ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਜੋ 2000 ਦਾ ਨੋਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਉਹ ਸਿਰਫ ਅੰਬਾਨੀ ਅਤੇ ਅਡਾਨੀ ਵਰਗੇ ਵਡੇ ਘਰਾਣਿਆ ਵਾਲਿਆ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ ਹੈ ਇਸ ਨਾਲ ਆਮ ਜਨਤਾ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਸਗੋਂ ਖਜਲ- ਖੁਆਰੀ ਹੀ ਹੋਵੇਗੀ I ਬੈਂਕਾਂ ਵਿਚ ਚੱਕਰ ਲਗਾਉਣੇ ਪੈਣਗੇ I ਪਹਿਲਾ ਵੀ ਸਰਕਾਰ ਵਲੋ ਨੋਟਬੰਦੀ ਕੀਤੀ ਗਈ ਸੀ ਉਸ ਸਮੇਂ ਵੀ ਆਮ ਜਨਤਾ ਨੂੰ ਬਿਨਾਂ ਕਿਸੇ ਕਾਰਨ ਬੈਂਕਾਂ ਵਿਚ ਲਾਈਨਾਂ ਵਿੱਚ ਲੱਗ ਕੇ ਆਪਨੇ ਪੈਸਿਆਂ ਲਈ ਹੀ ਧਕੇ ਖਾਣੇ ਪਏ ਸਨ ਤੇ ਉਸ ਸਮੇਂ ਤਾਂ ਕਈ ਲੋਕਾਂ ਦੀ ਜਾਨ ਵੀ ਗਈ ਸੀ I ਇਹ ਨੋਟ ਬੰਦ ਕਰਨ ਦਾ ਫੈਸਲਾ ਬਸ ਵਡੇ ਘਰਾਣਿਆ ਨੂੰ ਫਾਇਦਾ ਪਹੁੰਚਣ ਲਈ ਲਿਆ ਗਿਆ ਫ਼ੈਸਲਾ ਹੈ I