ਜਲੰਧਰ : ਭਾਜਪਾ ਜਲੰਧਰ ਵਿਖੇ ਲੋਕਸਭਾ ਜਲੰਧਰ ਪ੍ਰਵਾਸ ਕਮੇਟੀ ਦੀ ਜਲੰਧਰ ਨੋਰਥ ਵਿਧਾਨ ਸਭਾ ਮੰਡਲ 01 ਦੇ ਬੂਥ ਨੰਬਰ 62 ਦੀ ਬੈਠਕ ਵਿਧਾਨ ਸਭਾ ਪ੍ਰਭਾਰੀ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਤੇ ਸੂਬਾ ਮੀਤ ਪ੍ਰਧਾਨ ਭਾਜਪਾ ਪੰਜਾਬ ਤੇ ਸੰਜੀਵ ਖੰਨਾ ਸੱਕਤਰ ਭਾਜਪਾ ਪੰਜਾਬ ਤੇ ਜ਼ਿਲਾ ਪ੍ਰਭਾਰੀ ਜਲੰਧਰ (ਸ਼ਹਿਰੀ) , ਰਾਜੇਸ ਕਪੂਰ ਜਰਨਲ ਸਕੱਤਰ ਭਾਜਪਾ ਜਲੰਧਰ (ਸ਼ਹਿਰੀ) , ਭੁਪਿੰਦਰ ਕੁਮਾਰ ਉੱਪ ਪ੍ਰਧਾਨ ਜਲੰਧਰ (ਸ਼ਹਿਰੀ) ਤੇ ਮੰਡਲ ਪ੍ਰਧਾਨ ਆਰ. ਕੇ. ਮਲਹੋਤਰਾ ਦੇ ਨਾਲ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਹਰਮੇਸ਼ ਕੁਮਾਰ (ਸੋਨੂ) ਪ੍ਰਧਾਨ ਬੂਥ ਨੰਬਰ 62 ਦੀ ਪ੍ਰਧਾਨਗੀ ਹੇਠ ਹੋਈ। ਰਾਜੇਸ ਬਾਘਾ ਨੇ ਕਿਹਾ ਕਿ ਸ਼ਕਤੀ ਕੇਂਦਰਾਂ ਦੇ ਬੂਥਾਂ ‘ਤੇ ਮੀਟਿੰਗਾਂ ਦਾ ਆਯੋਜਨ ਭਾਜਪਾ ਸੰਗਠਨ ਨੂੰ ਮਜ਼ਬੂਤ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ ਇਨ੍ਹਾਂ ਮੀਟਿੰਗਾਂ ਦੇ ਸਾਰਥਕ ਨਤੀਜੇ ਕਿਵੇਂ ਨਿਕਲ ਸਕਦੇ ਹਨ ਇਸ ਬਾਰੇ ਚਰਚਾ ਕਰਦਿਆਂ ਸੰਜੀਵ ਖੰਨਾ ਸੱਕਤਰ ਭਾਜਪਾ ਪੰਜਾਬ ਨੇ ਇਹ ਸ਼ਬਦ ਭਾਜਪਾ ਮੰਡਲ 01 ਦੇ ਸ਼ਕਤੀ ਕੇਂਦਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਇਸ ਦੌਰਾਨ ਬਾਘਾ ਨੇ ਵਰਕਰਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਹਰ ਘਰ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਬੈਠਕ ਵਿੱਚ ਬੂਥ ਨੰਬਰ 62 ਦੇ ਮੈਂਬਰ ਵੀ ਮੌਜੂਦ ਸਨ।