ਜਲੰਧਰ : ਦੁਆਬੇ ਦੀ ਧਰਤੀ ਜਲੰਧਰ ਸ਼ਹਿਰ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਛੇਵੀਂ ਪਾਤਸ਼ਾਹੀ ਵਿਖੇ ਚਰਨ ਪਾਵਨ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਬਾਬਾ ਨੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ 8 ਜੁਲਾਈ ਤੋ 13 ਜੁਲਾਈ ਤੱਕ ਸਵੇਰੇ 5 ਵਜੇ ਤੋਂ ਪ੍ਰਭਾਤ ਫੇਰੀਆਂ ਆਰੰਭ ਹੋਈਆਂ ਜੋ ਵੱਖ-ਵੱਖ ਘਰਾਂ ਤੋਂ ਹੁੰਦੀਆ ਹੋਈਆਂ ਵਾਪਸ ਗੁਰੂ ਘਰ ਵਿਖੇ ਗੁਰੂਜਸ ਕਰਦੀਆਂ ਪਰਤੀਆਂ ਤੇ ਉਨ੍ਹਾ ਨੇ ਸਾਰੇ ਪ੍ਰੋਗਰਾਮਾ ਬਾਰੇ ਵਿਸਥਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ 8 ਜੁਲਾਈ ਤੋਂ 14 ਜੁਲਾਈ ਤੱਕ ਸ਼ਾਮ 7 ਵਜੇ ਤੋਂ 8 ਵਜੇ ਤੱਕ ਸਿੱਖ ਯੂਥ ਕਲੱਬ ਅਤੇ Turban Reuters ਦੇ ਸਹਿਯੋਗ ਨਾਲ ਸਿਖਲਾਈ ਕੈਂਪ ਲਗਾਇਆ ਜਾਵੇਗਾ। 12 ਜੁਲਾਈ ਨੂੰ ਪਹਿਲਾਂ ਤਾਂ ਸਵੇਰੇ 10 ਵਜੇ ਤੋਂ 5 ਵਜੇ ਤੱਕ ਇਸਤਰੀ ਸਤਿਸੰਗ ਕੀਤਾ ਜਾਵੇਗਾ ਅਤੇ ਸ਼ਾਮ 7 ਵਜੇ ਤੋਂ 9.30 ਤੱਕ ਬਾਲ ਕਵੀ ਦਰਬਾਰ ਸਜਾਇਆ ਜਾਵੇਗਾ। 13 ਜੁਲਾਈ ਨੂੰ ਦੁਪਹਿਰ 3 ਵਜੇ ਅਲੌਕਿਕ ਨਗਰ ਕੀਰਤਨ ਆਰੰਭ ਹੋਵੇਗਾ। 14 ਜੁਲਾਈ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਜਪੁ ਤਪੁ ਚੁਪਹਿਰਾ ਸਮਾਗਮ ਮਨਾਇਆ ਜਾਵੇਗਾ ਅਤੇ ਸ਼ਾਮ 7 ਤੋਂ ਰਾਤ 10 ਵਜੇ ਤੱਕ ਗਿਆਨੀ ਜਸਵੰਤ ਸਿੰਘ ਜੀ , ਭਾਈ ਬਲਵਿੰਦਰ ਸਿੰਘ ਜੀ, ਡਾਕਟਰ ਜਸਪਾਲਵੀਰ ਸਿੰਘ ਜੀ, ਭਾਈ ਪ੍ਰਗਟ ਸਿੰਘ ਕਥਾ ਦਰਬਾਰ ਸਜਾਇਆ। 15 ਜੁਲਾਈ ਸ਼ਨੀਵਾਰ 5 ਤੋਂ ਰਾਤ 7 ਵਜੇ ਤੱਕ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਰਾਤ 8 ਤੋਂ 11 ਵਜੇ ਤੱਕ ਗਿਆਨੀ ਸਰੂਪ ਸਿੰਘ ਜੀ , ਕੰਡਿਆਣਾ ਬੀਬੀ ਪਰਮਿੰਦਰ ਕੌਰ ਜੀ ਢਾਡੀ ਦਰਬਾਰ ਸਜਾਉਣਗੇ। 16 ਜੁਲਾਈ ਨੂੰ ਸਵੇਰੇ 6 ਤੋਂ 8 ਵਜੇ ਤੱਕ ਭਾਈ ਜੀ ਉਚੇਚੇ ਤੌਰ ਤੇ ਅੰਮ੍ਰਿਤ ਵੇਲਾ ਸਮਾਗਮ ਦੀ ਹਾਜਰੀ ਭਰਨਗੇ ਅਤੇ ਉਸ ਤੋਂ ਬਾਅਦ 9 ਤੋਂ ਦੁਪਹਿਰ 3 ਵਜੇ ਤੱਕ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ , ਇਸਤਰੀ ਸਤਿਸੰਗ ਸਭਾ ਆਦਿ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਆਤਮ ਰਸ ਕੀਰਤਨ ਦਰਬਾਰ ਸ਼ਾਮ 7.30 ਤੋਂ ਰਾਤ 11 ਵਜੇ ਤੱਕ ਚੱਲੇਗਾ।ਜਿਸ ਵਿਚ ਭਾਈ ਰਵਿੰਦਰ ਸਿੰਘ ਜੀ ਆਦਿ ਜੱਥੇ ਕੀਰਤਨ ਰਹੀ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਟੀਟੂ, ਤਰਲੋਚਨ ਸਿੰਘ ਛਾਬੜਾ,ਪਰਵਿੰਦਰ ਸਿੰਘ ਗੱਗੂ, ਅਮਰਪ੍ਰੀਤ ਸਿੰਘ ਰਿੰਕੂ,ਗੁਰਸ਼ਰਨ ਸਿੰਘ ਸ਼ਨੂੰ, ਰਣਜੀਤ ਸਿੰਘ ਸੰਤ, ਕਮਲਜੀਤ ਸਿੰਘ ਜੱਜ,ਭੁਪਿੰਦਰ ਸਿੰਘ ਗੋਲਡੀ ਤੇ ਹੋਰ ਵੀ ਮੈਂਬਰ ਹਾਜ਼ਰ ਸਨ।