ਪੰਜਾਬ ਰੋਡਵੇਜ਼ /ਪਨਬਸ ਅਤੇ ਪੀ. ਆਰ. ਟੀ. ਸੀ. ਕੰਟ੍ਰਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਜੀ ਕੱਚੇ ਵਰਕਰਾਂ ਨੂੰ ਪਾਣੀ ਵਾਲਿਆਂ ਟੈਂਕੀਆਂ ਤੋਂ ਲਾਹ ਲਾਹ ਕੇ ਕਿਹਾ ਕਰਦੇ ਸੀ ਕੇ ਪੰਜਾਬ ਚ ਸਰਕਾਰ ਬਣਦੀਆਂ ਹੀ ਕੱਚੇ ਮੁਲਜਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪ੍ਰੰਤੂ ਡੇਢ ਸਾਲ ਬੀਤਣ ਦੇ ਬਾਵਜੂਦ ਅੱਜੇ ਤੱਕ ਕੱਚੇ ਮੁਲਾਜਮਾਂ (ਟਰਾਂਸਪੋਰਟ ਵਿਭਾਗ) ਨੂੰ ਪੱਕਾ ਕਰਨਾ ਤਾਂ ਦੂਰ ਦੀ ਗੱਲ ਮੁੱਖ ਮੰਤਰੀ ਨੇ ਅੱਜੇ ਤੱਕ ਟਰਾਂਸਪੋਰਟ ਵਿਭਾਗ ਦੇ ਮੁਲਾਜਮਾਂ ਨਾਲ ਹੁਣ ਤੱਕ ਕੋਈ ਪੈਨਲ ਮੀਟਿੰਗ ਤੱਕ ਨਹੀਂ ਕੀਤੀ ਓਧਰ ਦੂਜੇ ਪਾਸੇ ਤਕਰੀਬਨ ਦੋ ਮਹੀਨੇ ਪੂਰੇ ਹੋਣ ਦੇ ਬਾਵਜੂਦ ਪਨਬਸ ਦੇ ਆਉਟਸੋਰਸ ਕਰਮਚਾਰੀਆਂ ਨੂੰ ਤਨਖਾਹ ਲਈ ਬੱਜਟ ਜਾਰੀ ਨਹੀਂ ਕੀਤਾ ਪਹਿਲਾ ਇਹਨਾਂ ਕਰਮਚਾਰੀਆਂ ਦਾ ਈ ਪੀ ਐਫ ਅਤੇ ਈ ਐਸ ਆਈ ਦਾ 6 ਮਹੀਨਿਆਂ ਦਾ 4 ਕਰੋੜ 50 ਲੱਖ ਦੇ ਕਰੀਬ ਫੰਡ ਠੇਕੇਦਾਰ ਵਲੋਂ ਉਹਨਾਂ ਦੇ ਖਾਤਿਆ ਵਿੱਚ ਜਮਾਂ ਨਹੀਂ ਕਰਵਾਇਆ ਸੀ ਜਦੋਂ ਜਥੇਬੰਦੀ ਵਲੋਂ ਮੁੱਖ ਮੰਤਰੀ ਪੰਜਾਬ ਕੋਲ ਅਤੇ ਵੱਖ ਵੱਖ ਥਾਵਾਂ ਤੇ ਇਸ ਦੀ ਸ਼ਿਕਾਇਤ ਕੀਤੀ ਗਈ ਤਾਂ ਈ ਪੀ ਐਫ ਤਾਂ ਕੁੱਝ ਹੱਦ ਤੱਕ ਜਮਾਂ ਕਰਵਾ ਦਿੱਤਾ ਗਿਆ ਪ੍ਰੰਤੂ ਹੁਣ ਕਰਮਚਾਰੀ ਦੀਆਂ ਤਨਖ਼ਾਹਾਂ ਨੂੰ ਅਫ਼ਸਰਸ਼ਾਹੀ ਅਤੇ ਠੇਕੇਦਾਰ ਇਸ ਕਿੜ ਵਿੱਚ ਰੋਕੀ ਬੈਠੇ ਹਨ ਵਿਭਾਗ ਦੇ ਡਾਇਰੈਕਟਰ ਵਲੋਂ ਜਨਰਲ ਮਨੇਜਰ ਨੂੰ ਇੱਕ ਪੱਤਰ ਜਾਰੀ ਕਰ ਕੇ ਤਨਖਾਹ ਰੋਕਣ ਲਈ ਕਿਹਾ ਗਿਆ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਠੇਕੇਦਾਰ ਨਾਲ ਅਫ਼ਸਰਸ਼ਾਹੀ ਮਿਲੀ ਹੋਈ ਹੈ ਠੇਕੇਦਾਰ ਵਰਕਰਾਂ ਦੇ ਪੈਸੇ ਪਾਉਣ ਲਈ ਕਹਿਣ ਦੇ ਉਲਟ ਵਰਕਰਾਂ ਦੀਆ ਤਨਖ਼ਾਹਾਂ ਰੋਕਣਾ ਸਿਧੀ ਧੱਕੇਸ਼ਾਹੀ ਹੈ ਇਸ ਤੇ ਵਰਕਰਾਂ ਵਿੱਚ ਭਾਰੀ ਨਰਾਜ਼ਗੀ ਜਤਾਈ ਜਾਂ ਰਹਿ ਹੈ ਅਤੇ ਯੂਨੀਅਨ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ।ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦਸਿਆ ਕੀ ਜਿਥੇ ਕਰਮਚਾਰੀ ਘੱਟ ਤਨਖਾਹ ਨਾਲ ਠੇਕੇਦਾਰ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਘੱਟ ਤਨਖਾਹ ਵੀ ਉਹਨਾਂ ਨੂੰ ਸਮੇਂ ਸਿਰ ਨਹੀਂ ਮਿਲ ਰਹਿ ਜਿਥੇ ਸਰਕਾਰ ਨੇ ਵੋਟਾਂ ਲੈਣ ਲਈ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਸਹੂਲਤ ਦਿੱਤੀ ਹੈ ਜਿਸ ਦਾ ਸਰਕਾਰ ਨੇ ਪਿੱਛਲਾ ਬਕਾਇਆ ਅੱਜੇ ਤੱਕ ਵਿਭਾਗ ਨੂੰ ਨਹੀਂ ਦਿੱਤਾ ਜਿਥੇ ਟਾਇਰਾਂ ਅਤੇ ਹੋਰ ਸਪੇਅਰ ਪਾਰ੍ਟ ਤੋਂ ਬਿਨਾਂ ਬੱਸਾਂ ਡੀਪੂਆਂ ਚ ਖੜਿਆ ਕਬਾੜ ਹੋ ਰਹੀਆਂ ਹਨ ਉਥੇ ਹੀ ਵਰਕਰਾਂ ਨੂੰ ਤਨਖਾਹ ਨਾ ਮਿਲਣ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕੀ ਜਲਦੀ ਤਨਖਾਹ ਨਾ ਪਾਈ ਤਾਂ ਜਥੇਬੰਦੀ ਤਿੱਖੇ ਸ਼ੰਘਰਸ਼ ਕਰਨ ਨੂੰ ਮਜਬੂਰ ਹੋਵੇਗੀ।ਸੂਬਾ ਸੀ. ਮੀਤ ਪ੍ਰਧਾਨ ਰਾਕੇਸ਼ ਕੁਮਾਰ ਵਿੱਕੀ ਨੇ ਦਸਿਆ ਕਿ ਪਨਬੱਸ ਵਾਂਗ ਹੀ PRTC ਦੀ ਅਫ਼ਸਰਸ਼ਾਹੀ ਵੀ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਚੰਡੀਗੜ੍ਹ ਡਿਪੂ ਦੇ GM ਵਲੋਂ ਸ਼ਰੇਆਮ ਕੱਚੇ ਮੁਲਜਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਦਸਿਆ ਕੀ ਬਿਨਾਂ ਵਜਾ ਤੋਂ ਹੀ ਵਰਕਰਾਂ ਨੂੰ ਨੋਟਿਸ ਕੱਢੇ ਜਾਂ ਰਹੇ ਹਨ ਕਰਮਚਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾਂ ਰਿਹਾ ਹੈ ਬਿਨਾਂ ਲਾਈਟਾਂ ਤੋਂ ਬੱਸਾਂ ਨੂੰ ਰੂਟਾਂ ਤੇ ਭੇਜਿਆ ਜਾਂਦਾ ਹੈ ਉਹਨਾਂ ਦੱਸਿਆ ਕੀ ਡਿਊਟੀ ਇੰਸਪੈਕਟਰ, ਟਾਈਮ ਟੇਬਲ ਇੰਸਪੈਕਟਰ ਵਲੋਂ ਨਿੱਜੀ ਬੱਸ ਉਪ੍ਰੇਟਰਾਂ ਨਾਲ ਮਿਲ ਕਮਾਈ ਵਾਲੇ ਰੂਟਾਂ ਦੀ ਬਜਾਏ ਘਾਟੇ ਵਾਲੇ ਰੁਟਾਂ ਤੇ ਬੱਸਾਂ ਨੂੰ ਜਾਣ ਬੁੱਝ ਕੇ ਭੇਜਿਆ ਜਾਂਦਾ ਹੈ ਜ਼ੇਕਰ gm PRTC ਚੰਡੀਗੜ੍ਹ ਡਿਪੂ ਨੇ ਆਪਣੀ ਮਨਮਰਜ਼ੀਆਂ ਨਾਲ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਜੇਕਰ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਯੂਨੀਅਨ ਵਲੋਂ ਡੀ ਆਈ ਅਤੇ ਟੀ ਟੀ ਆਈ ਸਮੇਤ GM ਦੀ ਧੱਕੇਸ਼ਾਹੀ ਖ਼ਿਲਾਫ਼ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ