ਨਗਰ ਨਿਗਮ ਜਲੰਧਰ ਚੋਣਾਂ ਸਬੰਧੀ ਕਾਂਗਰਸ ਦੇ ਚਾਹਵਾਨ ਉਮੀਦਵਾਰਾਂ ਲਈ, ਜਿਲਾ ਜਲੰਧਰ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਵੱਲੋਂ ਜਲੰਧਰ ਕਾਂਗਰਸ ਦੇ ਲੀਗਲ ਸੈੱਲ ਦੀ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਲਈ ਜਿੰਮੇਵਾਰੀ ਲਗਾਈ ਗਈ। ਇਸ ਲੀਗਲ ਟੀਮ ਨੂੰ ਜਲੰਧਰ ਕਾਂਗਰਸ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਗੁਰਜੀਤ ਸਿੰਘ ਕਾਹਲੋ ਅਗੁਵਾਈ ਕਰਨਗੇ। ਪੰਜਾਬ ਕਾਂਗਰਸ ਦੇ ਲੀਗਲ ਵਿੰਗ ਦੇ ਜ ਸਕਤੱਰ ਐਡਵੋਕੇਟ ਪਰਮਿੰਦਰ ਸਿੰਘ ਵਿੰਗ ਲੀਗਲ ਅਬਸਰਵਰ ਹੋਣਗੇ ਅਤੇ ਇਹਨਾਂ ਦੇ ਨਾਲ ਐਡਵੋਕੇਟ ਅਮਨਦੀਪ ਸਿੰਘ ਜੰਮੂ, ਐਡਵੋਕੇਟ ਰਾਜੂ ਅੰਬੇਡਕਰ, ਐਡਵੋਕੇਟ ਮਯਣ ਰਣੌਤ, ਐਡਵੋਕੇਟ ਮੋਹੰਮਦ ਸਾਜਿਦ, ਐਡਵੋਕੇਟ ਦਲੀਪ ਕੁਮਾਰ, ਐਡਵੋਕੇਟ ਅੰਜਲੀ ਵਿਰਦੀ, ਐਡਵੋਕੇਟ ਤਰਨਜੀਤ ਕੌਰ, ਐਡਵੋਕੇਟ ਗੌਤਮ ਸਹੋਤਾ, ਐਡਵੋਕੇਟ ਸਾਨੂੰ ਸਹੋਤਾ, ਐਡਵੋਕੇਟ ਅਨਿਲ ਸਹੋਤਾ, ਐਡਵੋਕੇਟ ਵਿਕਰਮ ਦੱਤਾ ਸਾਹਿਬਾਨ ਕਾਂਗਰਸ ਭਵਨ ਜਲੰਧਰ ਵਿੱਚ ਹਰ ਸਮੇਂ ਤਾਇਨਾਤ ਰਹਿਣਗੇ।ਇਸ ਮੌਕੇ ਕੁੱਝ ਉਮੀਦਵਾਰ ਵੱਲੋਂ ਇਹ ਇਤਰਾਜ਼ ਜਤਾਇਆ ਗਿਆ ਕਿ ਅਜੇ ਤੱਕ ਨਿਗਮ ਦਫ਼ਤਰ ਜਾ ਜਿਲਾ ਪ੍ਰਸ਼ਾਸਨਿਕ ਦਫ਼ਤਰ ਵਿਖੇ ਸਥਿਤ ਡੀ ਸੀ ਦਫ਼ਤਰ ਵਿਖੇ ਰਿਟਰਨਿੰਗ ਅਫ਼ਸਰਾਂ ਦੀ ਜਾਣਕਾਰੀ ਅਤੇ ਵੋਟਰ ਲਿਸਟਾਂ ਤੱਕ ਵੀ ਉਪਲਬਧ ਨਹੀਂ ਕਰਵਾਈ ਗਈ ਹੈ ਜਦਕਿ ਨਾਮੀਨੇਸ਼ਨ ਪ੍ਰੋਸੈਸ ਵੀ ਸ਼ੁਰੂ ਹੋ ਚੁੱਕਾ ਹੈ।