਰਬੰਧਕਾਂ ਵਲੋਂ ਸੰਗਤਾਂ ਅਤੇ ਸੇਵਾ ਨਿਭਾਉਣ ਵਾਲੇ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ 2 ਅਪ੍ਰੈਲ ਨੂੰ ਭਾਈ ਅਨੰਤਵੀਰ ਸਿੰਘ ਜੀ ਸ਼ਾਮ ਨੂੰ 7 ਤੋਂ 10 ਵਜੇ ਤੱਕ ਕੀਰਤਨ ਸਰਵਨ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ 7 ਅਪ੍ਰੈਲ ਨੂੰ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਅੰਮ੍ਰਿਤ ਸੰਚਾਰ ਕਰਵਾਏ ਜਾਣਗੇ। ਉਨ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਵਾਲੇ ਬਣਨ ਦੀ ਬੇਨਤੀ ਕੀਤੀ।ਸਮਾਪਤੀ ਤੇ ਗੁਰੂ ਕੇ ਲੰਗਰ, ਫਰੂਟ, ਪਕੌੜੇ,ਮਿਠਾਈ ਆਦਿਕ ਪ੍ਰਸ਼ਾਦ ਅਤੁੱਟ ਵਰਤਾਏ ਗਏ। IMG 20240331 WA0691ਇਸ ਮੌਕੇ ਗੁਰਜੀਤ ਸਿੰਘ ਪੋਪਲੀ ,ਜਸਪ੍ਰੀਤ ਸਿੰਘ ਗੁਲਾਟੀ, ਭਾਈ ਬਲਬੀਰ ਸਿੰਘ, ਤਲਵਿੰਦਰ ਸਿੰਘ, ਬਾਵਾ ਗਾਬਾ , ਪ੍ਰਦੀਪ ਸਿੰਘ ,ਗੁਰਨੀਤ ਸਿੰਘ, ਹਰਮਨ ਸਿੰਘ, ਪ੍ਰਭਗੁਣ ਸਿੰਘ, ਦ੍ਰਿਸ਼ਪ੍ਰਰੀਤ ਸਿੰਘ, ਅਰਸ਼ਦੀਪ ਸਿੰਘ, ਜਸਦੀਪ ਸਿੰਘ,ਸਤਿੰਦਰ ਸਿੰਘ, ਗਗਨ ਸਿੰਘ, ਕਰਨ ਵਧਵਾ ,ਭਵਜੋਤ ਸਿੰਘ ,ਪਰਮਿੰਦਰ ਸਿੰਘ ,ਅਤੇ ਜਸਕੀਰਤ ਸਿੰਘ ਜੱਸੀ ਨੇ ਸੇਵਾਵਾਂ ਨਿਭਾਈਆਂ।

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786