ਜਲੰਧਰ : ਅਨੀਤਾ ਪੁੰਜ ਆਈ ਪੀ ਐਸ, ਮਾਨਯੋਗ ਏਡੀਜੀਪੀ/ ਡਾਇਰੈਕਟਰ ਪੀਪੀਏ ਫਿਲੌਰ ਜੀ ਦੀ ਅਧਿਅਕਸ਼ਤਾ ਹੇਠ ਪੁਲਿਸ ਲਾਈਨ ਜਲੰਧਰ ਵਿਖੇ ਘੱਲੂਕਾਰਾ ਹਫਤਾ ਦੇ ਮੱਦੇਨਜ਼ਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੁਲਦੀਪ ਸਿੰਘ ਚਾਹਲ ਆਈ ਪੀ ਐੱਸ, ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ, ਅੰਕੁਰ ਗੁਪਤਾ ਆਈ ਪੀ ਐੱਸ, ਡੀਸੀਪੀ ਲਾਅ ਐਂਡ ਆਰਡਰ, ਜਗਮੋਹਨ ਸਿੰਘ ਪੀ ਪੀ ਐਸ, ਡੀ ਸੀ ਪੀ ਸਿਟੀ ਅਤੇ ਏਡੀਸੀਪੀ ਸਾਹਿਬਾਨ ਏਸੀਪੀ ਸਾਹਿਬਾਨ ਮੌਜੂਦ ਸਨ। ਮਾਣਯੋਗ ਏਡੀਜਪੀ ਸਾਹਿਬ ਵੱਲੋਂ ਸ਼ਹਿਰ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਜਾਣਕਾਰੀ ਲੈਣ ਮਗਰੋਂ ਮਾਣਯੋਗ ਡੀ ਜੀ ਪੀ ਸਾਹਿਬ ਵੱਲੋਂ ਆਈਆਂ ਹੋਈਆਂ ਹਦਾਇਤਾਂ ਬਾਰੇ ਮੀਟਿੰਗ ਵਿੱਚ ਉਪਸਥਿਤ ਅਫਸਰਾਂਨ ਨੂੰ ਜਾਣੂ ਕਰਵਾਇਆ ਗਿਆ।