ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਵਲੋ ਸ਼੍ਰੀ ਯਸ਼ ਜੀ ਸਾਬਕਾ ਕੈਬਿਨਟ ਮੰਤਰੀ ਪੰਜਾਬ ਸਰਕਾਰ ਤੇ ਸਾਬਕਾ ਸਾਂਸਦ ਜੀ ਦੀ ਬਰਸੀ ਦੇ ਮੌਕੇ ਤੇ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ । ਰਜਿੰਦਰ ਬੇਰੀ ਨੇ ਕਿਹਾ ਕਿ ਸ਼੍ਰੀ ਯਸ਼ ਜੀ ਕਾਂਗਰਸ ਪਾਰਟੀ ਦੇ ਵਿਚ ਵਡੇ ਅਹੁਦਿਆਂ ਤੇ ਆਪਣੀ ਸੇਵਾ ਦਿਤੀ ਹੈ ਤੇ ਪੰਜਾਬ ਵਿਚ ਬਤੌਰ ਕੈਬਨਿਟ ਮੰਤਰੀ ਤੇ ਜਲੰਧਰ ਦੇ ਸਾਂਸਦ ਵਜੋ ਆਪਣੀ ਸੇਵਾ ਨਿਭਾਈ । ਸ਼੍ਰੀ ਯਸ਼ ਜੀ ਸੁਤੰਤਰਤਾ ਸੈਣਾਣੀ ਹੋਣ ਦੇ ਨਾਲ ਨਾਲ ਇਕ ਵਧੀਆਂ ਲੇਖਕ ਵੀ ਸਨ । ਰਜਿੰਦਰ ਬੇਰੀ ਨੇ ਕਿਹਾ ਕਿ ਸ਼੍ਰੀ ਯਸ਼ ਜੀ ਦੀ ਜੀਵਨੀ ਤੋ ਸਾਨੂੰ ਇਹ ਸਿਖਿਆਂ ਮਿਲਦੀ ਹੈ ਕਿ ਸਾਨੂੰ ਆਪਣੇ ਜੀਵਨ ਵਿਚ ਸ਼ੰਘਰਸ਼ ਕਰਨ ਤੋਂ ਪਿਛੇ ਨਹੀ ਹੋਣਾ ਚਾਹੀਦਾ ਜਿੰਦਗੀ ਵਿਚ ਕਾਮਯਾਬੀ ਜਰੂਰੂ ਮਿਲਦੀ ਹੈ ਤੇ ਜਿਨੀ ਹੋ ਸਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ । ਇਸ ਮੌਕੇ ਤੇ ਰੋਹਨ ਚੱਢਾ ਵੀ ਮੌਜੂਦ ਸਨ ।