ਤੇਰਾ ਤੇਰਾ ਹੱਟੀ ਜਲੰਧਰ ਦੀ ਟੀਮ ਪਹੁੰਚੀ ਹਿਮਾਚਲ , ਹੜ੍ਹ ਪੀੜਿਤ ਲੋਕਾਂ ਦੀ ਮਦਦ ਕਰਨ ਲਈ

by Sandeep Verma
0 comment
Trident AD

ਤੇਰਾ ਤੇਰਾ ਹੱਟੀ ਜਲੰਧਰ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਪੀੜਤਾਂ ਦੀ ਸੇਵਾ ਕਰ ਰਹੀ ਹੈ, ਤੇਰਾ ਤੇਰਾ ਹੱਟੀ ਵਲੋਂ ਹੁਣ ਹਿਮਾਚਲ ਪ੍ਰਦੇਸ਼ ਵਿੱਚ ਗੁਰਦੁਆਰਾ ਸਾਹਿਬ (ਮੰਡੀ) ਵਿਖੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਵਿਚ ਰਾਸ਼ਨ ਸਮੱਗਰੀ, ਗੱਦੇ,ਪਾਣੀ ਦੀਆਂ ਬੋਤਲਾਂ ਅਤੇ ਹੋਰ ਸਮਾਨ ਦੇ ਥੈਲੇ ਬਣਾ ਕੇ ਗੁਰਦੁਆਰਾ ਸਾਹਿਬ ਤੋਂ ਲੋੜਵੰਦ ਪਰਿਵਾਰਾਂ ਤੱਕ ਦਿੱਤੀ ਜਾਵੇਗੀ। ਇਸ ਮੌਕੇ ਤੇ ਸਮਾਜ ਸੇਵਕ ਅਤੇ ਉੱਘੇ ਨੇਤਾ ਮਨਜੀਤ ਸਿੰਘ ਟੀਟੂ ਸੇਵਾਦਾਰਾਂ ਦਾ ਹੌਸਲਾ ਵਧਾਉਣ ਆਏ। ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਅਤੇ ਪਰਮਜੀਤ ਸਿੰਘ ਰੰਗਪੁਰੀ ਦੀ ਅਗਵਾਈ ਹੇਠ ਅਮਰਪ੍ਰੀਤ ਸਿੰਘ,ਪਰਵਿੰਦਰ ਸਿੰਘ ਅਤੇ ਹਰਤਰਮਨ ਸਿੰਘ ਜਲੰਧਰ ਤੋਂ ਅਤੇ ਅਰਵਿੰਦਰ ਸਿੰਘ (ਇੰਚਾਰਜ ਊਨਾ) ਤੋਂ ਆਪਣੀ ਟੀਮ ਨਾਲ ਮੰਡੀ ਵਿਖੇ ਰਵਾਨਾ ਹੋ ਰਹੇ ਹਨ। ਤੇਰਾ ਤੇਰਾ ਹੱਟੀ ਦੀ ਟੀਮ ਜਸਵਿੰਦਰ ਸਿੰਘ,ਵਰਿੰਦਰ ਸਿੰਘ,ਅਮਨਦੀਪ ਸਿੰਘ,ਸੁਰਿੰਦਰ ਕੌਰ,ਅਮਰਜੀਤ ਕੌਰ,ਸੋਨੀਆਂ ਅਤੇ ਹੋਰ ਸੇਵਾਦਾਰਾਂ ਵਲੋਂ ਰਾਹਤ ਸਮੱਗਰੀ ਦੇ ਥੈਲੇ ਤਿਆਰ ਕਰਨ ਦੀ ਸੇਵਾ ਕੀਤੀ ਗਈ।

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786