ਜਲੰਧਰ ਵਿੱਚ ਮਹਿਲਾ ਕਾਂਗਰਸ ਦਾ ਕਾਫ਼ਲਾ ਹੋਇਆ ਹੋਰ ਮਜ਼ਬੂਤ, ਅਨੁਰਾਧਾ ਬੰਗਾ ਦੀ ਅਗਵਾਈ ਹੇਠ ਨਵੇਂ ਅਹੁਦੇਦਾਰਾਂ ਦਾ ਐਲਾਨ

by Sandeep Verma
0 comment
Trident News
Trident News Trident News

ਜਲੰਧਰ : ਜਲੰਧਰ ਦੇ ਕਾਂਗਰਸ ਭਵਨ ਵਿਖੇ ਅੱਜ ਮਹਿਲਾ ਕਾਂਗਰਸ ਦੀ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਲੰਧਰ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਅਨੁਰਾਧਾ ਬੰਗਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜਲੰਧਰ ਅਰਬਨ ਦੇ ਚਾਰੋਂ ਹਲਕਿਆਂ ਦੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।
​

ਮੀਟਿੰਗ ਦੌਰਾਨ ਮਹਿਲਾ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ​ਜਲੰਧਰ ਕੈਂਟ ਹਲਕਾ: ਆਸ਼ਾ ਅਗਰਵਾਲ ਨੂੰ ਵਾਈਸ ਪ੍ਰੈਜ਼ੀਡੈਂਟ ਅਤੇ ਮਨਜੀਤ ਕੌਰ ਤੇ ਊਸ਼ਾ ਰਾਣੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
​

ਜਲੰਧਰ ਵੈਸਟ ਹਲਕਾ: ਰਣਜੀਤ ਕੌਰ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਆਸ਼ਾ ਰਾਣੀ ਨੂੰ ਵਾਈਸ ਪ੍ਰੈਜ਼ੀਡੈਂਟ, ਚੰਦਰਕਾਂਤਾ ਨੂੰ ਜਨਰਲ ਸਕੱਤਰ ਅਤੇ ਸਿਮਰਨ ਤੇ ਨਿਰਮਲਾ ਮੱਟੂ ਨੂੰ ਸਕੱਤਰ ਵਜੋਂ ਚੁਣਿਆ ਗਿਆ।
​ਜਲੰਧਰ ਸੈਂਟਰਲ ਹਲਕਾ: ਅਨੁ ਗੁਪਤਾ ਤੇ ਬਲਵਿੰਦਰ ਕੌਰ ਨੂੰ ਵਾਈਸ ਪ੍ਰੈਜ਼ੀਡੈਂਟ ਅਤੇ ਪਰਵੀਨ ਕੌਰ ਤੇ ਮਨਿੰਦਰ ਕੌਰ ਨੂੰ ਸਕੱਤਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ।
​

ਜਲੰਧਰ ਨੌਰਥ ਹਲਕਾ: ਮਨਦੀਪ ਕੌਰ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਰਣਜੀਤ ਕੌਰ ਨੂੰ ਵਾਈਸ ਪ੍ਰੈਜ਼ੀਡੈਂਟ, ਗੁਰਮੀਤ ਕੌਰ, ਸ਼ਬਨਮ ਤੇ ਜੋਤੀ ਵਰਮਾ ਨੂੰ ਜਨਰਲ ਸਕੱਤਰ ਅਤੇ ਬਲਜੀਤ ਕੌਰ ਨੂੰ ਸਕੱਤਰ ਵਜੋਂ ਚੁਣਿਆ ਗਿਆ।
​ਮੀਟਿੰਗ ਨੂੰ ਸੰਬੋਧਨ ਕਰਦਿਆਂ ਅਨੁਰਾਧਾ ਬੰਗਾ ਨੇ ਸਾਰੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਲੰਧਰ ਵਿੱਚ ਮਹਿਲਾ ਕਾਂਗਰਸ ਦੀ ਮਜ਼ਬੂਤੀ ਦਿਨੋ-ਦਿਨ ਹੋਰ ਵੱਧ ਰਹੀ ਹੈ, ਜੋ ਪਾਰਟੀ ਲਈ ਬੇਹੱਦ ਸ਼ੁਭ ਸੰਕੇਤ ਹੈ। ਉਨ੍ਹਾਂ ਮਹਿਲਾਵਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ ਨੂੰ ਅੱਗੇ ਲੈ ਕੇ ਜਾਣ ਵਿੱਚ ਨਾਰੀ ਸ਼ਕਤੀ ਦਾ ਰੋਲ ਸਭ ਤੋਂ ਅਹਿਮ ਹੈ। ਉਨ੍ਹਾਂ ਸਮੂਹ ਅਹੁਦੇਦਾਰਾਂ ਨੂੰ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਹੁਣ ਤੋਂ ਹੀ ਕਮਰ ਕੱਸਣ ਅਤੇ ਪਾਰਟੀ ਦੀ ਜਿੱਤ ਲਈ ਵੱਧ-ਚੜ੍ਹ ਕੇ ਆਪਣਾ ਸਹਿਯੋਗ ਦੇਣ ਦਾ ਸੱਦਾ ਦਿੱਤਾ। ਨਵ-ਨਿਯੁਕਤ ਅਹੁਦੇਦਾਰਾਂ ਨੇ ਵੀ ਪਾਰਟੀ ਹਾਈਕਮਾਨ ਅਤੇ ਅਨੁਰਾਧਾ ਬੰਗਾ ਦਾ ਧੰਨਵਾਦ ਕਰਦਿਆਂ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ।

​ਇਸ ਮੌਕੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਲੰਧਰ ਪਰਵੀਨਾ ਮਨੂ, ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਡੋਲੀ ਸੈਣੀ, ਮੀਨੂ ਬੱਗਾ, ਰਜਨੀ ਮਿੱਤਲ, ਸੁਖਵਿੰਦਰ ਕੌਰ ਕੈਲੇ, ਸਰਬਜੀਤ ਕੌਰ, ਰਾਖੀ ਸ਼ਰਮਾ, ਸੁਰਜੀਤ ਕੌਰ, ਰਵੀਨਾ ਬੰਗਾ, ਬਲਜੀਤ ਕੌਰ, ਬਿਮਲਾ ਰਾਣੀ ਅਤੇ ਅਨੀਤਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Trident News Trident News Trident News Trident News Trident News Trident News Trident News Trident News
Trident News Trident News Trident News Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page