ਇੰਡੀਅਨ ਨੈਸ਼ਨਲ ਕਾਂਗਰਸ ਦੀ ਮਹਿਲਾ ਵਿੰਗ ਵਲੋਂ ਭਾਰਤੀ ਕੁਸ਼ਤੀ ਦੀਆਂ ਮਹਿਲਾਵਾਂ ਦੇ ਹੱਕ ਵਿਚ ਪ੍ਰੈਸ ਵਾਰਤਾ ਕੀਤੀ ਗਈ । ਜਿਕਰਯੋਗ ਹੈ ਕਿ ਲੰਬੇ ਸਮੇਂ ਤੋ ਇਨਸਾਫ ਲਈ ਲੜ ਰਹੀਆਂ ਹਨ । ਸ਼ਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਭਾਰਤੀ ਕੁਸ਼ਤੀ ਦੀਆਂ ਮਹਿਲਾਵਾਂ ਜਿਨਾਂ ਨੇ ਕਿ ਵਿਸ਼ਵ ਪੱਧਰੀ ਸ਼ਰਤ ਤੇ ਭਾਰਤ ਦੀ ਕੁਸ਼ਤੀ ਜਗਤ ਦੀ ਨੁਮਾਇੰਦਗੀ ਕਰਕੇ ਭਾਰਤ ਨੂੰ ਸੋਨੇ ਤੇ ਕਾਂਸ਼ੇ ਦੇ ਤਗਮੇ ਜਿਤ ਕੇ ਜਿਤੇ ਹਨ ਤੇ ਹੋਰ ਵੀ ਉਚੇਚੀਆਂ ਉਪਲਬਧੀਆਂ ਰਹੀਆਂ ਹਨ । ਭਾਰਤ ਦਾ ਗੌਰਵ ਵਧਾਉਣ ਵਾਲੀਆਂ ਮਹਿਲਾਵਾਂ ਤੇ W.F.1 ਵਲੋ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪ੍ਰਧਾਨ ਵਲੋਂ ਅਲਗ ਅਲਗ ਤਰਾਂ ਦੇ ਤਸ਼ਦਦ ਤੇ ਸ਼ੋਸ਼ਣ ਦੇ ਆਰੋਪੀ ਹਾਲੇ ਤਕ ਬਾਹਰ ਹੀ ਘੁੰਮ ਰਿਹਾ ਹੈ । IPC or POSCO ਅਲਗ ਅਲਗ ਧਾਰਾਵਾਂ ਤਹਿਤ ਐਫ ਆਈ ਆਰ ਹੋਣ ਦੇ ਬਾਵਜੂਦ ਵੀ ਉਹ ਹਾਲੇ ਤਕ ਬੇਖੌਫ ਘੁੰਮ ਰਿਹਾ ਹੈ । ਪੁਲਿਸ ਆਪਣੀ ਕਾਰਵਾਈ ਕਰਨ ਦੇ ਵਿਚ ਹਾਲੇ ਤਕ ਅਸਮਰਥ ਰਹੀ ਹੈ । ਬ੍ਰਿਜ ਭੂਸ਼ਣ ਦੇ ਖਿਲਾਫ ਮਹਿਲਾ ਖਿਡਾਰਨਾਂ ਵਲੋ ਦਿਤੀ ਦਰਖਾਸਤ ਤੇ ਬਣਦੀ ਕਰਾਵਈ ਨੂੰ ਵਕਤ ਲਗਿਆਂ ਤੇ ਨਵੇਂ ਸੰਸਦ ਭਵਨ ਦੇ ਉਦਘਾਟਨ ਵਾਲੇ ਦਿਨ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ । ਕਾਂਗਰਸ ਮਹਿਲਾ ਖਿਡਾਰਨਾਂ ਨਾਲ ਖੜੀ ਹੈ ਅਤੇ ਮੰਗ ਕਰਦੀ ਹੈ ਕਿ ਜਲਦੀ ਤੋ ਜਲਦੀ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪ੍ਰਧਾਨਗੀ ਦੇ ਆਹੁਦੇ ਤੋਂ ਬਰਖਾਸਤ ਕੀਤਾ ਜਾਵੇ । ਇਸ ਮੌਕੇ ਤੇ ਪ੍ਰਧਾਨ ਮਹਿਲਾ ਕਾਂਗਰਸ ਕੰਚਨ ਠਾਕੁਰ, ਜਿਲਾ ਪ੍ਰਧਾਨ ਰਜਿੰਦਰ ਬੇਰੀ, ਐਡਵੋਕੇਟ ਮਧੂ ਰਚਨਾ ਰਣਜੀਤ ਕੌਰ ਨਿਰਮਾ, ਨਿਰਦੋਸ਼, ਰਣਜੀਤ ਕੌਰ ਰਾਣੋ, ਆਸ਼ਾ ਅਗਰਵਾਲ , ਕੁਲਦੀਪ ਗਾਖਲ, ਨੀਤੂ ਮੌਜੂਦ ਸਨ