ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 2 5/11 ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ ਜਿਸ ਵਿੱਚ ਪੰਜਾਬ ਦੇ ਸਮੂਹ ਸੂਬਾ ਆਗੂਆ ਵਲੋ ਹਿਸਾ ਲਿਆ ਗਿਆ ਅਤੇ ਆਉਣ ਵਾਲੇ ਸਮੇ ਦੌਰਾਨ ਸੰਘਰਸ਼ ਬਾਰੇ ਵਿਚਾਰ ਚਰਚਾ ਕੀਤੀ ਗਈ ਸੂਬਾ ਸਰਪ੍ਰਸਤ ਕਮਲ ਕੁਮਾਰ,ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਜਨਰਲ ਸਕੱਤਰ ਸਮਸ਼ੇਰ ਸਿੰਘ ਢਿੱਲੋ,ਜੁਆਇੰਟ ਸਕੱਤਰ ਜਲੋਰ ਸਿੰਘ,ਜੋਧ ਸਿੰਘ,ਮੀਤ ਪ੍ਰਧਾਨ,ਗੁਰਪ੍ਰੀਤ ਸਿੰਘ ਪੰਨੂ,ਸੰਦੀਪ ਸਿੰਘ ਗਰੇਵਾਲ, ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜਮਾ ਪ੍ਰਤੀ ਸੰਜੀਦਾ ਨਹੀ ਕਿਉਕਿ ਜੋ ਮੁਲਾਜ਼ਮ ਜਮਾਤ ਆਪਣੀਆਂ ਮੰਗਾਂ ਪ੍ਰਤੀ ਸੰਘਰਸ਼ ਕਰਦੀ ਹੈ ਜਾਂ ਧਰਨੇ ਮੁਜ਼ਾਹਰੇ ਕਰਦੀ ਹੈ ਬੈਠ ਕੇ ਹੱਲ ਕੱਢਣ ਦੀ ਥਾਂ ਤੇ ਏਸਮਾ ਵਰਗੇ ਮਾਰੂ ਕ਼ਾਨੂਨ ਲਾਗੂ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਨੀਅਨ ਵਲੋ ਸਰਕਾਰ ਦੇ ਇਸ ਰਵਈਏ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਆਗੂਆਂ ਦੱਸਿਆ ਕਿ ਪਿਛਲੇ ਦਿਨੀਂ ਹੋਏ ਸੰਘਰਸ਼ਾਂ ਦੋਰਾਨ ਮੀਟਿੰਗਾਂ ਵਿੱਚ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਦੀ ਤਨਖ਼ਾਹ ਇੱਕ ਬਰਾਬਰ ਕਰਕੇ 5% ਤਨਖ਼ਾਹ ਵਾਧਾ ਅਤੇ ਕੱਢੇ ਗਏ ਪੁਰਾਣੇ ਮੁਲਾਜਮਾ ਨੂੰ ਬਹਾਲ ਕਰਨ ਤੇ ਸਹਿਮਤੀ ਬਣੀ ਸੀ ਪ੍ਰੰਤੂ ਸੈਕਟਰੀ ਸਟੇਟ ਟਰਾਂਸਪੋਰਟ (ਸਰਕਾਰ) ਵਲੋਂ ਮੰਗਾਂ ਮੰਨਕੇ ਪੱਤਰ ਜਾਰੀ ਕੀਤੇ ਗਏ ਹਨ ਪ੍ਰੰਤੂ ਹੈੱਡ ਆਫ਼ਿਸ ਪਨਬੱਸ ਅਤੇ ਪੀ ਆਰ ਟੀ ਸੀ ਵਲੋਂ ਕੋਈ ਵੀ ਆਂਡਰ ਨਹੀਂ ਕੀਤੇ ਗਏ ਅਤੇ ਮੰਨੀਆ ਮੰਗਾ ਨੂੰ ਦਬਾਇਆ ਜਾ ਰਿਹਾ ਹੈ ਅਤੇ ਆਊਟ ਸੋਰਸ ਤੇ ਭਰਤੀ ਕੀਤੀ ਜਾ ਰਹੀ ਹੈ ਜਿਸ ਦੇ ਰੋਸ ਵਜੋਂ ਯੂਨੀਅਨ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਨਜਾਇਜ਼ ਭਰਤੀ ਹੋਣ ਤੇ ਤਰੁੰਤ ਬੰਦ ਦਾ ਫੈਸਲਾ ਕੀਤਾ ਗਿਆ ਹੈ ਸੀ.ਮੀਤ ਪ੍ਰਧਾਨ ਬਲਜੀਤ ਸਿੰਘ,ਬਲਵਿੰਦਰ ਸਿੰਘ,ਦਲਜੀਤ ਸਿੰਘ,ਕੈਸੀਅਰ ਬਲਜਿੰਦਰ ਸਿੰਘ,ਜੱਸੀ ਪ੍ਰਧਾਨ ਚਾਨਣ ਸਿੰਘ ਸਮੇਤ ਆਦਿ ਆਗੂ ਨੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਮੰਗਾਂ ਪ੍ਰਤੀ ਸਮਾਂ ਦੇ ਕੇ ਮੀਟਿੰਗ ਨਹੀਂ ਕੀਤੀ ਗਈ ਅਤੇ ਦੁਬਾਰਾ ਅਗਲੀ ਮੀਟਿੰਗ ਦਾ ਸਮਾਂ 14 ਸਤੰਬਰ ਦਾ ਦਿੱਤਾ ਗਿਆ ਹੈ ਸਰਕਾਰ ਦੇ ਇਸ ਰਵਈਏ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਹੈ ਇਸ ਲਈ ਮਿਤੀ 12/9/23 ਨੂੰ ਪੂਰੇ ਸੂਬੇ ਦੇ ਡਿੱਪੂਆ ਮੂਹਰੇ ਗੇਟ ਰੈਲੀਆ ਕੀਤੀਆ ਜਾਣਗੀਆਅਤੇ ਵਰਕਰਾ ਨੂੰ ਲਾਮਬੰਦ ਕੀਤਾ ਜਾਵੇਗਾ ਕਿ ਜੋ 14/9/23 ਨੂੰ ਪੰਜਾਬ ਸਰਕਾਰ ਨਾਲ ਜਥੇਬੰਦੀ ਦੀ ਮੀਟਿੰਗ ਹੋਣ ਜਾ ਰਹੀ ਹੈ ਜੇਕਰ ਸਰਕਾਰ ਮੰਗਾ ਦਾ ਹੱਲ ਨਹੀ ਕਰਦੀ ਤਾਂ ਤੁਰੰਤ ਯੂਨੀਅਨ ਵਲੋ ਅਗਲੇ ਸੰਘਰਸ਼ ਦਾ ਐਲਾਨ 14 ਸਤੰਬਰ ਨੂੰ ਸੂਬਾ ਕਮੇਟੀ ਵਲੋਂ ਕਰ ਦਿੱਤਾ ਜਾਵੇਗਾ