

ਜਲੰਧਰ ਦੀ ਰਾਜਨੀਤੀ ਵਿੱਚ ਅੱਜ ਵੀ ਰਜਿੰਦਰ ਬੇਰੀ ਦਾ ਕਿੱਲਾ ਕਾਇਮ
ਲਗਭਗ ਪਿਛਲੇ 40 ਸਾਲਾਂ ਤੋ ਰਾਜਨੀਤੀ ਵਿੱਚ ਪੂਰੀ ਤਰਾਂ ਸਰਗਰਮ ਜਿਲਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਦੇ ਚੌਥੀ ਵਾਰ ਪ੍ਰਧਾਨ ਬਣਨ ਨਾਲ ਇਹ ਸਾਬਿਤ ਹੁੰਦਾ ਹੈ ਕਿ ਜਲੰਧਰ ਤੋ ਲੈ ਕੇ ਦਿੱਲੀ ਹਾਈਕਮਾਂਡ ਦੇ ਦਰਬਾਰ ਤੱਕ ਰਜਿੰਦਰ ਬੇਰੀ ਦਾ ਕਿੱਲਾ ਪੂਰਾ ਕਾਇਮ ਹੈ । 2012 ਵਿੱਚ ਜਦੋ ਪਾਰਟੀ ਨੇ ਪਹਿਲੀ ਵਾਰ ਵਿਧਾਇਕ ਦੀ ਟਿਕਟ ਸੀ ਤਾਂ ਹਲਕਾ ਨਵਾਂ ਹੋਣ ਕਰਕੇ ਅਤੇ ਟਿਕਟ ਲੇਟ ਮਿਲਣ ਕਰਕੇ ਰਜਿੰਦਰ ਬੇਰੀ ਸਿਰਫ਼ 1065 ਵੋਟਾਂ ਦੇ ਮਾਮੂਲੀ ਜਿਹੇ ਫਰਕ ਨਾਲ ਹਾਰ ਗਏ ਸਨ ਪਰ ਉਸ ਤੋ ਬਾਅਦ ਪਾਰਟੀ ਨੇ 2013 ਵਿੱਚ ਜਿਲਾ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ , ਉਸ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ ਪ੍ਰਤਾਪ ਸਿੰਘ ਬਾਜਵਾ ਸਨ, ਫਿਰ 2015 ਵਿੱਚ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੀ ਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੀ ਫਿਰ ਦੂਜੀ ਵਾਰ ਰਜਿੰਦਰ ਬੇਰੀ ਜਿਲਾ ਜਲੰਧਰ ਦੇ ਪ੍ਰਧਾਨ ਬਣੇ, ਪੂਰੀ ਤਰਾਂ ਪਾਰਟੀ ਲਈ ਮਿਹਨਤ ਕੀਤੀ , 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੈਂਟਰਲ ਹਲਕੇ ਤੋ 24078 ਵੋਟਾਂ ਦੇ ਵਡੇ ਫਰਕ ਨਾਲ ਜਿੱਤੇ ਅਤੇ ਜਲੰਧਰ ਸ਼ਹਿਰੀ ਦੀਆਂ ਬਾਕੀ ਸੀਟਾਂ ਵੀ ਪਾਰਟੀ ਨੇ ਵਡੇ ਫਰਕ ਨਾਲ ਬੇਰੀ ਸਾਹਿਬ ਦੀ ਪ੍ਰਧਾਨਗੀ ਹੇਠ ਜਿੱਤੀਆਂ । ਪੂਰੇ 5 ਸਾਲ ਲੋਕਾਂ ਵਿੱਚ ਵਿਚਰੇ , ਹਲਕੇ ਦੇ ਲੋਕਾਂ ਦੇ ਕੰਮ ਕੀਤੇ, 2022 ਦੀਆਂ ਚੋਣਾਂ ਵਿੱਚ ਪੰਜਾਬ ਵਿੱਚੋ ਸਭ ਤੋ ਘੱਟ ਮਾਰਜਨ 243 ਵੋਟਾਂ ਨਾਲ ਵਿਧਾਨ ਸਭਾ ਦੀਆ ਚੋਣਾਂ ਵਿੱਚ ਪਿਛੜ ਗਏ । ਫਿਰ ਪਾਰਟੀ ਦੀ ਕਮਾਂਡ ਆਈ ਸ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥ 2023 ਵਿੱਚ ਪਾਰਟੀ ਨੇ ਫਿਰ ਰਜਿੰਦਰ ਬੇਰੀ ਉਪਰ ਵਿਸ਼ਵਾਸ਼ ਜਤਾਇਆ ਅਤੇ ਜਿਲਾ ਜਲੰਧਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ । ਹੁਣ 2025 ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਨੇ ਸੰਗਠਨ ਸਿਰਜਣ ਅਭਿਆਨ ਚਲਾਇਆਂ ਅਤੇ ਦਿੱਲੀ ਤੋ ਅਬਜ਼ਰਬਰ ਭੇਜ ਕੇ ਜਲੰਧਰ ਦੇ ਲੋਕਾਂ ਦੀ ਰਾਏ ਲਈ ਅਤੇ ਹਰ ਕਿਸੇ ਦੀ ਜ਼ੁਬਾਨ ਤੇ ਸੀ ਕਿ ਰਜਿੰਦਰ ਬੇਰੀ ਜਮੀਨ ਨਾਲ ਜੁੜੇ ਹੋਏ ਲੀਡਰ ਹਨ, ਇੰਨਾ ਦੇ ਦਫ਼ਤਰ ਵਿੱਚ ਹਰ ਕਿਸੇ ਨੂੰ ਆਦਰ ਸਤਿਕਾਰ ਮਿਲਦਾ ਹੈ, ਜੇਕਰ ਸਾਰਿਆਂ ਨੂੰ ਨਾਲ ਲੈ ਕੇ ਚਲ ਸਕਦਾ, ਵਰਕਰਾਂ ਦੀ ਬਾਹ ਫੜ ਸਕਦਾ, ਵਰਕਰਾਂ ਦੇ ਨਾਲ ਦਫ਼ਤਰਾਂ ਵਿਚ ਜਾ ਕੇ ਕੰਮ ਕਰਵਾ ਸਕਦਾ, ਪਾਰਟੀ ਨੂੰ ਪੂਰਾ ਸਮਾਂ ਦੇ ਸਕਦਾ ਤਾਂ ਉਹ ਰਜਿੰਦਰ ਬੇਰੀ ਤੋ ਇਲਾਵਾ ਕੋਈ ਨਹੀ ਦੇ ਸਕਦਾ, ਕਾਂਗਰਸ ਹਾਈਕਮਾਂਡ ਨੇ ਇਨਾਂ ਸਾਰੀਆਂ ਗਲਾਂ ਤੇ ਵਿਚਾਰ ਕਰਦੇ ਹੋਏ ਮਿਤੀ 11-11-2025 ਨੂੰ ਚੌਥੀ ਵਾਰ ਜਿਲਾ ਕਾਂਗਰਸ ਜਲੰਧਰ ਸ਼ਹਿਰੀ ਦੇ ਕਮਾਂਡ ਫਿਰ ਰਜਿੰਦਰ ਬੇਰੀ ਨੂੰ ਸੌਂਪੀ ਹੈ ।
