11 ਪ੍ਰਸ਼ਾਦਿਆਂ ਦੀ ਅਪੀਲ ਚ ਜਲੰਧਰ ਵਾਸੀਆਂ ਨੇ ਹੜ੍ਹ ਪੀੜਤਾਂ ਲਈ ਭੇਜੇ 11000 ਪਰਸ਼ਾਦੇ.

by Sandeep Verma
0 comment
Trident AD

ਆਖ਼ਰੀ ਉਮੀਦ ਵੈੱਲਫੇਅਰ ਸੁਸਾਇਟੀ ਵਲੋਂ ਹੜ ਪੀੜਤਾ ਲਈ ਪਹਿਲੇ ਦਿਨ ਤੋ ਨਿਰੰਤਰ ਸੇਵਾ ਜਾਰੀ ਹੈ. ਜਿਸ ਵਿੱਚ ਚਾਹੇ ਲੰਗਰ ਹੋਵੇ ਜਾਂ ਰਾਸ਼ਨ, ਕੱਪੜੇ ਹੋਣ ਜਾਂ ਤਰਪਾਲ ਚਪਲਾਂ ਦਵਾਈਆਂ ਆਦਿ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ. ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਨੂੰ ਰੈਸਕਿਯੂ ਕਰਕੇ ਸੇਫ ਜਗਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜਿਸ ਵਿੱਚ ਐਨਜੀਓ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਐਨ ਜੀ ਓ ਹਮੇਸ਼ਾ ਹਰ ਥਾਂ ਹਾਜ਼ਿਰ ਹੁੰਦੀ ਹੈ ਉਨ੍ਹਾਂ ਨੇ ਤਹਿ ਦਿਲ ਤੋਂ ਉਹਨਾਂ ਦਾਨੀ ਸੱਜਣਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜੋ ਤਨ ਮਨ ਧੰਨ ਦੇ ਨਾਲ ਐਨ ਜੀਓ ਦਾ ਸਾਥ ਨਿਭਾ ਰਹੇ ਹਨ।IMG 20230721 WA0373     ਅੱਗੇ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣੇ ਘਰਾਂ ਵਿੱਚੋਂ ਘੱਟੋ-ਘੱਟ 11 ਪ੍ਰਸ਼ਾਦੇ ਹੱਥੀਂ ਬਣਾ ਕੇ ਸੇਵਾ ਵਿੱਚ ਹਾਜ਼ਰੀ ਭਰੋ। ਜਿੱਥੇ ਜਲੰਧਰ ਵਾਸੀਆਂ ਵੱਲੋਂ ਇਹ ਸੇਵਾ ਨਿਭਾਈ ਗਈ ਉੱਥੇ ਹੀ ਫਗਵਾੜਾ ਕਪੂਰਥਲਾ ਵਾਸੀਆਂ ਵੱਲੋਂ ਵੀ ਇਹ ਸੇਵਾ ਨਿਭਾਈ ਗਈ ਤਕਰੀਬਨ 11000 ਪ੍ਰਸ਼ਾਦੇ ਦੀ ਸੇਵਾ ਦਾਨੀ ਸੱਜਣਾਂ ਵੱਲੋਂ ਭੇਜੀ ਗਈ ਜਿਸ ਵਿੱਚ ਰੋਟਰੀ ਕਲੱਬ ਆਫ ਜਲੰਧਰ, ਲਵਲੀ ਆਟੋਜ਼, ਗੁਰਦੁਆਰਾ ਨਾਨਕ ਨਿਵਾਸ, ਗੁਰੂ ਨਾਨਕ ਬਾਕਸ ਫੈਕਟਰੀ, ਮਿਸ਼ਨ ਫਤਿਹ ਰਵੀਦਾਸ ਮਹਾਰਾਜ ਸੰਸਥਾ, ਸ਼ਾਮ ਦੇ ਦੀਵਾਨੇ ਸੰਸਥਾ ਅਤੇ ਹੋਰ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਅਤੁੱਟ ਲੰਗਰ ਸੇਵਾ ਭੇਜੀ ਗਈ। ਇਸ ਮੌਕੇ ਤੇ ਐਨ ਜੀਓ ਦੀ ਟੀਮ ਵੱਲੋਂ ਸੁਖਪ੍ਰੀਤ ਸਿੰਘ, ਮੁੱਖਵਿੰਦਰ ਸਿੰਘ ਜੀ ਸੰਜੀਵ ਲੱਕੀ, ਰੁਪਿੰਦਰ ਕੁਮਾਰ ਰਾਹੁਲ ਭਗਤ, ਦੀਪਕ ਰਾਜਪਾਲ, ਗੁਰਚਰਨ ਸਿੰਘ, ਸ਼ਾਮ, ਬਲਤੇਜ ਸਿੰਘ, ਪ੍ਰਕਾਸ਼ ਕੌਰ, ਪੂਜਾ, ਮਾਨਵ ਖੁਰਾਨਾ, ਕਮਲਜੀਤ ਸਿੰਘ, ਊਸ਼ਾ ਸਰੀਨਾ, ਉਪਿੰਦਰ ਸਿੰਘ, ਆਦਿ ਹਾਜ਼ਰ ਸਨ

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786