ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਅਤੇ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਵਲੋ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਗੌਤਮ ਜੈਨ ਨਾਲ ਕੀਤੀ ਮੁਲਾਕਾਤ

by Sandeep Verma
0 comment
Trident AD
Trident AD

ਜਲੰਧਰ ਉੱਤਰੀ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਅਤੇ ਜਲੰਧਰ ਸੈਂਟਰਲ ਹਲਕੇ ਤੋ ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਦੇ ਪ੍ਰਧਾਨ ਰਜਿੰਦਰ ਬੇਰੀ, ਕੌਂਸਲਰ ਗਿਆਨ ਚੰਦ ਸੋਢੀ, ਜਗਦੀਸ਼ ਕੁਮਾਰ ਦਕੋਹਾ ਵਲੋ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਗੌਤਮ ਜੈਨ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ । ਸੀਵਰੇਜ ਦੀ ਸਮੱਸਿਆ, ਸਟ੍ਰੀਟ ਲਾਈਟਾਂ ਦੀ ਸਮਸਿਆ, ਸ਼ਹਿਰ ਵਿੱਚ ਘੁੰਮਦੇ ਅਵਾਰਾ ਕੁਤਿਆ ਦੀ ਗੰਭੀਰ ਸਮਸਿਆ, ਪਾਰਕਾਂ ਦੀ ਸਾਫ਼ ਸਫਾਈ ਦੀ ਸਮਸਿਆ ਬਾਰੇ ਚਰਚਾ ਕੀਤੀ ਅਤੇ ਇੰਨਾਂ ਸਮਸਿਆ ਦਾ ਜਲਦ ਤੋ ਜਲਦ ਹੱਲ ਕਰਵਾਉਣ ਬਾਰੇ ਕਿਹਾ । ਰਜਿੰਦਰ ਬੇਰੀ ਅਤੇ ਬਾਵਾ ਹੈਨਰੀ ਨੇ ਕਿਹਾ ਕਿ ਜਲੰਧਰ ਸੈਂਟਰਲ ਅਤੇ ਨਾਰਥ ਦੇ ਵੱਖ ਵੱਖ ਵਾਰਡਾਂ ਵਿੱਚ ਸੀਵਰੇਜ, ਪੀਣ ਵਾਲਾ ਗੰਦਾ ਪਾਣੀ ਅਤੇ ਅਵਾਰਾ ਕੁਤਿਆ ਦੀ ਬਹੁਤ ਵੱਡੀ ਸਮੱਸਿਆ ਹੈ । ਸੀਵਰੇਜ ਭਰੇ ਪਏ ਹਨ, ਪੀਣ ਵਾਲਾ ਪਾਣੀ ਗੰਦਾ ਆ ਰਿਹਾ, ਸਟ੍ਰੀਟ ਲਾਇਟਾਂ ਬੰਦ ਪਈਆ ਹਨ । ਇਹ ਮੁਢਲੀਆਂ ਸਹੂਲਤਾਂ ਨਾਲ ਲੋਕਾਂ ਨੂੰ ਮੁਹਈਆ ਕਰਵਾਉਣਾ ਨਗਰ ਨਿਗਮ ਦਾ ਫ਼ਰਜ਼ ਹੈ । ਇਸ ਮੌਕੇ ਤੇ ਵਿਕਾਸ ਤਲਵਾੜ, ਰਾਣਾ ਹਰਸ਼ ਵਰਮਾ, ਐਡਵੋਕੇਟ ਵਿਕਰਮ ਦੱਤਾ, ਰਾਹੁਲ ਧੀਰ, ਹੈਪੀ,ਬੂਟੀ ਰਾਮ, ਹਰਪ੍ਰੀਤ ਵਾਲਿਆ, ਕਾਲਾ ਹਰਗੋਬਿੰਦ ਨਗਰ ਮੌਜੂਦ ਸਨ

Snow
Forest
Mountains
Snow
Forest
the trident news the trident news the trident news the trident news the trident news

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page