ਜਲੰਧਰ : ਮਾਨਯੋਗ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਆਈਪੀਐੱਸ ਦੇ ਦਿਸ਼ਾ ਨਿਰਦੇਸ਼ਾ ਮੁਤਾਂਬਿਕ 15 ਅਗਸਤ ਨੂੰ ਮੁੱਖ ਰੱਖਦੇ ਹੋਏ ਅਦਿੱਤਿਆ ਆਈਪੀਐੱਸ, ਏਡੀਸੀਪੀ ਸਿਟੀ 2 ਦੀ ਸੁਪਰਵਿਜ਼ਨ ਹੇਠ ਦਮਨਵੀਰ ਸਿੰਘ ਪੀਪੀਐਸ, ਏਸੀਪੀ ਨੋਰਥ ਵੱਲੋਂ ਕਮਿਸ਼ਨਰੇਟ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੇ ਨਾਲ ਰੇਲਵੇ ਸਟੇਸ਼ਨ ਜਲੰਧਰ ਸਿਟੀ ਤੇ ਚੈਕਿੰਗ ਅਭਿਆਨ ਚਲਾਇਆ ਗਿਆ ਐਸ ਐਚ ਓ ਡਵੀਜ਼ਨ ਨੰਬਰ 3 ਵੱਲੋਂ ਸਮੇਤ ਥਾਣਾ ਪੁਲਿਸ ਵੱਲੋਂ ਗਹਿਨਤਾ ਦੇ ਨਾਲ ਚੈਕਿੰਗ ਕੀਤੀ ਗਈ। ਸ਼ੱਕੀ ਪੁਰਸ਼ਾਂ ਦਾ ਸਮਾਨ ਚੈੱਕ ਕੀਤਾ ਗਿਆ ਅਤੇ ਆਉਣ ਜਾਣ ਵਾਲੇ ਲੋਕਾਂ ਕੋਲੋਂ ਆਈ ਡੀ ਕਾਰਡ ਚੈੱਕ ਕੀਤੇ ਗਏ ਅਤੇ ਸਟੇਸ਼ਨ ਪਰ ਆਉਣ ਜਾਣ ਤੇ ਸਬੰਧ ਵਿੱਚ ਪੁੱਛਗਿੱਛ ਕੀਤੀ ਗਈ। ਅਦਿੱਤਿਆ ਨੇ ਕਿਹਾ ਕਿ ਭੀੜ ਭਾੜ ਵਾਲੇ ਇਲਾਕੇ ਜਿਵੇਂ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਬਾਜ਼ਾਰਾਂ ਦੇ ਵਿੱਚ ਕਿਸੇ ਵੀ ਸਮੇਂ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਸਕਦੀ ਹੈ।